Breaking News
Home / ਪੰਜਾਬ / ਲਵ-ਮੈਰਿਜ ਦੇ ਕੁਝ ਮਹੀਨਿਆਂ ਬਾਅਦ ਪਤਨੀ ਨੇ ਮੰਗਿਆ ਤਲਾਕ, ਪਤੀ ਨੇ ਚੁੱਕਿਆ ਖੌ ਫ ਨਾ ਕ ਕਦਮ

ਲਵ-ਮੈਰਿਜ ਦੇ ਕੁਝ ਮਹੀਨਿਆਂ ਬਾਅਦ ਪਤਨੀ ਨੇ ਮੰਗਿਆ ਤਲਾਕ, ਪਤੀ ਨੇ ਚੁੱਕਿਆ ਖੌ ਫ ਨਾ ਕ ਕਦਮ

ਮੋਗਾ : ਪ੍ਰੇਮ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਪਤਨੀ ਵਲੋਂ ਤ ਲਾ ਕ ਮੰਗਣ ‘ਤੇ ਮਾਨਸਿਕ ਪ੍ਰੇਸ਼ਾਨ ਪ੍ਰੀਤ ਨਗਰ ਨੇੜੇ ਬੋਹਨਾ ਚੌਂਕ ਮੋਗਾ ਨਿਵਾਸੀ ਪਰਵਿੰਦਰ ਸਿੰਘ ਨੇ ਖੁ ਦ ਕੁ ਸ਼ੀ ਕਰ ਲਈ। ਥਾਣਾ ਸਿਟੀ ਸਾਊਥ ਮੋਗਾ ਵਲੋਂ ਮ੍ਰਿਤਕ ਦੀ ਮਾਤਾ ਰਛਪਾਲ ਕੌਰ ਦੀ ਸ਼ਿਕਾਇਤ ‘ਤੇ ਮ੍ਰਿਤਕ ਦੀ ਪਤਨੀ ਨੀਤੂ ਬੇਦੀ ਅਤੇ ਉਸਦੀ ਸੱਸ ਸੋਨੀਆ ਬੇਦੀ ਨਿਵਾਸੀ ਨੇੜੇ ਜੋੜਾ ਫਾਟਕ ਗਲੀ ਨੰਬਰ 1 ਅੰਮ੍ਰਿਤਸਰ ਖਿਲਾਫ ਖੁ ਦ ਕੁ ਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਛਪਾਲ ਕੌਰ ਨੇ ਕਿਹਾ ਕਿ ਉਸਦੇ ਬੇਟੇ ਪਰਵਿੰਦਰ ਸਿੰਘ ਨੇ ਮਾਰਚ 2019 ‘ਚ ਨੀਤੂ ਬੇਦੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਜਦੋਂ ਉਹ ਆਪਣੀ ਪਤਨੀ ਨਾਲ ਲੋਹੜੀ ਦੇ ਤਿਉਹਾਰ ‘ਤੇ ਆਪਣੇ ਸਹੁਰੇ ਘਰ ਅੰਮ੍ਰਿਤਸਰ ਮਿਲਣ ਲਈ ਗਏ ਤਾਂ ਦੋਵਾਂ ‘ਚ ਤਕਰਾਰ ਹੋ ਗਿਆ ਕਿਉਂਕਿ ਉਸ ਦੀ ਪਤਨੀ ਕਹਿਣ ਲੱਗੀ ਕਿ ਤੁਸੀਂ ਆਪਣੇ ਹਿੱਸੇ ਦਾ ਮਕਾਨ ਵੇਚ ਕੇ ਇੱਥੇ ਰਹਿਣ ਲੱਗ ਜਾਵੋ ਪਰ ਮੇਰਾ ਬੇਟਾ ਨਹੀਂ ਮੰਨਿਆ ਅਤੇ ਮੋਗਾ ਵਾਪਸ ਆ ਗਿਆ। ਜਿਸ ਤੋਂ ਬਾਅਦ ਉਸਦੀ ਪਤਨੀ ਨੇ ਵੋਮੈਨ ਸੈੱਲ ਅੰਮ੍ਰਿਤਸਰ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਤ ਲਾ ਕ ਦੀ ਮੰਗ ਕਰਨ ਲੱਗ ਪਈ। ਅਸੀਂ ਉਨ੍ਹਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਪਰ ਕੋਈ ਫੈਂਸਲਾ ਨਾ ਹੋਇਆ। ਜਿਸ ਕਾਰਨ ਮੇਰਾ ਬੇਟਾ ਪਰਵਿੰਦਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।

ਉਕਤ ਨੇ ਦੱਸਿਆ ਕਿ ਬਾਅਦ ਵਿਚ ਉਸਦੀ ਪਤਨੀ ਅਤੇ ਸੱਸ ਫੋਨ ‘ਤੇ ਧਮਕੀਆਂ ਦੇਣ ਲੱਗ ਪਈਆਂ ਕਿ ਜੇਕਰ ਤੂੰ ਆਪਣਾ ਹਿੱਸਾ ਵੇਚ ਕੇ ਸਾਡੇ ਕੋਲ ਆ ਕੇ ਨਾ ਰਹਿਣ ਲੱਗਾ ਤਾਂ ਅਸੀਂ ਤੇਰੇ ‘ਤੇ ਹੋਰ ਕੇਸ ਪੁਆ ਦੇਵਾਂਗੇ, ਜਿਸ ਕਾਰਨ ਬੀਤੇ ਦਿਨੀਂ ਮੇਰੇ ਬੇਟੇ ਨੇ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਖੁ ਦ ਕੁ ਸ਼ੀ ਕਰ ਲਈ। ਉਸ ਨੇ ਕਿਹਾ ਕਿ ਮੇਰੇ ਬੇਟੇ ਦੀ ਮੌਤ ਦੀ ਜ਼ਿੰਮੇਵਾਰ ਉਸਦੀ ਪਤਨੀ ਨੀਤੂ ਬੇਦੀ ਅਤੇ ਸੱਸ ਸੋਨੀਆ ਬੇਦੀ ਹਨ। ਘਟਨਾ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਅੱਜ ਸਿਵਲ ਹਸਪਤਾਲ ਮੋਗਾ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।

Check Also

ਕੈਪਟਨ ਸਰਕਾਰ ਵਲੋਂ ਰਾਧਾ ਸੁਆਮੀ ਸਤਿਸੰਗ ਭਵਨਾਂ ਲਈ CLU ਤੇ ਹੋਰ ਦਰਾਂ ਦੀ ਮੁਆਫੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੂਬਾ …

%d bloggers like this: