Home / ਪੰਜਾਬ / ਗਾਇਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਵਿਰੁਧ ਮਾਮਲਾ ਦਰਜ

ਗਾਇਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਵਿਰੁਧ ਮਾਮਲਾ ਦਰਜ

ਕੈਪਟਨ ਨੇ ਕੋਈ ਢਿੱਲ ਨਾ ਵਰਤਨ ਲਈ ਕਿਹਾ

ਮਾਨਸਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਇਕ ਵੀਡੀਓ ਕਲਿੱਪ ਰਾਹੀਂ ਹਿੰ ਸਾ ਨੂੰ ਫੈਲਾਉਣ ਦੇ ਦੋਸ਼ ਵਿੱਚ ਸਿੱਧੂ ਮੂਸੇ ਵਾਲਾ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਅਤੇ ਮਨਕੀਰਤ ਔਲਖ ਖ਼ਿ ਲਾ ਫ਼ ਕੇ ਸ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਮਾਨਸਾ ਐਸ.ਐਸ.ਪੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਐਫਆਈਆਰ ਨੰਬਰ 35 ਤਹਿਤ ਸਦਰ ਥਾਣਾ ਮਾਨਸਾ ਵਿਖੇ ਧਾਰਾ 294 ਅਧੀਨ (ਕੋਈ ਅਸ਼ ਲੀਲ ਗਾਣਾ ਗਾਉਣ, ਸੁਣਾਉਣ ਜਾਂ ਬੋਲਣ), 504 (ਭ ੜ ਕਾਊ ਸ਼ਬਦਾਬਲੀ ਜਾਂ ਜਾਣਬੁੱਝ ਕੇ ਸ਼ਾਂਤੀ ਭੰਗ ਕਰਨ ਵਾਲੇ ਲਫਜ਼ ਵਰਤੋਂ ਕਰਨ) ਅਤੇ 149 ਤਹਿਤ ਦੋਵਾਂ ਗਾਇਕਾਂ ਵਿਰੁੱਧ ਕੱਲ ਰਾਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਸ੍ਰੀ ਭਾਰਗਵ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਕਲਿੱਪ/ ਗਾਣਾ ਗਾਇਕ ਮੂਸੇ ਵਾਲਾ ਅਤੇ ਉਸ ਦੇ ਸਾਥੀਆਂ ਵਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿਖੇ ਰਿਕਾਰਡ ਕੀਤਾ ਗਿਆ ਸੀ। ਇਸ ਤੋਂ ਬਾਅਦ, ਗਾਣੇ ਦਾ ਕਲਿੱਪ ਯੂਟਿਊਬ, ਟਿੱਕ-ਟਾਕ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ‘ਤੇ ਅਪਲੋਡ ਕੀਤਾ ਗਿਆ ਸੀ। ਇਹ ਗਾਣਾ ਹਿੰ ਸਾ ਅਤੇ ਹਥਿ ਆਰਾਂ ਦੇ ਸੱਭਿਆਚਾਰ ਨੂੰ ਉਤਸ਼ਾਹ ਦੇਣ ਵਾਲਾ ਜਾਪਿਆ ।

ਭਾਰਗਵ ਨੇ ਕਿਹਾ, ਮੂਸੇ ਵਾਲੇ ਦਾ ਗਾਣਾ, ‘ਪੱਖੀਆਂ ਪੱਖੀਆਂ ਪੱਖੀਆਂ, ਬੰ ਦੂ ਕ ਵਿੱਚ ਪੰਜ ਗੋ ਲੀਆਂ…’ ਸਪੱਸ਼ਟ ਤੌਰ ‘ਤੇ ਹਿੰ ਸਾ ਅਤੇ ਬੰ ਦੂ ਕਾਂ ਦੇ ਸੱਭਿਆਚਾਰ ਨੂੰ ਉਤਸ਼ਾਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Check Also

ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ

ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ, ਰਾਜ ਸਭਾ …

%d bloggers like this: