Breaking News
Home / ਪੰਜਾਬ / ਕਨੇਡਾ ਲਿਜਾਣ ਦਾ ਲਾਰਾ – ਮੁੰਡੇ ਨੇ 35 ਲੱਖ ਲੈ ਕੇ ਕੁੜੀ ਵਾਲਿਆਂ ਨੂੰ ਦਿੱਤਾ ਧੋਖਾ

ਕਨੇਡਾ ਲਿਜਾਣ ਦਾ ਲਾਰਾ – ਮੁੰਡੇ ਨੇ 35 ਲੱਖ ਲੈ ਕੇ ਕੁੜੀ ਵਾਲਿਆਂ ਨੂੰ ਦਿੱਤਾ ਧੋਖਾ

ਵਿਆਹ ਕਰਕੇ ਲੜਕੀ ਨੂੰ ਕੈਨੈਡਾ ਲਿਜਾਣ ਦੇ ਲਈ ਸਵਾ 9 ਮਹੀਨੇ ਤੋਂ ਟਾਲਮਟੋਲ ਕਰਦੇ ਆ ਰਹੇ ਸਹੁਰਾ ਪਰਵਾਰ ਦੇ ਖ਼ਿਲਾਫ਼ ਵਿਆਹੁਤਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜਾਂਚ ਤੋਂ ਬਾਅਦ 43 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋ ਸ਼ ਵਿਚ ਜਵਾਈ ਅਰਸ਼ਦੀਪ ਤੂਰ, ਪਿਤਾ ਸੁਖਦਰਸ਼ਨ ਸਿੰਘ, ਮਾਤਾ ਅਵਨਿੰਦਰ ਕੌਰ ਤੇ ਇੱਕ ਹੋਰ ਰਿਸ਼ਤੇਦਾਰ ਗੁਰਮੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਥਾਣਾ ਅਜੀਤਵਾਲ ਦੇ ਏਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਪਿੰਡ ਚੂਹੜਚੱਕ ਨਿਵਾਸੀ ਰਣਜੀਤ ਸਿੰਘ ਨੇ 17 ਦਸੰਬਰ 2019 ਨੂੰ ਐਸਐਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਹ ਬੇਟੀ ਸਤਿੰਦਰਪਾਲ ਕੌਰ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸੀ। ਇਸ ਦੇ ਲਈ ਉਸ ਨੇ ਜਗਰਾਉਂ ਦੇ ਸ਼ੇਰਜੰਗ ਕੋਠੇ ਨਿਵਾਸੀ ਐਨਆਰਆਈ ਪਰਵਾਰ ਦੇ ਨਾਲ ਧੀ ਦੇ ਰਿਸ਼ਤੇ ਦੀ ਗੱਲ ਚਲਾਈ।

21ਅਪ੍ਰੈਲ 2019 ਨੂੰ ਧੀ ਸਤਿੰਦਰਪਾਲ ਕੌਰ ਦਾ ਵਿਆਹ ਐਨਆਰਆਈ ਅਰਸ਼ਦੀਪ ਤੂਰ ਨਾਲ ਕਰ ਦਿੱਤਾ। ਉਨ੍ਹਾਂ ਵਲੋਂ 35 ਲੱਖ ਰੁਪਏ ਨਗਦ ਅਤੇ ਅੱਠ ਲੱਖ ਰੁਪਏ ਵਿਆਹ ‘ਤੇ ਖ਼ਰਚ ਕੀਤੇ ਸੀ। ਉਨ੍ਹਾਂ ਨੇ 5 ਏਕੜ ਜ਼ਮੀਨ ਵੇਚ ਕੇ ਰੁਪਏ ਇਕੱਠੇ ਕੀਤੇ ਸਨ। ਵਿਆਹ ਦੇ ਕੁਝ ਦਿਨ ਤੱਕ ਜਵਾਈ ਜਗਰਾਉਂ ਵਿਚ ਰਿਹਾ। ਬਾਅਦ ਵਿਚ ਕੈਨੇਡਾ ਚਲਾ ਗਿਆ। ਬਾਅਦ ਵਿਚ ਬੇਟੀ, ਪਤੀ ਦੇ ਵਿਦੇਸ਼ ਜਾਣ ਤੋ ਬਾਅਦ ਪੇਕੇ ਘਰ ਆ ਗਈ। 2-3 ਵਾਰ ਜਵਾਈ ਵਿਦੇਸ਼ ਤੋਂ ਆਇਆ ਲੇਕਿਨ ਉਹ ਨਾ ਤਾਂ ਧੀ ਨੂੰ ਮਿਲਿਆ ਅਤੇ ਨਾ ਹੀ ਆਉਣ ਦੇ ਬਾਰੇ ਵਿਚ ਕੋਈ ਸੂਚਨਾ ਦਿੱਤੀ।

ਪਤੀ ਨੇ ਵਿਦੇਸ਼ ਗੱਲ ਕਰਨ ਦੇ ਲਈ ਮੋਬਾਈਲ ਨੰਬਰ ਦੀ ਬਜਾਏ ਲੈਂਡਲਾਈਨ ਨੰਬਰ ਦਿੱਤਾ ਸੀ। ਜਦ ਬੇਟੀ ਪਤੀ ਨਾਲ ਗੱਲ ਕਰਨ ਦੇ ਲਈ ਫੋਨ ਕਰਦੀ ਤਾਂ ਜਵਾਈ ਦਾ ਨਾਨਾ ਗੱਲ ਕਰਦਾ ਸੀ। ਜਦ ਮੋਬਾਈਲ ਨੰਬਰ ਮੰਗਿਆ ਤਾਂ ਟਾਲਮਟੋਲ ਕੀਤੀ। ਇਸ ਤਰ੍ਹਾਂ 9 ਮਹੀਨੇ ਬੀਤ ਗਏ। ਸਹੁਰੇ ਵਾਲਿਆਂ ਨੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ। ਠੱਗੀ ਦੇ ਸਬੰਧ ਵਿਚ ਐਸਐਸਪੀ ਨੂੰ ਸ਼ਿ ਕਾ ਇ ਤ ਦੇਣ ‘ਤੇ ਮਾਮਲੇ ਦੀ ਜਾਂਚ ਐਸਪੀਡੀ ਹਰਿੰਦਰਪਾਲ ਸਿੰਘ ਪਰਮਾਰ ਨੂੰ ਸੌਂਪ ਦਿੱਤੀ ਸੀ। ਹਰ ਗੱਲ ‘ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿਚ ਮਜਬੂਰਨ ਸ਼ਿਕਾਇਤ ਕਰਨੀ ਪਈ ਸੀ।

Check Also

ਡੇਢ ਸਾਲ ਵਾਲੇ ਪ੍ਰਪੋਜਲ ‘ਤੇ ਵਿਚਾਰ ਤੋਂ ਬਾਅਦ ਹੋਵੇਗੀ ਗੱਲਬਾਤ – ਤੋਮਰ

ਅੰਦੋਲਨ ਪੰਜਾਬ ਦੇ ਕਿਸਾਨਾਂ ਦਾ, ਕੁਝ ਲੋਕ ਨਹੀਂ ਚਾਹੁੰਦੇ ਅੰਦੋਲਨ ਖਤਮ ਹੋਵੇ, ਮੈਨੂੰ ਦੁੱਖ ਹੈ …

%d bloggers like this: