Breaking News
Home / ਰਾਸ਼ਟਰੀ / ਵੀਡੀਉ-ਮੁੰਬਈ ‘ਚ ਭਾਰ ਘਟਾਉਣ ਦੀ ਦਵਾਈ ਖਾਣ ਨਾਲ ਮਸ਼ਹੂਰ ਡਾਂਸਰ ਦੀ ਮੌਤ

ਵੀਡੀਉ-ਮੁੰਬਈ ‘ਚ ਭਾਰ ਘਟਾਉਣ ਦੀ ਦਵਾਈ ਖਾਣ ਨਾਲ ਮਸ਼ਹੂਰ ਡਾਂਸਰ ਦੀ ਮੌਤ

ਮੁੰਬਈ, 13 ਫਰਵਰੀ – ਮਹਾਰਾਸ਼ਟਰ ਦੇ ਠਾਣੇ ‘ਚ 22 ਸਾਲਾ ਔਰਤ ਦੀ ਪਾਬੰਦੀ ਸ਼ੁਦਾ ਭਾਰ ਘਟਾਉਣ ਦੀ ਗੋਲੀ ਖਾਣ ਦੇ ਕੁਝ ਘੰਟਿਆਂ ਬਾਅਦ ਹੀ ਮੌਤ ਹੋ ਗਈ | ਮੇਘਨਾ ਦੇਵਗਡਕਰ ਨਾਂਅ ਦੀ ਔਰਤ ਇਕ ਡਾਂਸਰ ਸੀ ਅਤੇ ਜਿੰਮ ਟਰੇਨਰ ਦੇ ਤੌਰ ‘ਤੇ ਕੰਮ ਕਰਦੀ ਸੀ |

ਉਸ ਨੇ ਪਾਬੰਦੀ ਸ਼ੁਦਾ ਦਵਾਈ ਡਿਨੀਟ੍ਰੋਫੇਨੋਲ ਲਈ ਅਤੇ 15 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਉਸ ਦੀ ਮੌਤ ਹੋ ਗਈ | ਸੋਮਵਾਰ ਨੂੰ ਮੇਘਨਾ ਦੇਵਗਡਕਰ ਨੇ ਇਕ ਜਿੰਮ ‘ਚ ਕਸਰਤ ਤੋਂ ਪਹਿਲਾਂ ਗੋਲੀ ਖਾਧੀ ਸੀ |

ਜਿੱਥੇ ਉਸ ਨੇ ਹਾਲ ਹੀ ‘ਚ ਟਰੇਨਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ | ਹਾਲਾਂਕਿ ਮੇਘਨਾ ਨੇ ਇਸ ਨੂੰ ਲੈਣ ਦੇ ਤੁਰੰਤ ਬਾਅਦ ਮੂੰਹ ਤੋਂ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ ਸੀ |

ਮੁੰਬਈ ਮਿਰਰ ਦੀ ਰਿਪੋਰਟ ਮੁਤਾਬਿਕ ਉਸ ਨੂੰ ਵੱਖ-ਵੱਖ ਹਸਪਤਾਲਾਂ ਤੋਂ ਬਾਅਦ ਸਿਓਨ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ ਆਈ.ਸੀ.ਯੂ. ‘ਚ ਰੱਖਿਆ ਗਿਆ ਪਰ ਦਿਲ ਦੀ ਧੜਕਣ ਰੁਕ ਜਾਣ ਨਾਲ ਉਸ ਦੀ ਮੌਤ ਹੋ ਗਈ | ਮੇਘਨਾ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਡਿਨੀਟ੍ਰੋਫੇਨੋਲ ਦਵਾਈ ਖਾਧੀ ਸੀ |

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: