Breaking News
Home / ਪੰਥਕ ਖਬਰਾਂ / ਵੀਡੀਉ- ਸੂਰਮਿਆਂ ਨੇ ਸਿੱਖਾਂ ਤੇ ਜ਼ੁ ਲ ਮ ਕਰਨ ਵਾਲੇ ਮੁੱਖ ਮੰਤਰੀ ਬੇਅੰਤੇ ਦਾ ਸੋ ਧਾ ਲਾਇਆ- ਜਥੇਦਾਰ ਹਰਪ੍ਰੀਤ ਸਿੰਘ

ਵੀਡੀਉ- ਸੂਰਮਿਆਂ ਨੇ ਸਿੱਖਾਂ ਤੇ ਜ਼ੁ ਲ ਮ ਕਰਨ ਵਾਲੇ ਮੁੱਖ ਮੰਤਰੀ ਬੇਅੰਤੇ ਦਾ ਸੋ ਧਾ ਲਾਇਆ- ਜਥੇਦਾਰ ਹਰਪ੍ਰੀਤ ਸਿੰਘ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ ਤ ਲ ਅਤੇ ਬੁੜੈਲ ਜੇਲ੍ਹ ‘ਚੋਂ ਫ਼ ਰਾ ਰ ਹੋਣ ਦੇ ਮਾਮਲੇ ‘ਚ ਨਾਮਜ਼ਦ ਭਾਈ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਪ੍ਰੀਤਮ ਕੌਰ ਦੀ ਅੰਤਿਮ ਅਰਦਾਸ ਅੱਜ ਫੇਜ਼-3ਬੀ1 ਵਿਚਲੇ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਹੋਈ | ਮਾਤਾ ਪ੍ਰੀਤਮ ਕੌਰ ਦੀ ਅੰਤਿਮ ਅਰਦਾਸ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਕਈ ਧਾਰਮਿਕ ਅਤੇ ਰਾਜਸੀ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ | ਦੱਸਣਯੋਗ ਹੈ ਕਿ ਮਾਤਾ ਪ੍ਰੀਤਮ ਕੌਰ ਦੇ ਸਸਕਾਰ ਸਮੇਂ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਪੈਰੋਲ ਦੇ ਦਿੱਤੀ ਗਈ ਸੀ, ਪ੍ਰੰਤੂ ਅੰਤਿਮ ਅਰਦਾਸ ‘ਚ ਪਹੁੰਚਣ ਲਈ ਭਾਈ ਭਿਓਰਾ ਦੀ ਅਰਜ਼ੀ ਨੂੰ ਅਦਾਲਤ ਵਲੋਂ ਖਾਰਜ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਅੰਤਿਮ ਅਰਦਾਸ ‘ਚ ਸ਼ਾਮਿਲ ਨਹੀਂ ਹੋ ਸਕੇ | ਇਸ ਮੌਕੇ ਨਰੈਣ ਸਿੰਘ ਚੌੜਾ, ਪ੍ਰੋ: ਬਲਜਿੰਦਰ ਸਿੰਘ, ਸਤਨਾਮ ਸਿੰਘ ਪਾਊਾਟਾ ਸਾਹਿਬ, ਦਲਜੀਤ ਸਿੰਘ ਬਿੱਟੂ, ਸੁਖਦੇਵ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ, ਗੁਰਸੇਵ ਸਿੰਘ ਹਰਪਾਲਪੁਰ, ਕੁਲਦੀਪ ਸਿੰਘ ਭਾਗੋਵਾਲ, ਕੰਵਰ ਸਿੰਘ ਧਾਮੀ, ਐਡਵੋਕੇਟ ਮਨਧੀਰ ਸਿੰਘ, ਗੁਰਨਾਮ ਸਿੰਘ, ਸੁਖਜੀਤ ਕੌਰ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ। ਪਰਮਜੀਤ ਸਿੰਘ ਭਿਓਰਾ ਦੀ ਮਾਤਾ ਦੇ ਭੋਗ ਉਤੇ ਸੰਬੋਧਨ ਕਰ ਰਹੇ ਜਥੇਦਾਰ ਆਖ ਰਹੇ ਹਨ ਕਿ ਖਾ ੜ ਕੂ ਵਾ ਦ ਸਮੇਂ ਸਿੱਖਾਂ ਉਤੇ ਜੁ ਲ ਮ ਕਰਨ ਵਾਲੇ ਮੁੱਖ ਮੰਤਰੀ ਨੂੰ ਸੂਰਮਿਆਂ ਨੇ ਸੋਧਾ ਲਾਇਆ ਪਰ ਅੱਜ ਉਸੇ ਮੁੱਖ ਮੰਤਰੀ ਦੇ ਵਾਰਸਾਂ ਨੂੰ ਅਸੀਂ ਵੋਟਾਂ ਪਾ ਕੇ ਫਿਰ ਹਕੂਮਤ ਬਖਸ਼ ਦਿੱਤੀ ਹੈ।

ਉਹ ਨੂੰ ਸਿੱਖਾਂ ਨੂੰ ਏਕੇ ਦਾ ਸੁਨੇਹਾ ਦਿੰਦੇ ਹੋਏ ਇਹ ਵੀ ਆਖ ਰਹੇ ਹਨ ਕਿ ਇਹ ਵੇਲਾ ਸਿਰਜੋੜ ਕੇ ਕੇ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ ਦਾ ਹੈ। ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਜਿਹੇ ਲੋਕਾਂ ਨੂੰ ਸੱਤਾ ਵਿਚ ਲਿਆਉਣ ਲਈ ਹੋਰ ਲੋਕਾਂ ਦੇ ਨਾਲ ਨਾਲ ਸਿੱਖਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।

Check Also

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ …

%d bloggers like this: