ਜਦੋਂ ਜੀਵਨ ਭਰ ਦੇ ਲਈ ਸ਼ਹਾਨਾ ਨੇ ਇਰਿੰਜਲਕੁੰਡਾ ਦੇ ਰਹਿਣ ਵਾਲੇ ਪ੍ਰਣਬ ਦਾ ਹੱਥ ਫੜਿਆ, ਉਸ ਦਿਨ ਤੋਂ ਪ੍ਰਣਬ ਦਾ ਜੀਵਨ ਖ਼ੁਸ਼ੀਆਂ ਨਾਲ ਭਰ ਗਿਆ ਹੈ ਤੇ ਸੋਸ਼ਲ ਮੀਡੀਆ ਉਤੇ ਖੂਬ ਪ੍ਰਸਿੱਧੀ ਖੱਟ ਰਿਹਾ ਹੈ।
ਦਰਅਸਲ, 28 ਸਾਲਾ ਪ੍ਰਣਬ ਕਈ ਸਾਲ ਪਹਿਲਾਂ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਕਾਰਨ ਉਹ ਹੁਣ ਵਹੀਲ ਚੇਅਰ ਉਤੇ ਹੈ। ਪਰ ਉਸ ਦੀ 19 ਸਾਲਾ ਪ੍ਰੇਮਿਕਾ ਸ਼ਹਾਨਾ ਨੇ ਸਾਰੇ ਰੀਤੀ ਰਿਵਾਜ ਤੋੜ ਕੇ ਉਸ ਦਾ ਜੀਵਨ ਭਰ ਲਈ ਸਾਥ ਨਿਭਾਉਣ ਦਾ ਬੀੜਾ ਉਠਾ ਲਿਆ। ਇਹ ਮੌਕਾ ਉਨ੍ਹਾਂ ਦੇ ਯਾਰਾਂ ਦੋਸਤਾਂ ਤੇ ਸੋਸ਼ਲ ਮੀਡੀਆ ‘ਤੇ ਸ਼ੁਭਚਿੰਤਕਾਂ ਲਈ ਬਹੁਤ ਰੋਮਾਂਚਿਕ ਸੀ। ਸ਼ਹਾਨਾ ਤੇ ਪ੍ਰਣਬ ਦੇ ਵਿਆਹ ਦੀ ਖ਼ਬਰ ਤੇ ਤਸਵੀਰਾਂ ਜਿਵੇਂ ਹੀ ਇੰਟਰਨੈੱਟ ‘ਤੇ ਪਈਆਂ ਉਦੋਂ ਤੋਂ ਅਨੇਕਾਂ ਵਾਰ ਵੱਟਸਅੱਪ, ਇੰਸਟਾਗ੍ਰਾਮ ਤੇ ਫੇਸਬੁੱਕ ‘ਤੇ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ।
ਇਹ ਕਹਾਣੀ 6 ਸਾਲ ਪਹਿਲਾਂ ਦੀ ਹੈ ਜਦੋਂ ਪ੍ਰਣਬ ਬੀਕੌਮ ਦਾ ਵਿਦਿਆਰਥੀ ਸੀ ਤੇ ਉਹ ਇਕ ਹਾਦਸਾ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਉਸ ਨੂੰ ਗਰਦਨ ਤੋਂ ਹੇਠਾਂ ਲਕਵਾ ਹੋ ਗਿਆ ਸੀ। ਉਦੋਂ ਤੋਂ ਹੀ ਉਹ ਵਹੀਲ ਚੇਅਰ ‘ਤੇ ਹਨ। ਵਿਆਹ ਤੋਂ ਬਾਅਦ ਪ੍ਰਣਬ ਨੂੰ ਪੂਰੇ ਵਿਸ਼ਵ ਦੇ ਲੋਕ ਉਸ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।