Breaking News
Home / ਰਾਸ਼ਟਰੀ / ਵੀਡੀਉ-ਏਅਰ ਇੰਡੀਆ ਦੇ ਜਹਾਜ਼ ਅੱਗੇ ਜੀਪ ਲੈ ਆਇਆ ਇੱਕ ਵਿਅਕਤੀ

ਵੀਡੀਉ-ਏਅਰ ਇੰਡੀਆ ਦੇ ਜਹਾਜ਼ ਅੱਗੇ ਜੀਪ ਲੈ ਆਇਆ ਇੱਕ ਵਿਅਕਤੀ

ਪੁਣੇ: ਪੁਣੇ ਏਅਰਪੋਰਟ ‘ਤੇ ਇੱਕ ਵੱਡਾ ਹਾ ਦ ਸਾ ਟਲ ਗਿਆ। ਇਹ ਹਾ ਦ ਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ‘ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਇੱਕ ਆਦਮੀ ਰਨਵੇਅ ‘ਤੇ ਜੀਪ ਲੈ ਕੇ ਆਇਆ। ਉਨ੍ਹਾਂ ਨੂੰ ਬਚਾਉਣ ਲਈ ਪਾਇਲਟ ਨੇ ਨਿਰਧਾਰਤ ਥਾਂ ਤੋਂ ਪਹਿਲਾਂ ਟੇਕ ਆਫ਼ ਕਰ ਲਿਆ। ਜਹਾਜ਼ ਦੇ ਪਿਛਲੇ ਹਿੱਸੇ ਨੂੰ ਮਾ ਮੂ ਲੀ ਜਿਹਾ ਨੁਕ ਸਾਨ ਹੋਇਆ। ਇਸਦੇ ਬਾਵਜੂਦ, ਜਹਾਜ਼ ਨੇ ਦਿੱਲੀ ‘ਚ ਕਾਮਯਾਬ ਲੈਂਡਿੰਗ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਪੁਣੇ ਦੇ ਹਵਾਈ ਅੱਡੇ ‘ਤੇ ਖੜ੍ਹਾ ਏਅਰ ਇੰਡੀਆ ਦਾ ਜਹਾਜ਼ ਏ321 ਦਿੱਲੀ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਉਡਣ ਲਈ ਪੂਰੀ ਤਰ੍ਹਾਂ ਤਿਆਰ ਸੀ। ਜਹਾਜ਼ ਬਹੁਤ ਤੇਜ਼ ਰਫਤਾਰ ਨਾਲ ਚਲ ਰਿਹਾ ਸੀ। ਪਾਇਲਟ ਨੇ ਇੱਕ ਆਦਮੀ ਨੂੰ ਜੀਪ ਨਾਲ ਰਨਵੇ ‘ਤੇ ਖੜ੍ਹਾ ਵੇਖਿਆ। ਕਿਸੇ ਟੱਕਰ ਤੋਂ ਬਚਣ ਲਈ, ਪਾਇਲਟ ਨੇ ਤੈਅ ਥਾਂ ਤੋਂ ਪਹਿਲਾਂ ਜਹਾਜ਼ ਹੀ ਟੇਕਆਫ਼ ਕਰਨ ਦਾ ਫੈਸਲਾ ਕੀਤਾ।

ਡੀਜੀਸੀਏ ਅਧਿਕਾਰੀ ਨੇ ਕਿਹਾ ਕਿ ਏਅਰ ਇੰਡੀਆ ਨੂੰ ਕਾਕਪਿੱਟ ਅਧਾਰਤ ਵਾਇਸ ਰਿਕਾਰਡਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਇਸ ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਡੀਜੀਸੀਏ ਦੇ ਇੱਕ ਹੋਰ ਅਧਿਕਾਰੀ ਨੇ ਇਸ ਘਟਨਾ ਦੀ ਮੁਢਲੀ ਜਾਂਚ ਤੋਂ ਬਾਅਦ ਕਿਹਾ ਕਿ ਜਹਾਜ਼ ਨੂੰ ਜਾਂਚ ਲਈ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਰਨਵੇਅ ‘ਤੇ ਵੀ ਸਬੂਤ ਦੀ ਪੜਤਾਲ ਕੀਤੀ ਜਾ ਰਹੀ ਹੈ। ਏਅਰਲਾਇੰਸ ਜਾਂਚ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੀਆਂ ਹਨ।

Check Also

ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ – ਜ਼ੀ ਨਿਊਜ਼ ਦੀਆਂ ਟਰੈਕਟਰ ਦੇਖ ਕੇ ਹੀ ਚੀਕਾਂ ਪੈ ਗਈਆਂ

ਗੋਦੀ ਮੀਡੀਆ ਦਾ ਹਾਲ ਦੇਖੋ – ਇਸ ਤੋਂ ਜ਼ਿਆਦਾ ਹਾਸੇ ਵਾਲੀ ਕਵਰੇਜ ਨਹੀਂ ਹੋ ਸਕਦੀ …

%d bloggers like this: