Breaking News
Home / ਪੰਥਕ ਖਬਰਾਂ / ਵੀਡੀਉ -ਕਰਤਾਰਪੁਰ ਸਾਹਿਬ ਤੋਂ ਮੁੜੇ ਸਿੱਖਾਂ ਨੂੰ ਖੁਫੀਆ ਏਜੰਸੀਆਂ ਕਰਦੀਆਂ ਹਨ ਜ਼ ਲੀ ਲ

ਵੀਡੀਉ -ਕਰਤਾਰਪੁਰ ਸਾਹਿਬ ਤੋਂ ਮੁੜੇ ਸਿੱਖਾਂ ਨੂੰ ਖੁਫੀਆ ਏਜੰਸੀਆਂ ਕਰਦੀਆਂ ਹਨ ਜ਼ ਲੀ ਲ

ਪੰਜਾਬ ਵਿਧਾਨ ਸਭਾ ਦੇ ਪੰਜਵੇਂ ਦਿਨ ਵੀ ਸਦਨ ‘ਚ ਵਿਰੋਧੀ ਧਿਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਅੱਜ ਵਿਧਾਨ ਸਭਾ ‘ਚ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਖੁਫੀਆ ਏਜੰਸੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਮੁੱਦਾ ਗਰਮਾ ਗਿਆ।

ਇਸ ‘ਚ ਅਕਾਲੀ ਦਲ ਦੇ ਲੀਡਰ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਸਰਕਾਰ ਸਪਸ਼ਟ ਕਰੇ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਤੰਗ ਨਹੀਂ ਕੀਤਾ ਜਾਵੇਗਾ। ਇਸ ‘ਤੇ ਸਦਨ ਦੇ ਸਪੀਕਰ ਨੇ ਕਿਹਾ ਕਿ ਇਸ ‘ਚ ਕੇਂਦਰੀ ਏਜੰਸੀ ਆਈਬੀ ਅਧਿਕਾਰੀ ਦਾ ਰੋਲ ਸਾਹਮਣੇ ਆਇਆ ਹੈ ਤਾਂ ਸਰਕਾਰ ਇਸ ‘ਚ ਦਖਲ ਕਿਵੇਂ ਦੇ ਸਕਦੀ ਹੈ।

ਮਾਮਲਾ ਇੱਥੇ ਹੀ ਨਹੀਂ ਰੁਕਿਆ ਇਸ ਦੇ ਨਾਲ ਹੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਐਸਐਸਪੀ ਤੇ ਐਸਐਚਓ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਕਰਤਾਰਪੁਰ ਤੋਂ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਸਦਨ ਤੋਂ ਵਾਕ-ਆਊਟ ਕਰ ਦਿੱਤਾ।

ਇਸ ਸਭ ‘ਤੇ ਸਫਾਈ ਦਿੰਦੇ ਹੋਏ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਈਬੀ ਅਧਿਕਾਰੀ ਕੇਂਦਰ ਸਰਕਾਰ ਦੇ ਹਨ। ਉਹ ਸਿਰਫ ਸ਼ੱਕੀ ਲੋਕਾਂ ਦੀ ਹੀ ਜਾਂਚ ਕਰ ਰਹੇ ਹਨ। ਇਸ ‘ਚ ਸਾਡੀ ਸਰਕਾਰ ਦਾ ਕੋਈ ਰੋਲ ਨਹੀਂ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਜੇਕਰ ਇਸ ‘ਚ ਐਸਐਸਪੀ ਤੇ ਐਸਐਚਓ ਦੀ ਕੋਈ ਗਲਤੀ ਹੋਈ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਾਕਿਸਤਾਨ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆ ਤੋਂ ਖੁਫੀਆਂ ਏਜੰਸੀਆਂ ਕਰ ਰਹੀਆਂ ਪੁੱਛਗਿੱਛ, ਸਿੱਖ ਨੌਜਵਾਨਾਂ ਨੇ ਲਾਏ ਇਹ ਇਲਜ਼ਾਮ
ਡੀ.ਜੀ ਪੀ ਦੇ ਬਿਆਨ ਦੇ ਅਰਥ ਬੜੇ ਵੱਡੇ ਹਨ।ਹੁਣ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕਾਂ ਨੂੰ ਪੁੱਛਗਿਛ ਦੇ ਬਹਾਨੇ ਜ ਲੀ ਲ ਕਰਨਗੇ।ਪਹਿਲਾਂ ਜਾਣ ਦੀ ਮਨਜੂਰੀ ਮੌਕੇ ਜਾਂਚ ਦੇ ਬਹਾਨੇ ਪੁੱਠੇ-ਸਿੱਧੇ ਸਵਾਲ ਕਰਦੇ ਨੇ।ਕੁਲ਼ ਮਿਲਾਕੇ ਸਿਖਾਂ ਦੇ ਮਨਾਂ ਵਿਚ ਇਹ ਗੱਲ਼ ਭਰਨੀ ਹੈ ਕਿ ਕਰਤਾਰਪੁਰ ਲਾਂਘੇ ਰਾਂਹੀ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਤਾਂ ਪੰਗੇ ਵਾਲ਼ਾ ਕੰਮ ਹੈ।ਜਿਵੇਂ ਪਾਸਪੋਰਟ ਉਪਰ ਪਾਕਿਸਤਾਨੀ ਵੀਜੇ ਦੀ ਗੱਲ ਫੈਲਾਈ ਹੋਈ ਹੈ ਕਿ ਫੇਰ ਕੈਨੇਡਾ-ਅਮਰੀਕਾ ਦਾ ਵੀਜਾ ਨਹੀ ਮਿਲਦਾ ਉਵੇਂ ਹੁਣ ਕਰਤਾਰਪੁਰ ਸਾਹਿਬ ਜਾਣ ਵਾਲਿਆਂ ਦੇ ਦਿਲ-ਦਿਮਾਗ ਵਿਚ ਇਹ ਗੱਲ ਵਸਾਉਣੀ ਹੈ ਕਿ ਕਿਤੇ ਕੋਈ ਸਿਆਪਾ ਹੀ ਨਾ ਗਲ਼ ਪੈ ਜਾਵੇ।ਥਾਣਿਆਂ ਵਿਚ ਉਨਾਂ ਸਿੱਖਾਂ ਨੂੰ ਸੱਦਕੇ ਊਲ-ਜਲੂਲ ਸਵਾਲ ਪੁੱਛਕੇ ਸਾਰਾ ਦਿਨ ਖੱਜਲ ਕੀਤਾ ਜਾ ਰਿਹਾ ਹੈ ਜਿਹੜੇ ਦਰਸ਼ਨ ਕਰਕੇ ਆਏ ਨੇ।ਅਜੇ ਉਨਾਂ ਦਾ ਨੰਬਰ ਵੀ ਲਾਉਣਗੇ ਜਿੰਨਾਂ ਨੇ ਵੀਡੀਓ ਜਾਂ ਪੋਸਟਾਂ ਪਾਕੇ ਡੀ ਜੀ ਪੀ ਦੇ ਬਿਆਨ ਦਾ ਵਿਰੋਧ ਕੀਤਾ ਸੀ।ਆਪਦੇ ਪੱਖ ਨੂੰ ਸਹੀ ਠਹਿਰਾਉਣ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਜਾਣਗੇ!ਕਰਤਾਰਪੁਰ ਲਾਂਘਾ ਬੰਦ ਕਰਵਾਉਣਾ ਹੀ ਮਿਸ਼ਨ ਹੈ ਪਰ ਜੇ ਸਿੱਧਾ ਬੰਦ ਨਹੀ ਕਰਵਾ ਸਕਦੇ ਤਾਂ ਸੋਚਦੇ ਨੇ ਕਿ ਹਾਲਾਤ ਹੀ ਐਹੋ ਜਿਹੇ ਬਣਾ ਦਿਓ ਕਿ ਪਾਕਿਸਤਾਨੀ ਕਹਿਣ ਕਿ ਇਹਦੇ ਨਾਲੋਂ ਤਾਂ ਲਾਂਘਾ ਨਾ ਖੋਲ੍ਹਿਆ ਹੀ ਵਧੀਆ ਸੀ।ਦੇਖ ਲਿਓ ਜਿਸ ਦਿਨ ਖਬਰ ਆਈ ਕਿ ਅੱਜ ਸਿਰਫ ਪੰਜ ਸਿੱਖ ਦਰਸ਼ਨ ਕਰਨ ਗਏ ਨੇ,ਓਸ ਦਿਨ ਸਿਖੀ ਦੇ ਵੈਰੀ ਕਿਵੇਂ ਖੁਸ਼ ਹੁੰਦੇ!
ਸਰਬਜੀਤ ਸਿੰਘ ਘੁਮਾਣ

Check Also

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਰੀ …

%d bloggers like this: