Breaking News
Home / ਰਾਸ਼ਟਰੀ / ਜਾਣੋ ਚੀਨ ‘ਚ MBBS ਕਰਨ ਕਿਉਂ ਜਾਂਦੇ ਨੇ ਭਾਰਤੀ

ਜਾਣੋ ਚੀਨ ‘ਚ MBBS ਕਰਨ ਕਿਉਂ ਜਾਂਦੇ ਨੇ ਭਾਰਤੀ

ਚੀਨ ‘ਚ ਕੋਰੋਨਾ ਵਾ ਇ ਰ ਸ ਫੈਲਣ ਮਗਰੋਂ ਚੀਨ ਗਏ ਜਾਂ ਚੀਨ ਦੇ ਰਾਹ ਤੋਂ ਹਰਿਆਣਾ ਦੇ 608 ਵਿਅਕਤੀ ਵਾਪਸ ਆਪਣੇ ਘਰਾਂ ਨੂੰ ਪਰਤ ਆਏ ਹਨ।ਚੀਨ ਤੋਂ ਆਏ 18 ਜਣਿਆਂ ਨੂੰ ਜੁਕਾਮ ਬੁਖ਼ਾਰ ਹੋਣ ਕਾਰਨ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 17 ਵਿਅਕਤੀਆਂ ਦੀ ਖ਼ੂਨ ਦੀ ਰਿਪੋਰਟ ਆ ਗਈ ਹੈ। ਇਨ੍ਹਾਂ ਦੇ ਖ਼ੂਨ ‘ਚ ਕੋਰੋਨਾ ਵਾ ਇ ਰ ਸ ਦੇ ਲੱਛਣ ਨਹੀਂ ਮਿਲੇ ਹਨ।ਚੀਨ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਵਾਲੀ ਮੋਨਿਕਾ ਦੇ ਪਰਿਵਾਰ ਨੇ ਦੱਸਿਆ, ‘ਮੇਰੀ ਭਤੀਜੀ ਮੋਨਿਕਾ ਚੀਨ ਦੇ ਵੁਹਾਨ ਸ਼ਹਿਰ ਵਿੱਚ ਪੜ੍ਹ ਰਹੀ ਹੈ। ਜਨਵਰੀ ਵਿੱਚ ਇੱਕ ਮਹੀਨੇ ਦੀ ਛੁੱਟੀ ‘ਤੇ ਆਈ ਸੀ। 13 ਫਰਵਰੀ ਨੂੰ ਉਸ ਨੇ ਦੁਬਾਰਾ ਵਾਪਸ ਜਾਣਾ ਸੀ।”

”ਅਸੀਂ ਟਿਕਟ ਵੀ ਬੁੱਕ ਕਰਵਾ ਲਈ ਸੀ ਪਰ ਜਦੋਂ ਪਤਾ ਲੱਗਿਆ ਕਿ ਉੱਥੇ ਕੋਰੋਨਾ ਵਾ ਇ ਰ ਸ ਫੈਲਿਆ ਹੋਇਆ ਹੈ ਤਾਂ ਅਸੀਂ ਆਪਣੀ ਕੁੜੀ ਨੂੰ ਭੇਜਣ ਦੇ ਪ੍ਰੋਗਰਾਮ ਨੂੰ ਕੈਂਸਲ ਕਰ ਦਿੱਤਾ ਹੈ।”ਰਮੇਸ਼ ਕੁਮਾਰ ਬਾਂਗੜਵਾ ਪਿੰਡ ਫਤਿਹਪੁਰੀਆ ਨਿਆਮਤ ਖਾਂ ਦੇ ਸਰਪੰਚ ਹਨ ਤੇ ਖੇਤੀਬਾੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫੋਨ ਰਾਹੀਂ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਤੋਂ ਕੋਰੋਨਾ ਵਾ ਇ ਰ ਸ ਦਾ ਪਤਾ ਲੱਗਿਆ ਹੈ।

ਰਮੇਸ਼ ਮੁਤਾਬਕ, ”ਇੰਡੀਆ ਵਿੱਚ ਕਈ ਮੈਡੀਕਲ ਕਾਲਜਾਂ ਵਿੱਚ ਐਡਮਿਸ਼ਨ ਦੇ ਲਈ ਚੱਕਰ ਵੀ ਕੱਟੇ ਪਰ ਕਿਤੇ ਦਾਖ਼ਲਾ ਨਹੀਂ ਹੋਇਆ। ਇੱਥੇ ਦਾਖ਼ਲਾ ਲੈਣਾ ਆਮ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਹੈ। ਇੰਡੀਆ ਨਾਲੋਂ ਚੀਨ ਵਿੱਚ ਡਾਕਟਰੀ ਦੀ ਪੜ੍ਹਾਈ ਸਸਤੀ ਹੈ।”ਸਿਰਸਾ ਦੇ ਇੱਕ ਡਾਕਟਰ ਨੇ ਨਾਮ ਨਾ ਛਪਣ ਦੀ ਸ਼ਰਤ ‘ਤੇ ਦੱਸਿਆ ਕਿ ਬਹੁਤ ਸਾਰੇ ਲੋਕ ਵਿਦੇਸ਼ ‘ਚੋਂ ਐੱਮਬੀਬੀਐੱਸ ਕਰ ਕੇ ਆਉਂਦੇ ਹਨ। ਜਿਹੜੇ ਐੱਮਬੀਬੀਐੱਸ ਕਰਨ ਵਾਲੇ ਲੋਕਾਂ ਦਾ ਇੱਥੇ ਦਾਖ਼ਲਾ ਨਹੀਂ ਹੁੰਦਾ, ਉਹ ਚੀਨ ਤੇ ਹੋਰ ਕਈ ਦੇਸ਼ਾਂ ਤੋਂ ਪੜ੍ਹਾਈ ਕਰਕੇ ਆਏ ਹਨ ਤੇ ਕਈ ਅਜੇ ਵੀ ਕਰ ਰਹੇ ਹਨ।

ਉਨ੍ਹਾਂ ਮੁਤਾਬਕ ਜਿਹੜੇ ਇੱਥੇ ਪਹਿਲਾਂ ਡਾਕਟਰੀ ਦਾ ਕੰਮ ਚਲਾ ਰਹੇ ਹਨ, ਉਨ੍ਹਾਂ ‘ਚੋਂ ਕਈ ਡਾਕਟਰਾਂ ਦੇ ਧੀ-ਪੁੱਤਰ ਵਿਦੇਸ਼ ਤੋਂ ਪੜ੍ਹ ਕੇ ਆਉਂਦੇ ਹਨ ਅਤੇ ਭਾਰਤ ਆ ਕੇ ਉਨ੍ਹਾਂ ਨੂੰ ਬਣਿਆ ਬਣਾਇਆ ਹਸਪਤਾਲ ਮਿਲ ਜਾਂਦਾ ਹੈ ਤੇ ਉਨ੍ਹਾਂ ਦਾ ਚੰਗਾ ਕੰਮ ਚਲ ਜਾਂਦਾ ਹੈ।ਸਿਰਸਾ ਡਿਪਟੀ ਸੀਐਮਓ ਡਾ.ਵੀਰੇਸ਼ ਭੂਸ਼ਨ ਨੇ ਦੱਸਿਆ ਹੈ ਕਿ ਚੀਨ ਵਿੱਚ ਕੋਰੋਨਾ ਵਾ ਇ ਰ ਸ ਫੈਲਣ ਮਗਰੋਂ ਸਿਰਸਾ ਵਿੱਚ ਚੀਨ ਜਾਂ ਵਾਇਆ ਚੀਨ ਤੋਂ 32 ਲੋਕ ਆਏ ਹਨ। ਸਾਰਿਆਂ ਦੀ ਪਛਾਣ ਕਰ ਲਈ ਗਈ ਹੈ। ਕਿਸੇ ‘ਚ ਵੀ ਕੋਰੋਨਾ ਵਾ ਇ ਰ ਸ ਦੇ ਲੱਛਣ ਨਹੀਂ ਮਿਲੇ ਹਨ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: