Breaking News
Home / ਪੰਥਕ ਖਬਰਾਂ / ਵੀਡੀਉ- ਦਾਦੂਵਾਲ ਨੇ ਢੱਡਰੀਆਂਵਾਲੇ ਨਾਲ ਖੁੱਲ੍ਹੀ ਬਹਿਸ ਕਰਨ ਦਾ ਕੀਤਾ ਐਲਾਨ

ਵੀਡੀਉ- ਦਾਦੂਵਾਲ ਨੇ ਢੱਡਰੀਆਂਵਾਲੇ ਨਾਲ ਖੁੱਲ੍ਹੀ ਬਹਿਸ ਕਰਨ ਦਾ ਕੀਤਾ ਐਲਾਨ

ਮੁਤਵਾਜ਼ੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਉਹ ਕਿਸੇ ਚੈਨਲ ਉੱਪਰ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਸਬੰਧ ‘ਚ ਡਿਬੇਟ ਕਰਨ ਨੂੰ ਤਿਆਰ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਢੱਡਰੀਆਂ ਵਾਲਿਆਂ ਨੇ ਬਹਿਬਲ ਕਲਾਂ, ਕੋਟਕਪੂਰਾ ਦਾ ਬੇਅਦਬੀ ਦੀਆਂ ਘਟ ਨਾ ਵਾਂ ਵੇਲੇ ਮਾਹੌਲ ਖ਼ਰਾਬ ਕਰਕੇ ਫਿਰ ਕਦੀ ਨਾ ਸ਼ਹੀਦ ਹੋਏ ਸਿੰਘਾਂ , ਨਾ ਜ਼ਖ਼ਮੀ ਹੋਣ ਵਾਲੇ ਸਿੰਘਾਂ ਦੀ ਸਾਰ ਲਈ। ਉਹ ਇੱਥੇ ਇੱਕ ਨਿੱਜੀ ਸਮਾਗਮ ਚ ਸ਼ਾਮਲ ਹੋਣ ਲਈ ਆਏ ਹੋਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਜੀ ਵਲੋਂ ਨਕਲੀ ਨਿਰੰਕਾਰੀ ਵਾਲੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜੱਥੇਦਾਰ ਜੀ ਬਿਆਨ ਦੇਣ ਤੋਂ ਪਹਿਲਾਂ ਕੁੱਝ ਤਾਂ ਸੋਚ ਲੈਂਦੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੱਥੇਦਾਰ ਉਨ੍ਹਾਂ ‘ਤੇ ਨਕਲੀ ਨਿਰੰਕਾਰੀ ਹੋਣਾ ਸਾਬਿਤ ਕਰ ਦੇਣ ਤਾਂ ਉਹ ਧਾਰਮਿਕ ਸਟੇਜਾਂ ਤੋਂ ਬਾਅਦ ਆਪਣਾ ਧਾਰਮਿਕ ਅਸਥਾਨ ‘ਪ੍ਰਮੇਸ਼ਵਰ ਦੁਆਰ’ ਵੀ ਛੱਡ ਦੇਣਗੇ।
ਭਾਈ ਰਣਜੀਤ ਸਿੰਘ ਨੇ ਜਾਰੀ ਵੀਡਿਓ ਦੌਰਾਨ ਕਿਹਾ ਕਿ ਜੱਥੇਦਾਰ ਜੀ ਦੇ ਇਸ ਬਿਆਨ ਨਾਲ ਜਿੱਥੇ ਉਨ੍ਹਾਂ ਨੂੰ ਤਾਂ ਦੁੱਖ ਲੱਗਿਆ, ਉਥੇ ਉਨ੍ਹਾਂ ਨਾਲ ਜੁੜੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁੱਝ ਜੱਥੇਬੰਦੀਆਂ ਵਲੋਂ ਉਨ੍ਹਾਂ ‘ਤੇ ਜੋ ਦੋਸ਼ ਲਾਏ ਗਏ ਹਨ, ਉਹ ਸਾਬਿਤ ਨਹੀਂ ਹੋਏ ਪਰ ਇਸ ਦੇ ਬਾਵਜੂਦ ਵੀ ਜੱਥੇਦਾਰ ਜੀ ਨੇ ਇਹ ਬਿਆਨ ਜਾਰੀ ਕਰ ਦਿੱਤਾ, ਇਸ ਲਈ ਉਹ ਸਾਬਿਤ ਕਰਕੇ ਦਿਖਾਉਣ ਕਿ ਉਹ ਨਕਲੀ ਨਿਰੰਕਾਰੀ ਬਣਨ ਦੀ ਰਾਹ ਵੱਲ ਵੱਧ ਰਹੇ ਹਨ ਤਾਂ ਉਹ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਛੱਡ ਉਸ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਦੇਣਗੇ।

Check Also

ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋ ਸ਼ੀ ਆਂ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ …

%d bloggers like this: