Breaking News
Home / ਮੁੱਖ ਖਬਰਾਂ / ਵੀਡੀਉ – ਸੁਧੀਰ ਸੂਰੀ ਦਾ ਸੰਤ ਭਿੰਡਰਾਂਵਾਲਿਆਂ ਨੂੰ ਸਲੂਟ

ਵੀਡੀਉ – ਸੁਧੀਰ ਸੂਰੀ ਦਾ ਸੰਤ ਭਿੰਡਰਾਂਵਾਲਿਆਂ ਨੂੰ ਸਲੂਟ

ਵਿਵਾਦਾਂ ‘ਚ ਰਹਿਣ ਵਾਲੇ ਸੂਰੀ ਨੇ ਕਿਸਨੂੰ ਕਿਹਾ ਪੰਜਾਬ ਦੇ ਅਸਲੀ ਦੁ ਸ਼ ਮ ਣ..
ਨੌਜਵਾਨਾਂ ਨੂੰ ਮੋਬਾਈਲ ਦੀ ਥਾਂ ਹ ਥਿ ਆ ਰ ਖਰੀਦਣ ਦੀ ਸਲਾਹ ਦੇਣ ਵਾਲੇ ਸੂਰੀ ਤੋਂ ਸੁਣੋਂ ਇਸ ਦਾ ਤਰਕ..

ਜ਼ਿਕਰਯੋਗ ਹੈ ਕਿ ਹਮੇਸ਼ਾਂ ਵਿ ਵਾ ਦਾਂ ਨੂੰ ਜਨਮ ਦੇਣ ਵਾਲੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਸੂਰੀ ਨੇ ਮੀਡੀਆ ਨਾਲ ਗੱਲ ਕਰਦੇ ਸਮੇਂ ਕੈਮਰੇ ਦੇ ਸਾਹਮਣੇ ਸ਼ਰੇ ਆਮ ਪਿਸ ਤੌ ਲ ਲਹਿਰਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੁਲਸ ਹਿੰਦੂਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਤੋਂ ਨਾਕਾਮ ਸਾਬਿਤ ਹੋਈ ਹੈ। ਸੂਰੀ ਨੇ ਕਿਹਾ ਕਿ ਹਿੰਦੂਆਂ ਨੇ ਹ ਥਿ ਆ ਰ ਦਿਖਾਉਣ ਲਈ ਨਹੀਂ ਰੱਖੇ ਅਤੇ ਹੁਣ ਸਾਰੇ ਹਿੰਦੂ ਹ ਥਿ ਆ ਰਾਂ ਦੇ ਬੱਲ ‘ਤੇ ਆਪਣੀ ਸੁਰੱਖਿਆ ਯਕੀਨੀ ਬਣਾਉਣਗੇ।

ਸ਼ਿਵ ਸੈਨਾ ਹਿੰਦੁਸਤਾਨ ਯੂਥ ਆਗੂ ਹਨੀ ਮਹਾਜਨ ‘ਤੇ ਹੋਏ ਜਾ ਨ ਲੇ ਵਾ ਹ ਮ ਲੇ ਤੋਂ ਬਾਅਦ ਅੱਜ ਰੋਸ ਵਜੋਂ ਧਾਰੀਵਾਲ ਸ਼ਹਿਰ ਅੰਦਰ ਪੰਜਾਬ ਭਰ ਤੋਂ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਸੰਗਠਨ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਜਿੱਥੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਸਥਾਨਕ ਡਡਵਾਂ ਰੋਡ ‘ਤੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਧਰਨਾ ਲਗਾਇਆ ਜਾ ਰਿਹਾ ਹੈ।

ਉੱਥੇ ਹੀ ਇਸ ਧਰਨੇ ‘ਚ ਧਰਨਾਕਾਰੀਆਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਨ ਲਈ ਪਹੁੰਚੇ ਐਸ.ਐਸ.ਪੀ ਗੁਰਦਾਸਪੁਰ ਸਵਰਨਦੀਪ ਸਿੰਘ ਜਦੋਂ ਪਹੁੰਚੇ ਤਾਂ ਧਰਨਾਕਾਰੀਆਂ ਨੇ ਉਨ੍ਹਾਂ ਨਾਲ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰਦਿਆਂ ਇਸ ਧਰਨੇ ‘ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਾਂ ਏ.ਡੀ.ਸੀ ਨੂੰ ਧਰਨੇ ‘ਚ ਪਹੁੰਚਣ ਲਈ ਕਿਹਾ ਗਿਆ।

ਧਰਨਾਕਾਰੀਆਂ ਵੱਲੋਂ ਲਗਾਤਾਰ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਜਲਦੀ ਕੋਈ ਉੱਚ ਅਧਿਕਾਰੀ ਇੱਥੇ ਨਾ ਪਹੁੰਚਿਆ ਤਾਂ ਇਹ ਰੋਸ ਧਰਨਾ ਇੱਥੋਂ ਹਟਾ ਕੇ ਨੈਸ਼ਨਲ ਹਾਈਵੇ ਕੌਮੀ ਸ਼ਾਹ ਮਾਰਗ ‘ਤੇ ਲਗਾਇਆ ਜਾਵੇਗਾ।


ਗੁਰਦਾਸਪੁਰ ‘ਚ ਸ਼ਿਵ ਸੈਨਾ ਆਗੂ ‘ਤੇ ਹੋਏ ਹ ਮ ਲੇ ਤੋਂ ਬਾਅਦ ਪੁਲਿਸ ਵਲੋਂ ਸੂਬੇ ਭਰ ‘ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹ ਮ ਲੇ ਤੋਂ ਬਾਅਦ ਪੁਲਿਸ ਉੱਚ ਅਧਿਕਾਰੀਆਂ ਵਲੋਂ ਸੂਬੇ ਦੇ ਪੁਲਿਸ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਤਹਿਤ ਹੀ ਅੱਜ ਲੁਧਿਆਣਾ ‘ਚ ਵੀ ਪੁਲਿਸ ਅਧਿਕਾਰੀਆਂ ਵਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ। ਸ਼ਹਿਰ ‘ਚ ਪੁਲਿਸ ਮੁਲਾਜ਼ਮਾਂ ਵਲੋਂ ਥਾਂ-ਥਾਂ ‘ਤੇ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਅਜਿਹਾ ਗੁਰਦਾਸਪੁਰ ‘ਚ ਵਾਪਰੀ ਘ ਟ ਨਾ ਤੋਂ ਬਾਅਦ ਉੱਚ ਅਧਿਕਾਰੀਆਂ ਤੋਂ ਮਿਲੇ ਹੁਕਮਾਂ ਤਹਿਤ ਹੀ ਕੀਤਾ ਗਿਆ ਹੈ।

Check Also

ਨਾਕੇ ਤੋੜ ਕੇ ਦਿੱਲੀ ਜਾਣ ਵਾਲੇ ਨੌਜਵਾਨਾਂ ਨੂੰ ਕਾਮਰੇਡ ਜੋਗਿੰਦਰ ਉਗਰਾਹਾਂ ਨੇ ਦਸਿਆ “ਭਾੜੇ ਦੇ ਟੱਟੂ”।

ਨਾਕੇ ਤੋੜ ਕੇ ਦਿੱਲੀ ਜਾਣ ਵਾਲੇ ਨੌਜਵਾਨਾਂ ਨੂੰ ਕਾਮਰੇਡ ਜੋਗਿੰਦਰ ਉਗਰਾਹਾਂ ਨੇ ਦਸਿਆ “ਭਾੜੇ ਦੇ …

%d bloggers like this: