Breaking News
Home / ਪੰਜਾਬ / ਪ੍ਰਕਾਸ਼ ਸਿੰਘ ਬਾਦਲ ਨੇ ਲਾਇਆ ਮੋਦੀ ਤੇ ਤਵਾ

ਪ੍ਰਕਾਸ਼ ਸਿੰਘ ਬਾਦਲ ਨੇ ਲਾਇਆ ਮੋਦੀ ਤੇ ਤਵਾ

ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਕੀਤੀ। ਇਸ ਮੌਕੇ ਮੰਚ ਤੋਂ ਉਨ੍ਹਾਂ ਮੋਦੀ ਸਰਕਾਰ ਉਤੇ ਅਸਿੱਧਾ ਹ ਮ ਲਾ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਦੇਸ਼ ਦੇ ਹਾਲਾਤ ਬਹੁਤ ਖਰਾਬ ਹਨ। ਸਾਨੂੰ ਦੇਸ਼ ਵਿਚ ਨ ਫ ਰਤ ਕੰਢੇ ਨਹੀਂ ਬੀਜਣੇ ਚਾਹੀਦੇ, ਹਿੰਦੂ ਮੁਸਲਿਮ ਹ ਮ ਲਾ ਚ ਭਾਈਚਾਰੇ ਵਾਲਾ ਮਾਹੌਲ ਬਣਾਉਣਾ ਚਾਹੀਦਾ ਹੈ। ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਹੈ।

ਰਾਜਾਸਾਂਸੀ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦੇ ਗੜ੍ਹ ਚ ਪੰਜਾਬ ਸਰਕਾਰ ਖਿਲਾਫ ਰੈਲੀ ਕੀਤੀ ਗਈ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਸੀਐ੍ੱਮ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਰਤਨ ਅਜਨਾਲਾ ਰੈਲੀ ’ਚ ਮੌਜੂਦ ਸੀ। ਰਤਨ ਅਜਨਾਲਾ ਤੇ ਬੋਨੀ ਅਜਨਾਲਾ ਨੂੰ ਸੁਖਬੀਰ ਬਾਦਲ ਪਾਰਟੀ ‘ਚ ਮੁੜ ਸ਼ਾਮਲ ਕੀਤਾ ਹੈ। ਇਸ ਰੈਲੀ ’ਚ ਵੱਡੀ ਗਿਣਤੀ ’ਚ ਵਰਕਰ ਪੁੱਜੇ। ਇਸ ਰੈਲੀ ਨੂੰ ਲੈਕੇ ਲੋਕਾਂ ਵੱਲੋਂ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਪੰਜਾਬੀਆਂ ਨਾਲ ਹੋਇਆ ਧੋਖਾ-ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਿ ਸ਼ਾ ਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਨਾਲ ਪੰਜਾਬੀ ਫੱਸ ਗਏ ਹਨ। ਤਿੰਨ ਸਾਲਾਂ ’ਚ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਨਤੀਜੇ ਹੁਣ ਸਾਡੇ ਸਾਹਮਣੇ ਹੀ ਹਨ। ਪੰਜਾਬੀਆਂ ਨੂੰ ਕਾਂਗਰਸ ਸਰਕਾਰ ਗੁੰਮ ਰਾਹ ਕਰ ਰਹੀ ਹੈ। ਕਾਂਗਰਸ ਸਰਕਾਰ ਦਾ ਪਿਛੋਕੜ ਸਿੱਖ ਵਿ ਰੋ ਧੀ ਹੀ ਰਹੇ ਹਨ। ਆਪਣੀ ਗੱਲ੍ਹ ਜਾਰੀ ਰੱਖਦੇ ਹੋਏ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਗੁਟਕਾ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਨੇ ਝੁਠੀ ਸ ਹੁੰ ਖਾਈ ਬੇਅਦਬੀ ਕੈਪਟਨ ਨੇ ਕੀਤੀ ਪਰ ਬਦਨਾਮ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਗਿਆ। ਜੇਕਰ ਆਪਣੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਗਲਤ ਫੈਸਲੇ ਲਏ ਤਾਂ ਕੈਪਟਨ ਸਰਕਾਰ ਉਨ੍ਹਾਂ ਫੈਸਲਿਆ ਨੂੰ ਰੱਦ ਕਿਉਂ ਨਹੀਂ ਕਰ ਦਿੰਦੀ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸਾਲਾਂ ਦੌਰਾਨ ਕੁਝ ਨਹੀਂ ਕੀਤਾ। ਪੰਜਾਬੀਆਂ ਨੂੰ ਝੁਠ ਬੋਲਕੇ ਫਸਾਇਆ ਗਿਆ ਹੈ।


ਕੈਪਟਨ ਨੂੰ ਗੱਦੀ ਦਾ ਲਾਲਚ-ਪ੍ਰਕਾਸ਼ ਸਿੰਘ ਬਾਦਲ

ਇਸ ਰੈਲੀ ਦੌਰਾਨ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧੋ ਖਾ ਕੀਤਾ ਗਿਆ ਹੈ। ਕੈਪਟਨ ਨੇ ਕੁਰਸੀ ਖਾਤਰ ਝੁਠੀਆਂ ਸਹੁੰ ਖਾਂਦੀਆਂ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਵੀ ਯਾਦਗਾਰ ਨਹੀਂ ਬਣਾਈ ਗਈ ਹੈ ਸਾਨੂੰ ਮਾਨ ਹੈ ਕਿ ਅਸੀਂ ਪੰਜਾਬ ਦੀ ਆਉਣ ਵਾਲੀ ਪੀੜੀ ਲਈ ਯਾਦਗਾਰਾਂ ਬਣਾਈਆਂ ਹਨ। ਯਾਦਗਾਰਾਂ ਨਾਲ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਇਤਿਹਾਸ ਤੇ ਪਿਛੋਕੜ ਬਾਰੇ ਪਤਾ ਚੱਲੇਗਾ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਮੰਚ ’ਤੇ ਸੀਐੱਮ ਕੈਪਟਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਵਾਅਦੇ ਪੂਰੇ ਕਰੋ ਨਹੀਂ ਤਾਂ ਗੱਦੀ ਛੱਡੋ।

ਕੇਜਰੀਵਾਲ ਦੀਆਂ ਤਾਰੀਫਾਂ ਕਰਨ ਵਾਲੇ ਮਜੀਠੀਆ ਨੇ ਰਵਨੀਤ ਬਿੱਟੂ ਨੂੰ ਕਿਉਂ ਕਿਹਾ ਬੇਵਕੂਫ

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: