Home / ਪੰਜਾਬ / ਮਜੀਠੀਆ ਦਾ ਸੰਗਰੂਰ ਰੈਲੀ ਵਿਚ ਨਾ ਪਹੁੰਚਣਾ ਬਣਿਆ ਚਰਚਾ ਦਾ ਵਿਸ਼ਾ

ਮਜੀਠੀਆ ਦਾ ਸੰਗਰੂਰ ਰੈਲੀ ਵਿਚ ਨਾ ਪਹੁੰਚਣਾ ਬਣਿਆ ਚਰਚਾ ਦਾ ਵਿਸ਼ਾ

ਸੰਗਰੂਰ ਵਿਖੇ ਅਕਾਲੀ ਦਲ ਵਲੋਂ ਕੀਤੀ ਗਈ ਰੈਲੀ ਵਿਚ ਭਾਵੇਂ ਪਾਰਟੀ ਦੇ ਲਗਭਗ ਸਾਰੇ ਹੀ ਵੱਡੇ ਆਗੂ ਪਹੁੰਚੇ ਪਰ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕਿੱਥੇ ਦਿਖਾਈ ਨਹੀਂ ਦਿੱਤੇ। ਮਜੀਠੀਆ ਦਾ ਰੈਲੀ ਵਿਚ ਨਾ ਪਹੁੰਚਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪੱਤਰਕਾਰ ਭਾਈਚਾਰਾ ਅਤੇ ਸਿਆਸੀ ਮਾਹਿਰ ਮਜੀਠੀਆ ਦੇ ਨਾਂ ਪਹੁੰਚਣ ਪਿਛਲੇ ਕਾਰਨਾਂ ਦੇ ਵੱਖ ਵੱਖ ਅਨੁਮਾਨ ਲਗਾਉਂਦੇ ਰਹੇ।

ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਵਿਖੇ ਕੀਤੀ ਗਈ ਰੋਸ ਰੈਲੀ ਵਿੱਚ ਭਾਵੇਂ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਸਣੇ ਮੰਚ ਉੱਤੇ ਮੌਜੂਦ ਲਗਪਗ ਪਾਰਟੀ ਦੇ ਸਾਰੇ ਆਗੂਆਂ ਨੇ ਸੰਬੋਧਨ ਕੀਤਾ ਪਰ ਮੰਚ ਉੱਤੇ ਹੀ ਮੌਜੂਦ ਰਹੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਏਥੇ ਇਹ ਵੀ ਜਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੂੰ ਮੰਚ ਦੇ ਇੱਕ ਪਾਸੇ ਉੱਤੇ ਹੀ ਕੁਰਸੀ ਦਿੱਤੀ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਲੰਬੇ ਸਮੇਂ ਤੋਂ ਕਾਂਗਰਸ ਨਾਲ ਰਲੇ ਹੋਏ ਹਨ । ਓਹਨਾ ਕਿਹਾ ਕਿ ਢੀਂਡਸਾ ਅਤੇ ਕੈਪਟਨ ਦੀ ਮਿਲੀਭੁਗਤ ਕਾਰਨ ਹੀ ਭਗਵੰਤ ਮਾਨ 2014 ਚ ਲੋਕ ਸਭਾ ਦੀ ਚੋਣ ਜਿੱਤਿਆ ਕਿਉਂਕਿ ਕੈਪਟਨ ਨੇ ਵਿਜੈਇੰਦਰ ਸਿੰਗਲਾ ਨੂੰ ਹਰਾਉਣ ਲਈ ਸਾਜਿਸ਼ ਘੜੀ ਸੀ। ਸੁਖਬੀਰ ਨੇ ਕਿਹਾ ਕਿ ਹੁਣ ਵੀ ਢੀਂਡਸਾ ,ਕੈਪਟਨ ਦੇ ਨਜਦੀਕੀਆਂ ਨਾਲ ਰੱਲ ਕੇ ਕੰਮ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੰਗਰੂਰ ਰੈਲੀ ਦਾ ਇਕੱਠ ਢੀਂਡਸਾ ਪਰਿਵਾਰ ਦੀ ਅੰਤਿਮ ਅਰਦਾਸ ਦਾ ਇਕੱਠ ਹੈ । ਓਹਨਾ ਕਿਹਾ ਕਿ ਅੱਜ ਢੀਂਡਸਾ ਪਰਿਵਾਰ ਦਾ ਅਕਾਲੀ ਦਲ ਵਿਚੋਂ ਹਮੇਸ਼ਾ ਲਈ ਭੋਗ ਪੈ ਗਿਆ ਹੈ
Check Also

ਪੁਲਿਸ ਨੇ ਸਿੱਖ ਦੀ ਲਾਹੀ ਦਸਤਾਰ

ਵੇਖੋ ਥਾਣਾ ਪਾਇਲ ਦੇ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਦੀ ਦਸਤਾਰ ਲਾ ਕੇ ਦਸਤਾਰ ਨੂੰ ਮਾ …

%d bloggers like this: