Breaking News
Home / ਪੰਥਕ ਖਬਰਾਂ / ਜਤਿੰਦਰ ਪੰਨੂ ਦੇ ਵੀ ਹੱਥ ਰੰਗੇ ਨੇ ਖੂ ਨ ਨਾਲ

ਜਤਿੰਦਰ ਪੰਨੂ ਦੇ ਵੀ ਹੱਥ ਰੰਗੇ ਨੇ ਖੂ ਨ ਨਾਲ

ਅੱਜ ਬਰਖਾ ਦੱਤ, ਸ਼ੇਖਰ ਗੁਪਤਾ, ਤਵਲੀਨ ਸਿੰਘ, ਜਤਿੰਦਰ ਪੰਨੂ ਵਰਗੇ ਪੱਤਰਕਾਰ ਅਤੇ ਕਾਂਗਰਸੀ, ਖੱਬੇ ਪੱਖੀ ਕਾਮਰੇਡ, ਅਖੌਤੀ ਸੈਕੂਲਰ/ ਅਖੌਤੀ ਲਿਬਰਲਜ਼ ਭਾਰਤ ‘ਚ ਸੱਜੇ ਪੱਖੀ ਹਿੰਦੂਤਵੀਆਂ ਵੱਲੋਂ ਕੀਤੇ ਜਾ ਰਹੇ ਧੱਕੇ ਤੋਂ ਦੁਖੀ ਹੋ ਕੇ ਪਿੱ ਟ ਸਿ ਆ ਪਾ ਕਰ ਰਹੇ ਹਨ, ਪਰ ਅਸੀਂ ਇਹ ਕਿੱਦਾਂ ਭੁੱਲ ਜਾਈਏੇ ਕਿ ਜਦੋਂ ਪੰਜਾਬ ‘ਚ ਸਿੱਖਾਂ ਦਾ ਘਾ ਣ ਹੋ ਰਿਹਾ ਸੀ ਤਾਂ ਇਹ ਸਭ ਦੇ ਸਭ, ਸਣੇ ਜਨ-ਸੰਘ/ਭਾਜਪਾ, ਸਿੱਖਾਂ ਦੇ ਘਾਣ ‘ਤੇ ਖੁਸ਼ ਸਨ।ਕੇਵਲ ਖੁਸ਼ ਹੀ ਨਹੀਂ ਸਨ ਬਲਕਿ ਸਭ ਨੇ ਆਪੋ ਆਪਣੇ ਤਰੀਕੇ ਸਿੱਖਾਂ ‘ਤੇ ਹੋ ਰਹੇ ਜ਼ੁ ਲ ਮ ਸੰਬੰਧੀ ਸਟੇਟ ਦਾ ਸਾਥ ਦਿੱਤਾ। ਕਿਸੇ ਨੇ ਰਾਜਸੀ ਤਰੀਕੇ, ਕਿਸੇ ਨੇ ਮੁਖ਼ ਬਰ ਬਣ ਕੇ, ਕਿਸੇ ਨੇ ਕਾਲੇ ਲੇਖ ਲਿਖ ਕੇ, ਕਿਸੇ ਨੇ ਸਾਡੇ ਕਾ ਤ ਲਾਂ ਨੂੰ ਵੱਡੇ ਵੱਡੇ ਲਕਬ ਦੇ ਕੇ।

ਪੱਤਰਕਾਰ ਜਤਿੰਦਰ ਪੰਨੂ ਸਾਹਿਬ ਦੀ ਇਹ ਵੀਡੀਓ ਬੜੀ ਵਾਇਰਲ ਹੋਈ ਹੈ, ਉਹ ਨਵੀਂ ਪੀੜ੍ਹੀ ਸਾਹਵੇਂ ਆਪਣੇ (ਓਸ ਪੀੜ੍ਹੀ ਦੇ) ਗੁ ਨਾ ਹ ਕਬੂਲ ਰਹੇ ਹਨ। ਪਰ ਪਤਾ ਨੀ ਮੈਨੂੰ ਇੰਝ ਕਿਓਂ ਲੱਗ ਰਿਹਾ ਹੈ ਕਿ ਉਹ ਇਸਤੋਂ ਵੀ ਅੱਗੇ ਆਪਣੇ ਨਿੱਜੀ ਗੁ ਨਾ ਹ ਕਬੂਲਣੇ ਚਾਹੁੰਦੇ ਸਨ। ਬੱਚਿਆਂ ਅੱਗੇ ਸ਼ਰਮਾ ਗਏ ਜਾਂ ਜੁਰਅਤ ਨਾ ਪਈ।ਪੰਨੂ ਸਾਹਿਬ ਦੱਸ ਨੀ ਸਕੇ ਕਿ ਜਿਹੜਾ ਪਾਣੀ ਹੇਠਾਂ ਚਲਾ ਗਿਆ, ਉਹਨੂੰ ਰੋਕਣ ਲਈ ਪੰਜਾਬ ਦੇ ਸਿਰਲੱਥ ਸਪੂਤ ਉੱਠੇ ਸਨ, ਜਿਨ੍ਹਾਂ ਰਾਿੲਪੇਰੀਅਨ ਕਨੂੰਨ ਰਾਹੀਂ ਪਾਣੀ ਵਰਤਣ ਦਾ ਹੱਕ ਮੰਗਿਆ ਸੀ ਤੇ ਪੰਨੂ ਸਾਹਿਬ ਵਰਗੀਆਂ ਕਲਮਾਂ ਨੇ ਉਨ੍ਹਾਂ ਨੂੰ ਅੱ ਤ ਵਾ ਦੀ ਲਿਖ ਲਿਖ ਭੰਡਿਆ ਸੀ। ਸਿਰਫ ਭੰ ਡਿਆ ਹੀ ਨਹੀਂ ਸੀ, ਸਰਕਾਰਾਂ ਨਾਲ ਬਗਲਗੀਰ ਹੋ ਕੇ ਪੰਜਾਬ ਦੇ ਉਹ ਸਪੂਤ ਖ ਤ ਮ ਕਰਵਾਏ ਸਨ ਤੇ ਮਰਨ ‘ਤੇ ਕਾਮਰੇਡ ਜੁੰ ਡ ਲ਼ੀ ਨਾਲ ਮਿਲ ਕੇ ਖੁਸ਼ੀਆਂ ਮਨਾਈਆਂ ਸਨ।

ਜੇ ਨਹਿਰੀ ਪਾਣੀ ਪੰਜਾਬ ਨੂੰ ਮਿਲਦਾ ਰਹਿੰਦਾ ਤਾਂ ਜ਼ਮੀਨੀ ਪਾਣੀ ਹੇਠਾਂ ਨਾ ਜਾਂਦਾ ਪੰਨੂ ਸਾਹਿਬ ਤੇ ਤੁਹਾਨੂੰ ਅੱਜ ਵੀ ਪਾਣੀ ਦੇ ਥੱਲੇ ‘ਤੇ ਪਿਆ ਸਿੱਕਾ ਦਿਸਦਾ ਹੁੰਦਾ।

ਪੰਜਾਬ ਦੀ ਕਿਸਾਨੀ ਨੂੰ ਤ ਬਾ ਹ ਕਰਨ ਲਈ ਜੋ ਮਨਸੂਬੇ ਕੇਂਦਰ ਨੇ ਘੜੇ, ਪੰਜਾਬ ਦੇ ਜੁਝਾਰੂ ਪੁੱਤ ਉਨ੍ਹਾਂ ਵਿਰੁੱਧ ਲੜੇ-ਮਰੇ, ਤੁਸੀਂ ਉਨ੍ਹਾਂ ਦੀ ਬਜਾਏ ਸਰਕਾਰਾਂ ਦਾ ਸਾਥ ਦਿੱਤਾ ਪੰਨੂ ਸਾਹਿਬ, ਵਰਨਾ ਬਤਾਊਂ ਹਾਲੇ ਵੀ ਬਿਨਾ ਕੀ ੜੇ ਤੇ ਬਿਨਾ ਦ ਵਾ ਈ ਲੱਭ ਜਾਂਦਾ।

ਮੈਨੂੰ ਯਕੀਨ ਹੈ ਪੰਨੂ ਸਾਹਿਬ ਜਦੋਂ ਤੁਸੀਂ ਸਵੇਰੇ ਪਾਣੀ ਦਾ ਛਿੱਟਾ ਮਾਰ ਕੇ ਸ਼ੀਸ਼ੇ ਵਿਚਲੀਆਂ ਅੱਖਾਂ ਰਾਹੀਂ ਆਪਣੀ ਜ਼ਮੀਰ ਵੇਖਦੇ ਹੋਵੋਂਗੇ ਤਾਂ ਇਹ ਕੁਝ ਹੋਰ ਵੀ ਕਹਿੰਦੀਆਂ ਹੋਣਗੀਆਂ। ਜਿਹੜੇ ਗੁ ਨਾ ਹ ਤੁਸੀਂ ਕਬੂਲੇ ਹਨ, ਇਸਤੋੰ ਵੱਧ ਗੁ ਨਾ ਹ ਕਬੂਲਣ ਲਈ ਜ਼ੋਰ ਪਾਉੰਦੀਆਂ ਹੋਣਗੀਆਂ।

ਇਹ ਗੁ ਨਾ ਹ ਬਹੁਤ ਵੱਡੇ ਸਨ ਪੰਨੂ ਸਾਹਿਬ, ਉਮੀਦ ਹੈ ਕਿ ਕਬੂਲ ਕੇ ਭਾਰ ਲਾਹ ਲਓਂਗੇ। ਨਵੀਂ ਪੀੜ੍ਹੀ ਤੁਹਾਡੀਆਂ ਚਿਕਨੀਆਂ ਚੋਪੜੀਆਂ ਗੱਲਾਂ ‘ਚ ਬੇਸ਼ੱਕ ਆ ਜਾਵੇ ਪਰ ਪੰਨੂ ਸਾਹਿਬ ਸਾਡੇ ਤੋਂ ਭੁੱਲ ਨੀ ਹੋ ਰਿਹਾ ਕਿ ਜਦੋਂ ਪੰਜਾਬ ਨੂੰ ਮਾ ਰਿਆ ਜਾ ਰਿਹਾ ਸੀ ਤਾਂ ਤੁਸੀਂ ਪੰਜਾਬ ਦੇ ਕਾ ਤ ਲਾਂ ਨਾਲ ਖੜ੍ਹੇ ਸੀ।

Check Also

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ …

%d bloggers like this: