Breaking News
Home / ਰਾਸ਼ਟਰੀ / ਇੰਡੀਆ ਦਾ ਦੋਗਲਾ ਰੂਪ- ਦਿੱਲੀ ਦੰ ਗੇ ਘੱਟ ਗਿਣਤੀ ਭਾਈਚਾਰੇ ਉੱਤੇ ਮੜਨ ਦੀ ਤਿਆਰੀ

ਇੰਡੀਆ ਦਾ ਦੋਗਲਾ ਰੂਪ- ਦਿੱਲੀ ਦੰ ਗੇ ਘੱਟ ਗਿਣਤੀ ਭਾਈਚਾਰੇ ਉੱਤੇ ਮੜਨ ਦੀ ਤਿਆਰੀ

ਪੁਲਿਸ ਦੇ ਦੋ ਦਿਨ ਮੂਕ ਦਰਸ਼ਕ ਬਣੇ ਰਹਿਣ ਦੀ ਨਹੀਂ ਹੋ ਰਹੀ ਜਾਂਚ, ਤਾਹਿਰ ਹੁਸੈਨ ‘ਤੇ ਦੰ ਗੇ ਭੜਕਾਉਣ ਤੇ ਕ ਤ ਲ ਦਾ ਮੁਕੱਦਮਾ ਦਰਜ ਕੀਤਾ ਗਿਆ ਪਰ ਹਿੰ ਸਾ ਤੋਂ ਕੁਝ ਸਮਾਂ ਪਹਿਲਾਂ ਜਾਫਰਾਬਾਦ ‘ਚ ਭ ੜ ਕਾ ਊ ਭਾਸ਼ਨ ਦੇਣ ਤੇ ਪਥਰਾਅ ਸਮੇਂ ਮੋਹਰੀ ਰਹੇ ਭਾਜਪਾ ਆਗੂ ਕਪਿਲ ਮਿਸ਼ਰਾ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ.. ਲੋਕਾਂ ਅੰਦਰ ਇਹ ਸਵਾਲ ਉੱਠ ਰਹੇ ਹਨ ਕਿ ਉੱਤਰ ਪੂਰਬੀ ਦਿੱਲੀ ਦੇ ਖੇਤਰਾਂ ‘ਚ ਕਈ ਦਰਜਨ ਹਿੰਦੂ ਧਾਰਮਿਕ ਅਸਥਾਨ ਹਨ ਪਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ..ਫੂ਼ਲਕਾ ਵੀ ਚੁੱਪ

ਦਿੱਲੀ ਹਫ਼ਤੇ ਭਰ ਦਾ ਸੰ ਤਾ ਪ ਭੋਗਣ ਬਾਅਦ ਜ਼ਿੰਦਗੀ ਦੀ ਪਟੜੀ ‘ਤੇ ਮੁੜ ਚੜ੍ਹਨ ਲੱਗੀ ਹੈ | ਵੱਡੇ ਨੇਤਾ ਬਿਆਨ ਦਾਗਣ ਲਈ ਬਾਹਰ ਨਿਕਲਣ ਲੱਗੇ ਹਨ | ਹਿੰਦੂ-ਮੁਸਲਿਮ ਭਾਈਚਾਰੇ ਦੀਆਂ ਕਹਾਣੀਆਂ ਉੱਭਰਨ ਲੱਗੀਆਂ ਹਨ, ਪਰ ਇਸ ਧੂੜ ਵਿਚੋਂ ਇਕ ਸਵਾਲ ਫਿਰ 36 ਸਾਲ ਪਹਿਲਾਂ ਵਾਂਗ ਬੜੀ ਤੇਜ਼ੀ ਤੇ ਸ਼ਿੱਦਤ ਨਾਲ ਉੱਠ ਰਿਹਾ ਹੈ ਕਿ ਦਿੱਲੀ ਹਿੰ ਸਾ ਦੇ ਦੋ ਸ਼ੀਆਂ ਨੂੰ ਸਾਹਮਣੇ ਕੌਣ ਲਿਆਵੇਗਾ? ਅਸਲ ਦੋ ਸ਼ੀ ਕਦੋਂ ਫ ੜੇ ਜਾਣਗੇ? ਇਹ ਵੱਡਾ ਸਵਾਲ ਹੈ ਕਿ ਜੋ ਉੱਤਰ ਪੂਰਬੀ ਦਿੱਲੀ ‘ਚ ਹੀ ਨਹੀਂ, ਪੂਰੀ ਦਿੱਲੀ ਦੇ ਗਲਿਆਰਿਆਂ ਵਿਚ ਉੱਠ ਰਿਹਾ ਹੈ |

ਹਫ਼ਤਾ ਬੀਤ ਜਾਣ ਦੇ ਬਾਵਜੂਦ ਮੋਦੀ ਜਾਂ ਕੇਜਰੀਵਾਲ ਸਰਕਾਰ ਨੇ ਇਸ ਹਿੰ ਸਾ ‘ਚ ਸ਼ਾਮਿਲ ਲੋਕਾਂ ਦੀ ਪਛਾਣ ਕਰਨ ਤੇ ਉਨ੍ਹਾਂ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਉਣ ਲਈ ਕੋਈ ਕਮੇਟੀ ਜਾਂ ਕਮਿਸ਼ਨ ਸਥਾਪਤ ਨਹੀਂ ਕੀਤਾ | ਸਰਕਾਰੀ ਹਲਕਿਆਂ ਮੁਤਾਬਿਕ ਹਾਲੇ ਤੱਕ ਅਜਿਹੀ ਕਮੇਟੀ ਜਾਂ ਕਮਿਸ਼ਨ ਬਣਾਉਣ ਦੀ ਗੱਲ ਤਾਂ ਕਿਧਰੇ ਵਿਚਾਰ ਅਧੀਨ ਵੀ ਨਹੀਂ | ਸਗੋਂ ਉਲਟਾ ਘੱਟ ਗਿਣਤੀ ਭਾਈਚਾਰੇ ਦੇ ਦੋ-ਤਿੰਨ ਆਗੂਆਂ ਿਖ਼ ਲਾ ਫ਼ ਮੁਕੱਦਮੇ ਦਰਜ ਕਰਨ ਤੇ ਦਿੱਲੀ ‘ਚ ਪੁਲਿਸ ਕਮਿਸ਼ਨਰ ਨਵਾਂ ਲਗਾਏ ਜਾਣ ਨੂੰ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ |


ਹਿੰ ਸਾ ਦੀ ਜਾਂਚ ਦਾ ਕੰਮ ਉਸੇ ਦਿੱਲੀ ਪੁਲਿਸ ਦੇ ਹੱਥ ਹੈ, ਜੋ ਢਾਈ ਦਿਨ ਤੱਕ ਜਾਰੀ ਰਹੀ ਹਿੰ ਸਾ ਨੂੰ ਜਾਂ ਤਾਂ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ ਜਾਂ ਫਿਰ ਅੱਗਿਓਾ ਦੂਜੀ ਧਿਰ ਵਲੋਂ ਮੁਕਾਬਲੇ ‘ਚ ਉਤਰਨ ਵੇਲੇ ਹੀ ਸਰਗਰਮ ਹੋਈ ਦਿਖਾਈ ਦਿੱਤੀ | ਪੀ ੜ ਤ ਖੇਤਰਾਂ ਵਿਚ ਇਨ੍ਹਾਂ ਗੱਲਾਂ ਦੇ ਚਸ਼ਮਦੀਦ ਗਵਾਹ ਥਾਂ-ਥਾਂ ਮਿਲਦੇ ਹਨ | ਲੋਕ ਸਵਾਲ ਕਰਦੇ ਹਨ ਕਿ ਜਿਸ ਪੁਲਿਸ ਦੇ ਨੱਕ ਹੇਠ ਸਾਡੇ ਘਰ ਦੇ ਵਾਹਨ ਸਾ ੜੇ ਗਏ, ਨੌਜਵਾਨਾਂ ਨੂੰ ਗੋ ਲੀਆਂ ਮਾ ਰੀਆਂ ਗਈਆਂ ਤੇ ਧਾਰਮਿਕ ਅਸਥਾਨਾਂ ‘ਤੇ ਹ ਮ ਲੇ ਹੋਏ, ਭਲਾ ਉਹ ਪੁਲਿਸ ਹੁਣ ਇਨਸਾਫ਼ ਦੇਵੇਗੀ?

ਦੰ ਗੇ ਭ ੜ ਕਾ ਉਣ ਦੇ ਦੋ ਸ਼ ਹੇਠ ਸਾਬਕਾ ਕਾਂਗਰਸੀ ਕੌਾਸਲਰ ਇਸ਼ਰਤ ਜਹਾਂ ਨੂੰ ਗਿ੍ ਫ਼ ਤਾ ਰ ਕਰਕੇ 14 ਦਿਨ ਲਈ ਜੇ ਲ੍ਹ ਭੇਜ ਦਿੱਤਾ ਹੈ | ਉਸ ‘ਤੇ ਦੋ ਸ਼ ਹੈ ਕਿ ਹਿੰ ਸਾ ਤੋਂ ਦੋ ਦਿਨ ਪਹਿਲਾਂ ਖੁਰੇਜੀ ਖਾਸ ਰੋਡ ‘ਤੇ ਨਾਗਰਿਕਤਾ ਕਾਨੂੰਨ ਵਿਰੁੱਧ ਧਰਨੇ ਤੇ ਭ ੜ ਕਾ ਊ ਭਾਸ਼ਨ ਦਿੱਤੇ ਸੀ | ‘ਆਪ’ ਦੇ ਮੁਅੱਤਲ ਕੌਾਸਲਰ ਤਾਹਿਰ ਹੁਸੈਨ ‘ਤੇ ਦੰ ਗੇ ਭੜਕਾਉਣ ਤੇ ਕ ਤ ਲ ਦਾ ਮੁਕੱਦਮਾ ਦਰਜ ਕੀਤਾ ਗਿਆ ਪਰ ਹਿੰ ਸਾ ਤੋਂ ਕੁਝ ਸਮਾਂ ਪਹਿਲਾਂ ਜਾਫਰਾਬਾਦ ‘ਚ ਭ ੜ ਕਾ ਊ ਭਾਸ਼ਨ ਦੇਣ ਤੇ ਪਥਰਾਅ ਸਮੇਂ ਮੋਹਰੀ ਰਹੇ ਭਾਜਪਾ ਆਗੂ ਕਪਿਲ ਮਿਸ਼ਰਾ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ, ਹਾਲਾਂਕਿ ਹਾਈਕੋਰਟ ਵੀ ਉਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਹਦਾਇਤ ਦੇ ਚੁੱਕੀ ਹੈ |


ਲੋਕ ਹੈਰਾਨ ਹੋ ਰਹੇ ਹਨ ਕਿ ਸਨਿਚਰਵਾਰ ਇਸ ਵਿ ਵਾ ਦ ਤ ਆਗੂ ਵਲੋਂ ਜੰਤਰ-ਮੰਤਰ ਵਿਖੇ ਕੀਤੇ ਸ਼ਾਂਤੀ ਮਾਰਚ ਵਿਚ ਵੀ ‘ਦੇਸ਼ ਕੇ ਗਦਾਰੋਂ ਕੋਂ, ਗੋ ਲੀ ਮਾਰੋ ਸਾਲੋਂ ਕੋ’ ਦੇ ਸ਼ਰ੍ਹੇਆਮ ਨਾਅਰੇ ਲੱਗੇ | ਅਜਿਹੀ ਨਿਰਪੱਖ ਕਾਰਵਾਈ ਤੇ ਜਾਂਚ ‘ਤੇ ਭਲਾ ਕੌਣ ਵਿਸ਼ ਵਾਸ ਕਰੇਗਾ? ਨਵੰਬਰ ’84 ਦੇ ਸਿੱਖ ਵਿਰੋਧੀ ਕ ਤ ਲੇ ਆ ਮ ਦੇ ਪ੍ਰਤੱਖਦਰਸ਼ੀ ਲੋਕ ਆਖ ਰਹੇ ਹਨ ਕਿ ਦਿੱਲੀ ‘ਚ ਇਕ ਵਾਰ ਫਿਰ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਤੇ ਪੀ ੜ ਤ ਲੋਕਾਂ ਨੂੰ ਇਨਸਾਫ਼ ਤੇ ਹੱਕ ਦੇਣ ਦੀ ਸ਼ਰ੍ਹੇਆਮ ਤਰਫ਼ਦਾਰੀ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ | ਘੱਟ ਗਿਣਤੀ ਭਾਈਚਾਰੇ ਅੰਦਰ ਉਸੇ ਤਰ੍ਹਾਂ ਸ਼ੱਕ ਤੇ ਬੇ ਵਿਸ਼ ਵਾਸੀ ਦਾ ਆਲਮ ਹੈ ਤੇ ਇਹ ਸ਼ੱ ਕ ਤੇ ਬੇ ਵਿਸ਼ ਵਾਸੀ ਦੂਰ ਕਰਨ ਦੀ ਸਰਕਾਰ ਨੂੰ ਕੋਈ ਪ੍ਰਵਾਹ ਵੀ ਨਹੀਂ ਨਜ਼ਰ ਆ ਰਹੀ |

ਉੱਚ ਪੱਧਰੀ ਕਮਿਸ਼ਨ ਦੀ ਮੰਗ
ਪੀ ੜ ਤ ਖੇਤਰ ਤੇ ਦਿੱਲੀ ‘ਚ ਫੈਲੀ ਹਿੰ ਸਾ ਤੋਂ ਚਿੰਤਤ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਅਗਵਾਈ ‘ਚ ਬਣਾਏ ਗਏ ਕਮਿਸ਼ਨ ਵਲੋਂ ਕੀਤੀ ਜਾਣੀ ਚਾਹੀਦੀ ਹੈ | ਇਹ ਕਮਿਸ਼ਨ ਸਰਕਾਰ ਦੀ ਬਜਾਏ ਅਦਾਲਤ ਨੂੰ ਹੀ ਜਵਾਬਦੇਹ ਹੋਵੇ | ਚਾਂਦ ਬਾਗ ‘ਚ ਖੜ੍ਹੇ ਘੱਟ ਗਿਣਤੀ ਵਰਗ ਦੇ ਲੋਕ ਆਖ ਰਹੇ ਸਨ ਕਿ ਅਸੀਂ ਕਿਸੇ ਬਾਹਰਲੇ ਦੇਸ਼ ਤੋਂ ਜਾਂਚ ਦੀ ਮੰਗ ਨਹੀਂ ਕਰ ਰਹੇ, ਸਗੋਂ ਸਾਡੇ ਆਪਣੇ ਦੇਸ਼ ਦੀ ਉੱਚ ਅਦਾਲਤ ‘ਤੇ ਭਰੋਸਾ ਰੱਖਦਿਆਂ ਇਹ ਮੰਗ ਉਠਾ ਰਹੇ ਹਾਂ |


ਅਜਿਹੀਆਂ ਹੀ ਅਵਾਜ਼ਾਂ ਹੋਰ ਕਈ ਖੇਤਰਾਂ ‘ਚੋਂ ਵੀ ਮਿਲੀਆਂ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ‘ਚ ਅਨੇਕ ਮਨੁੱਖੀ ਅਧਿਕਾਰ ਤੇ ਇਨਸਾਫ਼ ਲਈ ਆਵਾਜ਼ ਉਠਾਉਣ ਦਾ ਦਮ ਭਰਨ ਵਾਲੀਆਂ ਸੰਸਥਾਵਾਂ ਹਨ ਪਰ ਕਿਸੇ ਇਕ ਨੇ ਵੀ ਅਜੇ ਤੱਕ ਨਾ ਹਿੰ ਸਾ ਪ੍ ਰਭਾ ਵਿ ਤ ਖੇਤਰਾਂ ‘ਚ ਜਾਣ ਦਾ ਹੀ ਆ ਕੀਤਾ ਹੈ ਤੇ ਨਾ ਹੀ ਪੀ ੜ ਤ ਲੋਕਾਂ ਨੂੰ ਇਨਸਾਫ਼ ਦੀ ਕੋਈ ਗੱਲ ਉੱਠ ਰਹੀ ਹੈ | ਅਜੇ ਤੱਕ 36 ਸਾਲ ਪਹਿਲਾਂ ਸੰਤਾਪ ਭੋਗ ਚੁੱਕੇ ਸਿੱਖ ਭਾਈਚਾਰੇ ਦੇ ਲੋਕ ਹੀ ਪੀ ੜ ਤਾਂ ਦੇ ਹੱਕ ‘ਚ ਨਿੱਤਰੇ ਹੋਏ ਹਨ |


ਦਿੱਲੀ ਗੁਰਦੁਆਰਾ ਕਮੇਟੀ ਦੀ ਅਗਵਾਈ ਵਿਚ ਅਨੇਕਾਂ ਗੁਰਦੁਆਰੇ ਹਰ ਰੋਜ਼ ਸਵੇਰ-ਸ਼ਾਮ ਪ੍ਰਭਾਵਿਤ ਖੇਤਰਾਂ ‘ਚ ਲੰਗਰ ਵੰਡ ਰਹੇ ਹਨ | ਵਰਨਣਯੋਗ ਹੈ ਕਿ ਸਰਕਾਰ ਨੇ ਇਨ੍ਹਾਂ ਲੰਗਰਾਂ ਦੇ ਇੰਤਜਾਮ ਨੂੰ ਹੀ ਰਾਹਤ ਕਾਰਜਾਂ ਦਾ ਨਾਂਅ ਦੇ ਰੱਖਿਆ ਹੈ | ਪ੍ਰਭਾਵਿਤ ਖੇਤਰਾਂ ਦੇ ਹੀ ਨਹੀਂ, ਸਗੋਂ ਦਿੱਲੀ ਦੇ ਹੋਰਨਾਂ ਖੇਤਰਾਂ ‘ਚ ਵਸਦੇ ਲੋਕ ਵੀ ਸਿੱਖ ਸੰਸਥਾਵਾਂ ਦੀ ਮਦਦ ਤੇ ਸਾਥ ਤੋਂ ਬੇਹੱਦ ਪ੍ਰਭਾਵਿਤ ਹਨ | ਸਾਬਕਾ ਅਕਾਲੀ ਵਿਧਾਇਕ ਤੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਮੁਖੀ ਸ: ਜਤਿੰਦਰ ਸਿੰਘ ਸ਼ੰਟੀ ਦੀ ਅਗਵਾਈ ‘ਚ ਮਰੀਜ਼ਾਂ ਤੇ ਲਾ ਸ਼ਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਪਹੁੰਚਾਉਣ ਤੇ ਫਿਰ ਲਾ ਸ਼ਾਂ ਦੇ ਸਸਕਾਰ ਦੇ ਪ੍ਰਬੰਧ ‘ਚ ਨਿਭਾਈ ਜਾ ਰਹੀ ਸੇਵਾ ਦੀ ਵੱਡੇ ਪੱਧਰ ‘ਤੇ ਚਰਚਾ ਹੈ |

ਸ਼ਹਿਰੀ ਆਜ਼ਾਦੀ ਲਈ ਬੋਲਣ ਵਾਲੇ ਚੁੱਪ
ਨਵੰਬਰ 1984 ਦੇ ਸਿੱਖ ਵਿਰੋਧੀ ਦੰ ਗਿ ਆਂ ਦੀ ਅਸਲੀਅਤ ਨੂੰ ਸਾਹਮਣੇ ਲਿਆਉਣ ਤੇ ਦੋ ਸ਼ੀਆਂ ਦੀ ਪਛਾਣ ਕਰਨ ਲਈ ਦਿੱਲੀ ਦੇ ਸ਼ਹਿਰੀ ਆਜ਼ਾਦੀ ਲਈ ਬੋਲਣ ਵਾਲਾ ਵਰਗ ਤੇ ਸਾਬਕਾ ਅਧਿਕਾਰੀਆਂ ਨੇ ਵੱਡਾ ਰੋਲ ਅਦਾ ਕੀਤਾ ਸੀ | ਉਸ ਸਮੇਂ ਬਣੇ ਸ਼ਹਿਰੀ ਆਜ਼ਾਦੀਆਂ ਦੇ ਸੰਗਠਨ ਨੂੰ ਪੰਜਾਬੀ ਗਰੁੱਪ ਪੀ. ਯੂ. ਸੀ. ਐੱਲ, ਪੀ.ਯੂ.ਡੀ. ਆਰ. ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਕੁਲਦੀਪ ਨਈਅਰ, ਏਅਰ ਮਾਰਸ਼ਲ ਅਰਜਨ ਸਿੰਘ, ਸ਼ਾਂਤੀ ਭੂਸ਼ਨ, ਰਜਨੀ ਕੋਠਾਰੀ, ਜਸਟਿਸ ਬੀ. ਐੱਸ. ਤਾਰਕੁੰਡੇ, ਜਸਟਿਸ ਐਸ. ਐਮ. ਸੀਕਰੀ, ਐਡਵੋਕੇਟ ਸੋਲੀ ਸੋਰਾਭਜੀ, ਜਨਰਲ ਜਗਜੀਤ ਸਿੰਘ ਅਰੋੜਾ, ਜਸਟਿਸ ਆਰ. ਐਸ. ਨਾਰਵਿਕ ਅਤੇ ਐਡਵੋਕੇਟ ਐਚ. ਐਸ. ਫੂਲਕਾ ਵਰਗੀਆਂ ਸ਼ਖਸੀਅਤਾਂ ਦਾ ਅਹਿਮ ਰੋਲ ਰਿਹਾ ਸੀ ਪਰ ਤਾਜ਼ਾ ਮਾਮਲੇ ‘ਚ ਅਜਿਹੀ ਆਵਾਜ਼ ਪੂਰੀ ਤਰ੍ਹਾਂ ਗਾਇਬ ਹੈ, ਨਾ ਯੋਜਨਾਬੱਧ ਢੰਗ ਨਾਲ ਬਾਹੋਂ ਸਿਖਿਅਤ ਭੀ ੜ ਲਿਆ ਕੇ ਹ ਮ ਲੇ ਕਰਨ ਵਾਲਿਆਂ ਦੀ ਪਛਾਣ ਕਰਨ ਤੇ ਅਸਲੀਅਤ ਸਾਹਮਣੇ ਲਿਆਉਣ ਲਈ ਕਿਸੇ ਸੰਸਥਾ ਵਲੋਂ ਜਾਂਚ ਕਰਨ ਦਾ ਕੰਮ ਆਰੰਭਿਆ ਹੈ | ਉੱਚ ਪੱਧਰੀ ਜਾਂਚ ਲਈ ਸਰਕਾਰ ‘ਤੇ ਦਬਾਅ ਪਾਏ ਜਾਣ ਲਈ ਕੋਈ ਗਰੁੱਪ ਅੱਗੇ ਆ ਰਿਹਾ ਹੈ |


ਗੱਲ ਇਥੋਂ ਤੱਕ ਹੀ ਨਹੀਂ, ਦਿੱਲੀ ‘ਚ ਮੁਸਲਿਮ ਭਾਈਚਾਰੇ ਦੇ ਵੱਡੇ-ਵੱਡੇ ਆਗੂ ਵੀ ਡਰ, ਸਹਿਮ ਜਾਂ ਦਬਾਅ ਹੇਠ ਚੁੱ ਪ ਕੀਤੇ ਬੈਠੇ ਹਨ | ਸ਼ਾਹੀਨ ਬਾਗ ਤੇ ਜਾਮੀਆ ਮਾਲੀਆ ਯੂਨੀਵਰਸਿਟੀ ਦੇ ਬਾਹਰ ਲੱਗੇ ਧਰਨਿਆਂ ‘ਚ ਇਹ ਗੱਲ ਤਾਂ ਜ਼ੋਰ ਨਾਲ ਕਹੀ ਜਾ ਰਹੀ ਹੈ ਕਿ ਸਾਡੇ ਢਾਈ ਮਹੀਨਿਆਂ ਤੋਂ ਚੱਲ ਰਹੇ ਧਰਨਿਆਂ ‘ਚ ਜਿਥੇ ਜਿਸ ਤਰ੍ਹਾਂ ਦੀ ਨਾ ਅਸ਼ਾਂਤੀ ਹੋਈ ਹੈ ਤੇ ਕੋਈ ਗ ੜ ਬ ੜ ਫੈਲੀ ਹੈ, ਪਰ ਮੋਦੀ ਸਰਕਾਰ ਦੀ ਸ਼ਹਿ ਵਾਲੇ ਕੁਝ ਗਰੁੱਪਾਂ ਦੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ‘ਚ ਦਿੱਤੇ ਧਰਨਿਆਂ ਨੇ ਕੁਝ ਹੀ ਦਿਨਾਂ ‘ਚ ਦਿੱਲੀ ਦੇ ਮੱਥੇ ਕ ਲੰ ਕ ਦਾ ਟਿੱਕਾ ਲਗਾ ਦਿੱਤਾ ਹੈ |


ਲੋਕਾਂ ਅੰਦਰ ਇਹ ਸਵਾਲ ਉੱਠ ਰਹੇ ਹਨ ਕਿ ਉੱਤਰ ਪੂਰਬੀ ਦਿੱਲੀ ਦੇ ਖੇਤਰਾਂ ‘ਚ ਕਈ ਦਰਜਨ ਹਿੰਦੂ ਧਾਰਮਿਕ ਅਸਥਾਨ ਹਨ ਪਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ | ਮੁਸਲਿਮ ਵਸੋਂ ਵਾਲੇ ਕਈ ਅਜਿਹੇ ਖੇਤਰ ਹਨ, ਜਿਥੇ 5-7 ਘਰ ਹੀ ਹਿੰਦੂ ਭਾਈਚਾਰੇ ਦੇ ਹਨ, ਅਜਿਹੇ ਘਰਾਂ ‘ਚ ਕਿਸੇ ਦਾ ਵੀ ਨੁਕਸਾਨ ਹੋਣਾ ਤਾਂ ਦੂਰ ਸਗੋਂ ਆਲੇ-ਦੁਆਲੇ ਦੇ ਮੁਸਲਿਮ ਗੁਆਂਢੀ ਉਨ੍ਹਾਂ ਦੀ ਰਾਖੀ ਲਈ ਕੰਧ ਬਣ ਕੇ ਖੜ੍ਹੇ ਹੋਣ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ |


ਨੁਕਸਾਨੇ ਗਏ ਜਾਂ ਸਾ ੜੇ ਗਏ ਘਰ ਅਤੇ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਦੀ 90 ਫੀਸਦੀ ਤੋਂ ਵਧੇਰੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਹਨ | ਹਿੰਦੂ ਤੇ ਮੁਸਲਿਮ ਸਥਾਨਕ ਲੋਕ ਸਾਰੇ ਹੀ ਇਹ ਕਹਿੰਦੇ ਹਨ ਕਿ ਸਾੜਫੂਕ ਤੇ ਹਿੰ ਸਾ ਵਿਚ ਉਨ੍ਹਾਂ ਦੇ ਮੁਹੱਲਿਆਂ ਦਾ ਕੋਈ ਵਿਅਕਤੀ ਸ਼ਾਮਿਲ ਨਹੀਂ ਸੀ | ਇਸ ਗੱਲ ਦੀ ਵੀ ਸਭ ਤਸਦੀਕ ਕਰਦੇ ਹਨ ਕਿ ਹਿੰ ਸਾ ਕਰਨ ਵਾਲਿਆਂ ਨੇ ਮੂੰਹ ਢਕਣ ਲਈ ਹੈਲਮਟ ਪਹਿਨੇ ਹੋਏ ਸਨ | ਸਾਫ਼ ਜ਼ਾਹਰ ਹੈ ਕਿ ਹਿੰ ਸਾ ਕਰਨ ਵਾਲੇ ਇਕੋ ਨਮੂਨੇ ਤੇ ਕੰਮ ਕਰਨ ਵਾਲੇ ਸਨ | ਲੋਕਾਂ ਅੰਦਰ ਉੱਠਣ ਵਾਲੇ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਲਈ ਅੱਜ ਜਾਂ ਕੱਲ੍ਹ ਜਵਾਬ ਤਾਂ ਦੇਣਾ ਹੀ ਪਵੇਗਾ | ਏਨੇ ਵੱਡੇ ਦੁਖਾਂਤ ਦਾ ਸੱਲ੍ਹ ਕਿਤੇ ਲੋਕਾਂ ਦੇ ਮਨਾਂ ‘ਚ ਨਾਸੂਰ ਬਣ ਕੇ ਨਾ ਰਹਿ ਜਾਵੇ, ਜੋ ਕਿਸੇ ਸਮੇਂ ਭਿਆਨਕ ਰੂਪ ਦੇ ਕੇ ਫਟ ਸਕਦਾ ਹੈ |

Check Also

ਗੋਦੀ ਮੀਡੀਆ ਅਨੁਸਾਰ ਬਾਹਰ ਬੈਠਾ ਕਿਸਾਨਾਂ ਦਾ ਹਰ ਹਮਾਇਤੀ ਖਾਲਿਸਤਾਨੀ

ਭਾਜਪਾ ਵਾਲ਼ਿਆਂ ਦੇ ਮੂੰਹ ਕੰਨਾਂ ਤੱਕ ਪਾਟ ਗਏ ਹਨ। ਹੁਣ ਕਿਸਾਨ ਆਗੂਆਂ ਦੇ ਨਾਮ ਲੈ …

%d bloggers like this: