Breaking News
Home / ਰਾਸ਼ਟਰੀ / ਵਾਇਰਲ ਵੀਡੀਉ – ਜਾਮੀਆ ਲਾਇਬ੍ਰੇਰੀ ਵਿੱਚ ਡੰ ਡੇ ਮਾਰਦੀ ਪੁਲਿਸ ਦੀ ਵੀਡੀਓ

ਵਾਇਰਲ ਵੀਡੀਉ – ਜਾਮੀਆ ਲਾਇਬ੍ਰੇਰੀ ਵਿੱਚ ਡੰ ਡੇ ਮਾਰਦੀ ਪੁਲਿਸ ਦੀ ਵੀਡੀਓ

15 ਦਸੰਬਰ ਨੂੰ ਜਾਮੀਆ ਮਿਲੀਆ ਇਸਲਾਮੀਆ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰੋਸ-ਮੁ ਜ਼ਾ ਹ ਰੇ ਤੋਂ ਬਾਅਦ ਵਿਦਿਆਰਥੀਆਂ ‘ਤੇ ਦਿੱਲੀ ਪੁਲਿਸ ਦੀ ਹਿੰ ਸਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

29 ਸੈਕੰਡ ਦੀ ਇਸ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਇੱਕ ਲਾਇਬ੍ਰੇਰੀ ਵਿੱਚ ਬੈਠੇ ਬੱਚਿਆਂ ਨੂੰ ਡੰ ਡੇ ਮਾਰ ਰਹੀ ਹੈ ਅਤੇ ਬੱਚੇ ਕੁਰਸੀਆਂ ਹੇਠਾਂ ਲੁਕਦੇ ਤੇ ਪੁਲਿਸ ਸਾਹਮਣੇ ਹੱਥ ਜੋੜਦੇ ਨਜ਼ਰ ਆ ਰਹੇ ਹਨ।

ਜਾਮੀਆ ਦੇ ਵਿਦਿਆਰਥੀਆਂ ਦੇ ਇੱਕ ਸੰਗਠਨ ਕਾਰਡੀਨੇਸ਼ਨ ਕਮੇਟੀ ਨੇ 16 ਫਰਵਰੀ ਨੂੰ ਅੱਧੀ ਰਾਤ 1.37 ਮਿੰਟ ‘ਤੇ ਇਹ ਵੀਡੀਓ ਟਵੀਟ ਕੀਤਾ ਸੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ।ਪਰ ਵੀਡੀਓ ਕਿੱਥੋਂ ਆਇਆ ਅਤੇ ਠੀਕ ਦੋ ਮਹੀਨੇ ਬਾਅਦ ਇਸ ਨੂੰ ਕਿਉਂ ਸ਼ੇਅਰ ਕੀਤਾ ਜਾ ਰਿਹਾ ਹੈ?

ਅਸੀਂ ਜਾਮੀਆ ਕਾਰਡੀਨੇਸ਼ਨ ਕਮੇਟੀ ਦੀ ਮੁੱਖ ਮੈਂਬਰ ਸਫ਼ੋਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ, “ਇਹ ਵੀਡੀਓ ਸਾਨੂੰ ਲੰਘੀ ਰਾਤ (16 ਫਰਵਰੀ) ਨੂੰ ਮਿਲਿਆ ਅਤੇ ਇਹ ਐੱਮਏ ਐੱਮਫਿਲ ਦੀ ਲਾਇਬ੍ਰੇਰੀ ਹੈ ਸਾਡੇ ਇੱਥੇ, ਇਹ ਪਹਿਲੀ ਮੰਜ਼ਲ ‘ਤੇ ਉਸ ਦਾ ਹੀ ਹੈ।”

“ਕਾਲਜ ਪ੍ਰਸ਼ਾਸਨ ਨੇ ਸੀਸੀਟੀਵੀ ਫੁਟੇਜ ਦੀ ਕਾਪੀ ਪੁਲਿਸ ਨੂੰ ਸੌਂਪੀ ਸੀ ਪਰ ਉਸੇ ਵੇਲੇ ਅਸੀਂ ਜਦੋਂ ਜਵਾਬ ਮੰਗਿਆ ਕਿ ਅਸੀਂ ਵੀ ਸ਼ੇਅਰ ਕਰਨਾ ਹੈ ਇਹ ਵੀਡੀਓ ਤਾਂ ਸਾਨੂੰ ਕੋਰਟ ਦਾ ਹਵਾਲਾ ਦੇ ਕੇ ਨਹੀਂ ਦਿੱਤਾ ਗਿਆ। ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਅਹਿਮ ਸਬੂਤ ਹੈ ਕੋਰਟ ਵਿੱਚ ਪੇਸ਼ ਕਰਾਂਗੇ। ਪਰ ਦੋ ਮਹੀਨੇ ਬਾਅਦ ਵੀ ਪੁਲਿਸ ਦੀ ਬੇ ਰ ਹਿ ਮੀ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਮਾਮਲੇ ਨੂੰ ਤਾਂ ਜਿਵੇਂ ਭੁਲਾ ਹੀ ਦਿੱਤਾ ਗਿਆ ਹੈ।”

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: