ਬਿਹਾਰ ਵਿਚ ਇੰਟਰ ਦੀ ਪ੍ਰੀਖਿਆਵਾਂ ਚਲ ਰਹੀਆਂ ਹਨ। ਇਸ ਦੌਰਾਨ ਵੀਰਵਾਰ ਨੂੰ ਅਜਿਹੀ ਘਟਨਾ ਵਾਪਰੀ ਜਿਸ ਨਾਲ ਹਰ ਕੋਈ ਹੈਰਾਨ ਹੈ। ਬਿਹਾਰ ਦੇ ਅਰਰਿਆ ਜ਼ਿਲ੍ਹੇ ਦੇ ਫਾਰਬਿਸਗੰਜ ਸ਼ਹਿਰ ਵਿਚ ਇਹ ਘਟਨਾ ਹੋਈ। ਇਥੇ ਭਗਵਤੀ ਦੇਵੀ ਗੋਇਲ ਹਾਈ ਸਕੂਲ ਵਿਚ ਇਕ ਗਰਭਵਤੀ ਵਿਦਿਆਰਥਣ ਪ੍ਰੀਖਿਆ ਦੇ ਰਹੀ ਸੀ। ਇਸ ਦੌਰਾਨ ਉਸ ਨੂੰ ਡਲੀਵਰੀ ਪੇਨ ਹੋਈ। ਇਸ ਦੀ ਜਾਣਕਾਰੀ ਕਾਲਜ ਪ੍ਰਸ਼ਾਸਨ ਨੂੰ ਮਿਲੀ। ਕਾਲਜ ਪ੍ਰਸ਼ਾਸਨ ਨੇ ਤੁਰਤ ਐਂਬੂਲੈਂਸ ਅਤੇ ਏਐਨਐਮ ਨੂੰ ਪ੍ਰੀਖਿਆ ਕੇਂਦਰ ਵਿਚ ਸੱਦਿਆ। ਗਰਭਵਤੀ ਵਿਦਿਆਰਥਣ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪ੍ਰੀਖਿਆ ਕੇਂਦਰ ਵਿਚ ਹੀ ਡਲੀਵਰੀ ਕਰਵਾਈ ਗਈ। ਡਲੀਵਰੀ ਤੋਂ ਬਾਅਦ ਮਾਂ ਅਤੇ ਬੱਚੇ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਗੋਇਲ ਹਾਈ ਸਕੂਲ ਦੇ ਹੈੱਡਮਾਸਟਰ ਨੇ ਮੀਡੀਆ ਨੂੰ ਦੱਸਿਆ ਕਿ ਗਰਭਵਤੀ ਵਿਦਿਆਰਥਣ ਨੂੰ ਡਲਿਵਰੀ ਪੇਨ ਬਾਰੇ ਜਾਣਕਾਰੀ ਪ੍ਰੀਖਿਆ ਕੇਂਦਰ ਵਿਖੇ ਮਿਲੀ ਹੈ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਤੁਰੰਤ ਏਐਨਐਮ ਅਤੇ ਆਸ਼ਾ ਕਰਮਚਾਰੀ ਐਂਬੂਲੈਂਸ ਲੈ ਕੇ ਪਹੁੰਚੇ। ਵੀਰਵਾਰ ਨੂੰ, ਇੰਟਰ ਪ੍ਰੀਖਿਆ ਦੇ ਆਖ਼ਰੀ ਦਿਨ, ਇਕ ਔਰਤ ਉਮੀਦਵਾਰ ਨੇ ਪ੍ਰੀਖਿਆ ਕੇਂਦਰ ਵਿਚ ਬੱਚੇ ਨੂੰ ਜਨਮ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਮਹਿਲਾ ਵਿਦਿਆਰਥਣ ਦੀ ਹਾਲਤ ਗੰਭੀਰ ਸੀ। ਜਿਸਤੋਂ ਬਾਅਦ ਆਸ਼ਾ ਕਰਮੀਆਂ ਦੀ ਸਹਾਇਤਾ ਨਾਲ ਪ੍ਰੀਖਿਆ ਕੇਂਦਰ ਵਿਖੇ ਤੁਰੰਤ ਸਫਲਤਾਪੂਰਵਕ ਡਲੀਵਰੀ ਕੀਤੀ ਗਈ।