Breaking News
Home / ਪੰਥਕ ਖਬਰਾਂ / ਹਰਨੇਕ ਨੇਕੀ ਅਤੇ ਢੱਡਰੀਵਾਲਿਆ ਦਾ ਕੁਨੈਕਸ਼ਨ ਹੋਇਆ ਜਗ ਜ਼ਾਹਰ?

ਹਰਨੇਕ ਨੇਕੀ ਅਤੇ ਢੱਡਰੀਵਾਲਿਆ ਦਾ ਕੁਨੈਕਸ਼ਨ ਹੋਇਆ ਜਗ ਜ਼ਾਹਰ?

ਭਾਈ ਸਾਬ ਨੇ ਇੱਕ ਇੰਟਰਵਿਊ ਚ ਕਿਹਾ ਸੀ ਕਿ ਮੈਂ ਨਿਊਜੀਲੈਂਡ ਵਾਲੇ ਹਰਨੇਕ ਨੂੰ ਨਹੀਂ ਜਾਣਦਾ, ਨਾ ਹੀ ਮੇਰੀ ਕਦੇ ਉਹਦੇ ਨਾਲ ਗੱਲ ਹੋਈ ਹੈ । ਪਰ ਮੈਂ ਉਹਨੂੰ ਸੁਣਦਾ ਹਾਂ । ਤਰਕ ਨਾਲ ਗੱਲ ਕਰਦਾ ਹੈ । ਇਹ ਬੋਲ ਸਨ ਭਾਈ ਸਾਬ ਦੇ ।

ਚਲੋਂ ਠੀਕ ਆ ਭਾਈ ਸਾਬ ਉਹਨੂੰ ਸੁਣਦੇ ਨੇ, ਇਸ ਗੱਲ ਨੂੰ ਛੱਡ ਦਿੰਨੇ ਆਂ । ਪਰ ਭਾਈ ਸਾਬ ਦਾ ਆਹ ਤਾਂ ਸ਼ਰੇਆਮ ਝੂਠ ਆ ਕਿ ਉਸਦੀ ਕਦੇ ਨੇਕੀ ਨਾਲ ਗੱਲ ਨਹੀ ਹੋਈ । ਕੱਲੀ ਗੱਲ ਹੀ ਨਹੀਂ ਹੁੰਦੀ , ਬਲਕਿ ਜੋ ਭਾਈ ਸਾਬ ਵੀਡੀਉ ਬਣਾਉਂਦੇ ਨੇ , ਜੋ ਬੋਲਦੇ ਨੇ , ਉਸ ਕਹਾਣੀ ਦਾ ਰਾਈਟਰ ਵੀ ਹਰਨੇਕ ਨੇਕੀ ਹੀ ਹੁੰਦਾ ਹੈ । ਸਬੂਤ ਦੀ ਲੋੜ ਆ ਤਾਂ ਥੱਲੇ ਫੋਟੋਮਾ ਚ ਵੇਖ ਸਕਦੇ ਹੋ । ਅੰਗਰੇਜ ਸਿੰਘ ਵਾਲੀ ਆਈਡੀ ਹਰਨੇਕ ਸਿੰਘ ਚਲਾ ਰਿਹਾ ਹੈ ਜੋ ਉਸਨੇ ਬਕਾਇਦਾ ਉੱਥੇ ਇਹ ਆਈਡੀ ਚਲਾਉਣ ਦੀ ਵਜ੍ਹਾ ਲਿਖੀ ਹੈ ।


21 ਫਰਵਰੀ ਦਿਨ ਸ਼ੁੱਕਰਵਾਰ ਨੂੰ ਨੇਕੀ ਵੱਲੋਂ ਪੋਸਟ ਪਾਈ ਜਾਂਦੀ ਹੈ ਕਿ ਅੱਜ ਵਾਲੀ ਵੀਡੀਉ ਵਿਚ ਚਾਰ ਵਿਸ਼ਿਆਂ ਤੇ ਗੱਲ ਹੋਈ ਹੈ । ਉਹ ਵਿਸ਼ੇ ਵੀ ਲਿਖੇ ਨੇ । ਭਾਈ ਸਾਬ ਦੀ ਵੀਡੀਉ ਉਸ ਦਿਨ ਆਈ ਨਹੀ, ਅਗਲੇ ਦਿਨ ਪੇਜਾਂ ਤੇ ਪਾਈ ਗਈ । ਸਵਾਲ ਇਹ ਆ ਕਿ ਜੇ ਭਾਈ ਸਾਬ ਦੀ ਨੇਕੀ ਨਾਲ ਕਦੇ ਗੱਲ ਨਹੀ ਹੋਈ ਤਾਂ ਨੇਕੀ ਨੂੰ ਪਹਿਲਾਂ ਹੀ ਇਹ ਕਿਸ ਤਰਾਂ ਪਤਾ ਲੱਗਾ ਕਿ ਵੀਡੀਉ ਚ ਇਨ੍ਹਾਂ ਵਿਸ਼ਿਆਂ ਤੇ ਗੱਲ ਹੋਈ ਆ । ਹਾਲਾਂਕਿ ਵੀਡੀਉ ਪਾਉਣ ਤੋਂ ਪਹਿਲਾਂ ਭਾਈ ਸਾਬ ਦੇ ਕਿਸੇ ਵੀ ਪੇਜ ਤੇ ਇਹਨਾਂ ਵਿਸ਼ਿਆ ਬਾਰੇ ਲਿਖਿਆ ਹੀ ਨਹੀ ਗਿਆ ਸੀ । ਹੈਰਾਨੀ ਤਾਂ ਉਦੋਂ ਹੋਈ ਜਦੋਂ ਭਾਈ ਸਾਬ ਦੀ ਵੀਡੀਉ ਅਪਲੋਡ ਕਰਨ ਵੇਲੇ ਐਮ ਪੀ ਵਾਲਿਆਂ ਨੇ ਨੇਕੀ ਵਾਲੀ ਪੋਸਟ ਹੀ ਕਾਪੀ ਕਰਕੇ ਚੇਪਤੀ । ਜੇ ਕੋਈ ਸੋਚਦਾ ਕਿ ਪੋਸਟ ਦੇ ਥੱਲੇ ਤਾਂ ਪ੍ਰਮੇਸ਼ਵਰ ਦੁਆਰ ਜੱਥਾ ਲਿਖਿਆ ਹੈ ਤਾਂ ਇਹ ਦੱਸਣ ਦੀ ਕ੍ਰਿਪਾਲਤਾ ਵੀ ਕਰੇ ਕਿ ਜੇ ਇਹ ਪੋਸਟ ਪ੍ਰਮੇਸ਼ਵਰ ਦਵਾਰ ਜੱਥੇ ਵੱਲੋਂ ਲਿਖੀ ਗਈ ਆ ਤਾਂ ਉਹ ਪਹਿਲਾਂ ਨੇਕੀ ਕੋਲ ਕਿਵੇਂ ਪੁੱਜੀ ? ਹਜੇ ਭਾਈ ਸਾਬ ਕਹਿੰਦੇ ਮੈਂ ਨੇਕੀ ਨੂੰ ਜਾਣਦਾ ਨਹੀਂ , ਮੇਰੀ ਕਦੇ ਉਹਦੇ ਨਾਲ ਗੱਲ ਨਹੀਂ ਹੋਈ ।
#ਕੁਲਜੀਤਸਿੰਘਖੋਸਾ

Check Also

ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋ ਸ਼ੀ ਆਂ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ …

%d bloggers like this: