Breaking News
Home / ਅੰਤਰ ਰਾਸ਼ਟਰੀ / ਬਿੱਲ ਗੇਟਸ ਨੇ ਖਰੀਦਿਆ 4600 ਕਰੋੜ ਦਾ ਜਹਾਜ਼, ਜਿਮ ਸਣੇ ਇਹ ਸਹੂਲਤਾਂ

ਬਿੱਲ ਗੇਟਸ ਨੇ ਖਰੀਦਿਆ 4600 ਕਰੋੜ ਦਾ ਜਹਾਜ਼, ਜਿਮ ਸਣੇ ਇਹ ਸਹੂਲਤਾਂ

ਚੰਡੀਗੜ੍ਹ: ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਤੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਨੇ ਦੁਨੀਆ ਦੀ ਪਹਿਲੀ ਹਾਈਡ੍ਰੋ ਸੰਚਾਲਿਤ ਯਾਟ ਖਰੀਦੀ ਹੈ। ਇਸ ਯਾਟ ਦੀ ਕੀਮਤ 644 ਮਿਲੀਅਨ ਡਾਲਰ (ਲਗਪਗ 4,600 ਕਰੋੜ) ਹੈ, ਜਿਸ ਨੂੰ ਸਿਨੋਟ ਨਾਂ ਦੀ ਇੱਕ ਕੰਪਨੀ ਨੇ ਡਿਜ਼ਾਇਨ ਕੀਤਾ ਹੈ।

ਇਸ ਯਾਟ ‘ਚ ਅਨੰਤ ਪੂਲ, ਹੈਲੀਪੈਡ, ਸਪਾ ਤੇ ਜਿਮ ਆਦਿ ਸਹੂਲਤਾਂ ਹਨ। ਇੱਕ ਰਿਪੋਰਟ ਮੁਤਾਬਕ ਇਹ 112 ਮੀਟਰ (370 ਫੁੱਟ) ਲੰਬਾ ਲਗਜ਼ਰੀ ਸਮੁੰਦਰੀ ਜਹਾਜ਼ ਹੈ ਤੇ ਪੂਰੀ ਤਰ੍ਹਾਂ ਤਰਲ ਹਾਈਡ੍ਰੋਜਨ ਨਾਲ ਸੰਚਾਲਿਤ ਹੈ। ਯਾਟ ਦਾ ਡਿਜ਼ਾਈਨ ਪਿਛਲੇ ਸਾਲ ਡੱਚ ਡਿਜ਼ਾਈਨ ਫਰਮ ਸਿਨੋਟ ਦੁਆਰਾ ਸਮੁੰਦਰੀ ਜਹਾਜ਼ਾਂ ਦੇ ਇੱਕ ਪ੍ਰੋਗਰਾਮ ‘ਚ ਲਾਂਚ ਕੀਤਾ ਗਿਆ ਸੀ।

ਸਮੁੰਦਰੀ ਜਹਾਜ਼ ‘ਚ 5 ਡੇਕ ਹਨ ਤੇ ਇੱਕੋ ਸਮੇਂ ‘ਚ 14 ਮਹਿਮਾਨਾਂ ਸਣੇ 31 ਚਾਲਕ ਦਲ ਦੇ ਮੈਂਬਰ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਸਮੁੰਦਰੀ ਜਹਾਜ਼ ਨੂੰ ਪੂਰੀ ਤਰ੍ਹਾਂ ਵਾਤਾਵਰਣ ਪੱਖੀ ਬਣਾਇਆ ਗਿਆ ਹੈ। ਇਸ ‘ਚ ਤਰਲ ਨਾਲ ਚੱਲਣ ਵਾਲੇ ਫਾਈਰ ਬਾਉਲਸ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਮਹਿਮਾਨਾਂ ਨੂੰ ਬਾਹਰ ਵੀ ਗਰਮ ਰੱਖਣਗੇ ਤੇ ਇਸ ਲਈ ਉਨ੍ਹਾਂ ਨੂੰ ਕੋਲੇ ਜਾਂ ਲੱਕੜ ਨਾਲ ਅੱਗ ਨਹੀਂ ਲਾਉਣੀ ਪਵੇਗੀ।

ਇਸ ਜਹਾਜ਼ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਡੈਕ ਦੇ ਹੇਠਾਂ ਲਗਾਈ ਗਈ 28 ਟਨ ਦੀ ਵੈਕਿਉਮ ਸੀਲਡ ਟੈਂਕ ਹੈ। ਸਮੁੰਦਰੀ ਜ਼ਹਾਜ਼ ‘ਚ 28 ਟਨ ਦੇ ਦੋ ਵੈਕਿਉਮ ਸੀਲਬੰਦ ਟੈਂਕਾਂ ਲਗਾਈਆਂ ਗਈਆਂ ਹਨ ਜੋ ਤਰਲ ਹਾਈਡ੍ਰੋਜਨ ਨਾਲ ਭਰੇ ਹਨ। ਇਸ ਨਾਲ ਜਹਾਜ਼ ਨੂੰ ਪਾਣੀ ਵਿਚ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਹ ਈਂਧਨ ਦੋ ਮੈਗਾਵਾਟ ਦੀਆਂ ਮੋਟਰਾਂ ਤੇ ਪ੍ਰੋਪੈਲਰਸ ਲਈ ਆਨ-ਬੋਰਡ ਪਾਵਰ ਪੈਦਾ ਕਰੇਗਾ।

ਇਸ ਦੇ ਡਿਜ਼ਾਈਨ ਬਾਰੇ ਗੱਲ ਕਰਦਿਆਂ ਜਹਾਜ਼ ਦੇ ਡਿਜ਼ਾਈਨਰ ਨੇ ਪਿਛਲੇ ਸਾਲ ਕਿਹਾ ਸੀ, “ਮੈਂ ਆਪਣੀ ਟੀਮ ਅਤੇ ਆਪਣੇ ਆਪ ਨੂੰ ਹਰ ਪ੍ਰੋਜੈਕਟ ਨਾਲ ਚੁਣੌਤੀ ਦਿੰਦਾ ਹਾਂ ਤੇ ਅਸੀਂ ਮਿਲ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ।” ਐਕਵਾ ਦੇ ਵਿਕਾਸ ਲਈ, ਅਸੀਂ ਸੂਝਵਾਨ ਅਤੇ ਦੂਰ ਦੀ ਸੋਚ ਰੱਖਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ ਤੋਂ ਪ੍ਰੇਰਣਾ ਲਈ। ਇਸ ਕਰਕੇ ਅਸੀਂ ਪਾਣੀ ਦੀ ਤਰਲ ਬਹੁਪੱਖਤਾ ਅਤੇ ਅਤਿ ਆਧੁਨਿਕ ਤਕਨਾਲੋਜੀ ਨੂੰ ਜੋੜ ਕੇ ਤਰਲ ਹਾਈਡ੍ਰੋਜਨ ਬਾਲਣ ਪ੍ਰਣਾਲੀ ਨਾਲ ਇੱਕ ਸੁਪਰਿਆਚੈਟ ਬਣਾਇਆ।”

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: