Breaking News
Home / ਅੰਤਰ ਰਾਸ਼ਟਰੀ / ਕਨੇਡਾ ਵਿਚ ਅਜੀਤ ਡੋਵਲ ਦੀ ਸੱਜੀ ਬਾਂਹ ਜਸਪਾਲ ਅਟਵਾਲ ਗ੍ਰਿਫਤਾਰ

ਕਨੇਡਾ ਵਿਚ ਅਜੀਤ ਡੋਵਲ ਦੀ ਸੱਜੀ ਬਾਂਹ ਜਸਪਾਲ ਅਟਵਾਲ ਗ੍ਰਿਫਤਾਰ

ਇਸ ਖਬਰ ਮੁਤਾਬਕ ਰੇਡੀਓ 1600 ਏਐਮ ਦੀ ਮੈਨੇਜਰ ਅਤੇ ਹੋਸਟ ਆਸ਼ਿਆਨਾ ਖਾਨ ਨੇ ਆਪਣੇ ਕਰੀਬੀ ਸਹਿਯੋਗੀ ਜਸਪਾਲ ਅਟਵਾਲ ‘ਤੇ ਜਾ ਨੋਂ ਮਾਰਨ ਦੇ ਦੋ ਸ਼ ਲਾਏ ਹਨ। ਇਸ ਖਬਰ ਮੁਤਾਬਕ ਜਸਪਾਲ ਅਟਵਾਲ ਨੂੰ ਸੋਮਵਾਰ ਗ੍ਰਿਫਤਾਰ ਕੀਤਾ ਗਿਆ।ਖਬਰ ਮੁਤਾਬਕ ਆਸ਼ਿਆਨਾ ਖਾਨ ਸਰੀ ਦੇ ਸਿਵਿਕ ਹੋਟਲ ‘ਚ ਕੁਝ ਸਾਥੀਆਂ ਸਮੇਤ ਡਿਨਰ ਕਰ ਰਹੀ ਸੀ, ਜਦ ਜਸਪਾਲ ਨੇ “ਸਾਰਿਆਂ ਨੂੰ ਖ ਤ ਮ ਕਰ ਦਊਂ” ਦੀ ਧ ਮਕੀ ਦਿੱਤੀ। ਮੌਕੇ ‘ਤੇ ਪੁਲਿਸ ਸੱਦੀ ਗਈ, ਜਿਸਨੇ ਜਸਪਾਲ ਅਟਵਾਲ ਨੂੰ ਗ੍ਰਿਫਤਾਰ ਕਰ ਲਿਆ।

ਯਾਦ ਰਹੇ ਟਰੂਡੋ ਦੀ ਭਾਰਤ ਫੇਰੀ ਵੇਲੇ ਜਸਪਾਲ ਅਟਵਾਲ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਜਿਨ੍ਹਾਂ ਨੂੰ ਇਸ ਬਾਰੇ ਚੇਤਾ ਭੁੱਲ ਗਿਆ ਉਹ ਸਾਰੀਆ ਵੀਡੀਉ ਦੇਖ ਕੇ ਯਾਦ ਕਰ ਲਉ

ਇਸ ਸੰਬੰਧੀ ਉਦੋਂ ਦੇ ਦਿੱਲੀ ਕਮੇਟੀ ਪ੍ਰਧਾਨ ਨੇ ਸਫਾਈ ਦਿੱਤੀ ਸੀ –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਡੀ.ਐੱਸ.ਜੀ.ਐੱਮ.ਸੀ.) ਨੇ ਸਾਬਕਾ ਸਿੱਖ ਵੱਖ ਵਾ ਦੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਮਿਲੇ ਸੱਦੇ ਨੂੰ ਮੁੱਦਾ ਬਣਾਉਣ ਲਈ ਐਤਵਾਰ ਨੂੰ ਸੈਂਟਰ ਅਤੇ ਆਪਣੀਆਂ ਭਾਰਤੀ ਏਜੰਸੀਆਂ ਨੂੰ ਲੰਮੇ ਹੱਥ ਲਿਆ ਹੈ। ਇਸ ਮੁੱਦੇ ਨੂੰ ਭੱਖਦਾ ਦੇਖ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਟਵਾਲ ਨੂੰ ਦਿੱਤੇ ਇਸ ਸੱਦੇ ਨੂੰ ਰੱਦ ਕਰ ਦਿੱਤਾ ਸੀ।

ਡੀ.ਐੱਸ.ਜੀ.ਐੱਮ.ਸੀ. ਦੇ ਮੁਖੀ ਮਨਜੀਤ ਸਿੰਘ ਜੀ.ਕੇ., ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁਖੀ ਹਨ, ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਅਟਵਾਲ ਨਾਲ ਮੁਲਾਕਾਤ ਕੀਤੀ ਸੀ। ਮਨਜੀਤ ਸਿੰਘ ਨੇ ਕਿਹਾ ਕਿ ਅਟਵਾਲ ਉਨ੍ਹਾਂ ਦੀ ਇਸ ਯਾਤਰਾ ਦੌਰਾਨ ‘ਸਰਕਾਰੀ ਏਜੰਸੀਆਂ’ ਨੂੰ ਵੀ ਮਿਲਿਆ। ਮਨਜੀਤ ਸਿੰਘ ਨੇ ਆਪਣੇ ਬਿਆਨਾਂ ਦੇ ਨਾਲ ਉਨ੍ਹਾਂ ਦੀ ਤਸਵੀਰ ਅਟਵਾਲ ਨਾਲ ਦਿੱਲੀ ਦੇ ਆਪਣੇ ਦਫਤਰ ਵਿਚ ਸੋਸ਼ਲ ਮੀਡੀਆ ‘ਤੇ ਵਿਸਤਾਰ ਨਾਲ ਸਾਂਝਾ ਕੀਤੀਆਂ ਗਈਆਂ । ਫੋਟੋ ਅਗਸਤ 2017 ਵਿਚ ਲਈ ਗਈ ਸੀ, ਮਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਟਵਾਲ ਦੇ ਨਾਂ ਨੂੰ ਬਲੈਕਲਿਸਟ ਦੀ ਸੂਚੀ ‘ਚੋਂ ਹਟਾ ਲਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀਜ਼ਾ ਦਿੱਤਾ ਗਿਆ।

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: