Breaking News
Home / ਰਾਸ਼ਟਰੀ / ਸ਼ਰਾਬ ਤੇ ਗਾਣੇ ਨਾਂ ਲਿਖਣ ਲਈ ਹਨੀ ਸਿੰਘ ਨੇ ਸਰਕਾਰ ਅੱਗੇ ਰੱਖੀ ਸ਼ਰਤ

ਸ਼ਰਾਬ ਤੇ ਗਾਣੇ ਨਾਂ ਲਿਖਣ ਲਈ ਹਨੀ ਸਿੰਘ ਨੇ ਸਰਕਾਰ ਅੱਗੇ ਰੱਖੀ ਸ਼ਰਤ

ਜੇ ਸਰਕਾਰ ਸ਼ਰਾਬ ਦੀਆਂ ਦੁਕਾਨਾਂ ਨੂੰ ਲਾਈਸੈਂਸ ਦੇਣਾ ਬੰਦ ਕਰ ਦੇਵੇ ਤਾਂ ਨਹੀਂ ਲਿਖਾਂਗਾ ਇਸ ‘ਤੇ ਗਾਣੇ-ਹਨੀ ਸਿੰਘ
ਮੁੰਬਈ, 5 ਮਾਰਚ (ਏਜੰਸੀ)-ਗੀਤਾਂ ਰਾਹੀਂ ਸ਼ਰਾਬ ਪੀਣ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗਣ ਦੇ ਬਾਅਦ ਪਾਪ ਸਟਾਰ ਤੇ ਕੰਪੋਜ਼ਰ ਜੋ ਜੋ ਹਨੀ ਸਿੰਘ ਦਾ ਕਹਿਣਾ ਹੈ ਕਿ ਸ਼ਰਾਬ ਕਿਸੇ ਵੀ ਜਸ਼ਨ ਜਾਂ ਪਾਰਟੀ ਦਾ ਅਹਿਮ ਹਿੱਸਾ ਹੈ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਦਿਨ ਸਰਕਾਰ ਸ਼ਰਾਬ ਦੀ ਦੁਕਾਨ ਖੋਲ੍ਹਣ ਲਈ ਲਾਈਸੈਂਸ ਦੇਣਾ ਬੰਦ ਕਰ ਦੇਵੇਗੀ ਤਾਂ ਮੈਂ ਆਪਣੇ ਗੀਤਾਂ ‘ਚ ਸ਼ਰਾਬ ਦਾ ਜ਼ਿਕਰ ਕਰਨਾ ਬੰਦ ਕਰ ਦੇਵਾਂਗਾ |

ਉਹ ਆਪਣੇ ਨਵੇਂ ਗਾਣੇ ਦੀ ਸ਼ੁਰੂਆਤ ਕਰਨ ਮੌਕੇ ਮੀਡੀਆ ਦੇ ਮੁਖਾਤਿਬ ਹੋਏ | ਉਨ੍ਹਾਂ ਦੇ ਨਵੇਂ ਗਾਣੇ ਵਾਂਗ ਪੁਰਾਣੇ ਗਾਣਿਆਂ ‘ਚ ਵੀ ਸ਼ਰਾਬ ਦਾ ਜ਼ਿਕਰ ਹੈ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਤੁਸੀਂ ਪਾਰਟੀ ਕਰਦੇ ਹੋ ਤਾਂ ਇਸ ਦੇ ਪਿਛੇ ਸ਼ਰਾਬ ਸਭ ਤੋਂ ਵੱਡੀ ਵਜ੍ਹਾ ਬਣਦੀ ਹੈ, ਤੁਸੀਂ ਇਸ ਨੂੰ ਅਣਦੇਖਾ ਨਹੀਂ ਕਰ ਸਕਦੇ | ਇਥੋਂ ਤੱਕ ਕਿ ਸਾਡੀ ਸਰਕਾਰ ਵੀ ਸ਼ਰਾਬ ਦੀ ਦੁਕਾਨ ਖੋਲ੍ਹਣ ਲਈ ਲਾਈਸੈਂਸ ਦਿੰਦੀ ਹੈ, ਜਿਸ ਦਿਨ ਸਰਕਾਰ ਲਾਈਸੈਂਸ ਦੇਣਾ ਬੰਦ ਕਰ ਦੇਵੇਗੀ, ਮੈਂ ਆਪਣੇ ਗਾਣਿਆਂ ‘ਚ ਸ਼ਰਾਬ ਦਾ ਜ਼ਿਕਰ ਕਰਨਾ ਬੰਦ ਕਰ ਦੇਵਾਂਗਾ |

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: