Home / ਪੰਜਾਬ / ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ਼ ਮੁਕੱਦਮੇ ਮਗਰੋਂ ਪੰਜਾਬ ਸਰਕਾਰ ਦਾ ਬਿਆਨ

ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ਼ ਮੁਕੱਦਮੇ ਮਗਰੋਂ ਪੰਜਾਬ ਸਰਕਾਰ ਦਾ ਬਿਆਨ

ਥਾਣਾ ਸਦਰ ਮਾਨਸਾ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਵਲੋਂ ਇੰਸਟਾਗ੍ਰਾਮ ‘ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਤੇ ਔਰਤਾਂ ਦਾ ਨਿਰਾਦਰ ਕਰਨ ਵਾਲਾ ਗੀਤ ‘ਪੱਖੀਆਂ ਪੱਖੀਆਂ ਪੱਖੀਆਂ, ਗੰਨ ਵਿਚ 5 ਗੋਲੀਆਂ ਤੇਰੇ 5 ਵੀਰਾਂ ਲਈ ਰੱਖੀਆਂ’……, ਨੂੰ ਲੈ ਕੇ ਨੇੜਲੇ ਪਿੰਡ ਮੂਸਾ ਦੇ ਵਸਨੀਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਤੇ 5, 7 ਹੋਰ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਐਫ. ਆਈ. ਆਰ. ਨੰਬਰ 35 ਧਾਰਾ 294, 504, 149 ਆਈ. ਪੀ. ਸੀ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ |

ਜ਼ਿਕਰਯੋਗ ਹੈ ਕਿ ਐਡਵੋਕੇਟ ਐਚ. ਸੀ. ਅਰੋੜਾ ਨੇ ਉਕਤ ਦੋਵੇਂ ਗਾਇਕਾਂ ਵਲੋਂ ਗਾਏ ਇਤਰਾਜ਼ ਯੋਗ ਗੀਤ ਦਾ ਨੋਟਿਸ ਲੈਂਦਿਆਂ ਹਾਈ ਕੋਰਟ ‘ਚ ਕਾਰਵਾਈ ਕਰਵਾਉਣ ਲਈ ਰਿਟ ਪਟੀਸ਼ਨ ਪਾਈ ਸੀ | ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਅਟਾਰਨੀ ਮਾਨਸਾ ਤੋਂ ਸਲਾਹ ਲੈ ਕੇ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ |

ਪੁਲਿਸ ਨੇ ਦੱਸਿਆ ਕਿ ਗਾਇਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਛੇਤੀ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |

Check Also

ਪੁਲਿਸ ਨੇ ਸਿੱਖ ਦੀ ਲਾਹੀ ਦਸਤਾਰ

ਵੇਖੋ ਥਾਣਾ ਪਾਇਲ ਦੇ ਪੁਲਿਸ ਮੁਲਾਜ਼ਮਾਂ ਨੇ ਬਜ਼ੁਰਗ ਦੀ ਦਸਤਾਰ ਲਾ ਕੇ ਦਸਤਾਰ ਨੂੰ ਮਾ …

%d bloggers like this: