Breaking News
Home / ਪੰਥਕ ਖਬਰਾਂ / ਵੀਡੀਉ : ਢੱਡਰੀਆਂ ਵਾਲਿਆਂ ਦੇ ਵਿ ਵਾ ਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ- ਗਿਆਨੀ ਹਰਪ੍ਰੀਤ ਸਿੰਘ

ਵੀਡੀਉ : ਢੱਡਰੀਆਂ ਵਾਲਿਆਂ ਦੇ ਵਿ ਵਾ ਦ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ- ਗਿਆਨੀ ਹਰਪ੍ਰੀਤ ਸਿੰਘ

ਲੌਗੋਵਾਲ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਾਗੋਵਾਲ ਵਿਖੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਠੇ ਵਿ ਵਾ ਦ ਨੂੰ ਮਿਲ ਬੈਠ ਕੇ ਹੱਲ ਕਰ ਲਿਆ ਜਾਣਾ ਚਾਹੀਦਾ ਹੈ | ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਾਕਾਇਦਾ ਕਮੇਟੀ ਦਾ ਗਠਨ ਕਰ ਕੇ ਭਾਈ ਢੱਡਰੀਆਂ ਨੂੰ ਬੁਲਾਇਆ ਗਿਆ ਸੀ ਪ੍ਰੰਤੂ ਉਨ੍ਹਾਂ ਦੇ ਨਾ ਆਉਣ ਦੇ ਬਾਵਜੂਦ ਕਮੇਟੀ ਨੇ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਹੋਰ ਦਿੰਦਿਆਂ ਤਾਰੀਖ਼ ਅਤੇ ਸਮਾਂ ਖ਼ੁਦ ਤੈਅ ਕਰ ਕੇ ਮਿਲ ਬੈਠ ਕੇ ਵਿਚਾਰ ਕਰਨ ਦੀ ਗੱਲ ਕਹੀ ਹੈ | ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ‘ਚ ਇਕੋ ਮਰਿਆਦਾ ਨਿਭਾਉਣ ਦੇ ਹੱਕ ਵਿਚ ਹਨ ਪ੍ਰੰਤੂ ਪਿਛਲੇ 100 ਸਾਲਾਂ ਤੋਂ ਚੱਲੇ ਆ ਰਹੇ ਵਰਤਾਰੇ ਨੂੰ ਇਕ ਘੰਟੇ ਵਿਚ ਨਹੀਂ ਰੋਕਿਆ ਜਾ ਸਕਦਾ | ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਇਸ ਵਿਸ਼ੇ ‘ਤੇ ਚਿੰਤਕਾਂ, ਵਿਦਵਾਨਾਂ ਅਤੇ ਮਹਾਂਪੁਰਸ਼ਾਂ ਵਲੋਂ ਵਿਚਾਰ ਗੋਸ਼ਟੀਆਂ ਹੋਣ |

ਬਾਗੀ ਅਕਾਲੀਆਂ ਵਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ਼ਲਤ ਹੱਥਾਂ ‘ਚ ਹੋਣ ਦੇ ਦੋਸ਼ ਸਬੰਧੀ ਉਨ੍ਹਾਂ ਕਿਹਾ ਕਿ ਇਸ ਰਾਜਨੀਤਕ ਸਵਾਲ ਸਬੰਧੀ ਉਹ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਤਾਂ ਚੋਣਾਂ ‘ਚ ਇਸ ਦਾ ਸੁਧਾਰ ਕਰ ਲੈਣ | ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਾਗੋਵਾਲ ਨੇ ਭਾਈ ਢੱਡਰੀਆਂ ਦੇ ਪ੍ਰੋਗਰਾਮ ਰੋਕਣ ਸਬੰਧੀ ਦੋਸ਼ਾਂ ਦਾ ਖੰ ਡ ਨ ਕਰਦਿਆਂ ਕਿਹਾ ਕਿ ਸਾਡਾ ਉਨ੍ਹਾਂ ਦੇ ਪ੍ਰੋਗਰਾਮ ਰੋਕਣ ਵਿਚ ਕੋਈ ਵੀ ਭੂਮਿਕਾ ਨਹੀਂ ਹੈ | ਬਿਨਾਂ ਕਿਸੇ ਵਜ੍ਹਾ ਤੋਂ ਦੋਸ਼ ਲਾਉਣੇ ਬੇਬੁਨਿਆਦ ਹਨ | ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਮਰ ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਮੌਕੇ ਸੰਬੋਧਨ ਕਰਦਿਆਂ ਭਾਈ ਮਨੀ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜਥੇ. ਉਦੇ ਸਿੰਘ, ਕਾਕਾ ਨਵਇੰਦਰ ਸਿੰਘ, ਬਲਵਿੰਦਰ ਸਿੰਘ ਕੈਂਬੋਵਾਲ, ਜਸਵੀਰ ਸਿੰਘ ਲੌਾਗੋਵਾਲ, ਅਮਰਜੀਤ ਸਿੰਘ ਜੈਦ, ਤਰਸੇਮ ਸਿੰਘ ਗੁੱਜਰਾਂ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਕਰਮਾ ਸਿੰਘ ਨਮੋਲ, ਦਰਸ਼ਨ ਸਿੰਘ ਪੀ.ਏ. ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ |

Check Also

ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅ ਗਵਾ ਕਰਨ ਦੀ ਯੋਜਨਾ ਬਣਾਈ ਗਈ ਸੀ

ਲੰਡਨ, 17 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 1982 ਦੇ ਅਖੀਰ ਵਿਚ ਪੰਜਾਬ ਦੇ ਖਰਾਬ ਹੋ …

%d bloggers like this: