Home / ਅੰਤਰ ਰਾਸ਼ਟਰੀ / ਜਾਪਾਨ : ਡਾਇਮੰਡ ਪ੍ਰਿਸੰਸ ਜਹਾਜ਼ ‘ਚ 40 ਅਮਰੀਕੀ ਕੋਰੋਨਾ ਵਾ ਇ ਰ ਸ ਨਾਲ ਪੀੜਤ

ਜਾਪਾਨ : ਡਾਇਮੰਡ ਪ੍ਰਿਸੰਸ ਜਹਾਜ਼ ‘ਚ 40 ਅਮਰੀਕੀ ਕੋਰੋਨਾ ਵਾ ਇ ਰ ਸ ਨਾਲ ਪੀੜਤ

ਵਾਸ਼ਿੰਗਟਨ – ਅਮਰੀਕਾ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਐਤਵਾਰ ਨੂੰ ਆਖਿਆ ਕਿ ਜਾਪਾਨ ਦੇ ਤੱਟ ‘ਤੇ ਫਸੇ ਕਰੂਜ਼ ਜਹਾਜ਼ ‘ਤੇ 40 ਤੋਂ ਜ਼ਿਆਦਾ ਅਮਰੀਕੀਆਂ ਨੂੰ ਘਾਤਕ ਕੋਰੋਨਾ ਵਾ ਇ ਰ ਸ ਨਾਲ ਪੀਡ਼ਤ ਪਾਇਆ ਗਿਆ ਹੈ। ਯੂ. ਐਸ. ਸੈਂਟਰ ਆਫ ਡਿਸੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਸੀ. ਡੀ. ਸੀ.) ਨੇ ਸ਼ਨੀਵਾਰ ਨੂੰ ਆਖਿਆ ਕਿ ਡਾਇਮੰਡ ਪਿ੍ਰੰਸਸ ਕਰੂਜ਼ ਜਹਾਜ਼ ਤੋਂ 400 ਅਮਰੀਕੀਆਂ ਨੂੰ ਬਾਹਰ ਕੱਢਿਆ ਜਾਵੇਗਾ ਅਤੇ ਉਨ੍ਹਾਂ ਨੂੰ ਅਮਰੀਕਾ ਵਾਪਸ ਭੇਜਿਆ ਜਾਵੇਗਾ ਜਿਥੇ ਉਨ੍ਹਾਂ ਨੂੰ 14 ਦਿਨਾਂ ਵੱਖਰੇ ਰਖਿਆ ਜਾਵੇਗਾ।

ਇਸ ਤੋਂ ਇਲਾਵਾ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਦੇ ਇਕ ਸੀਨੀਅਰ ਅਧਿਕਾਰੀ ਨੇ ਆਖਿਆ ਕਿ ਕੋਰੋਨਾ ਵਾ ਇ ਰ ਸ ਨਾਲ ਪੀਡ਼ਤਾਂ ਨੂੰ ਉਡਾਣ ਭਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਹ ਕਿਤੇ ਜਾਣ ਵਾਲੇ ਨਹੀਂ ਹਨ ਬਲਕਿ ਉਨ੍ਹਾਂ ਦਾ ਜਾਪਾਨ ਦੇ ਹਸਪਤਾਲਾਂ ਵਿਚ ਇਲਾਜ ਕਰਾਇਆ ਜਾਵੇਗਾ। ਦੱਸ ਦਈਏ ਕਿ 3 ਫਰਵਰੀ ਤੋਂ ਘਟੋਂ-ਘੱਟ 3500 ਯਾਤਰੀ ਇਸ ਕਰੂਜ਼ ‘ਤੇ ਫਸੇ ਹੋਏ ਹਨ। ਇਨ੍ਹਾਂ ਲੋਕਾਂ ਵਿਚ ਕਰੀਬ 218 ਲੋਕਾਂ ਕੋਰੋਨਾ ਵਾ ਇ ਰ ਸ ਨਾਲ ਪੀਡ਼ਤ ਪਾਏ ਗਏ ਹਨ। ਉੇਥੇ ਹੀ ਚੀਨ ਵਿਚ ਇਸ ਵਾ ਇ ਰ ਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1665 ਅਤੇ ਮਰੀਜ਼ਾਂ ਦੀ ਗਿਣਤੀ ਕਰੀਬ 66000 ਹਜ਼ਾਰ ਤੱਕ ਪਹੁੰਚ ਗਈ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: