Home / ਪੰਜਾਬ / ਡ ਰੱ ਗ ਮਾਮਲਾ- ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾ ਸਤ ‘ਚ ਲਿਆ

ਡ ਰੱ ਗ ਮਾਮਲਾ- ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾ ਸਤ ‘ਚ ਲਿਆ

ਸੁਲਤਾਨਵਿੰਡ ਖੇਤਰ ਦੇ ਇਕ ਘਰ ‘ਚ ਫੜੀ ਗਈ ਇਕ ਹਜ਼ਾਰ ਕਰੋੜ ਦੀ ਹੈ ਰੋ ਇਨ ਦੇ ਚਰਚਿਤ ਮਾਮਲੇ ‘ਚ ਸੂਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਤੇ ਸੀਨੀ: ਅਕਾਲੀ ਆਗੂ ਅਨਵਰ ਮਸੀਹ ਨੂੰ ਹਿਰਾ ਸਤ ‘ਚ ਲਿਆ ਗਿਆ ਹੈ | ਜਿਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਈ ਫੇਸਬੁੱਕ ਪੋਸਟ ‘ਚ ਸਾਂਝੀ ਕੀਤੀ ਗਈ ਹੈ, ਭਾਵੇਂ ਕਿ ਐਸ. ਟੀ. ਐਫ. ਟੀਮ ਵਲੋਂ ਅਜਿਹੀ ਕੋਈ ਸੂਚਨਾ ਨਹੀਂ ਦਿੱਤੀ ਗਈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ਼ ‘ਤੇ ਪਈ ਪੋਸਟ ਅਨੁਸਾਰ ਉਨ੍ਹਾਂ ਪੁਲਿਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਦਾ ਸਬੰਧ ਨ ਸ਼ਾ ਤਸ ਕਰੀ ਦੇ ਵੱਡੇ ਕਿੰਗ ਪਿੰਨ ਨਾਲ ਹੈ,
ਇਸ ਮਾਮਲੇ ‘ਚ ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਿਯੁਕਤ ਕੀਤੇ ਗਏ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਕਿਸੇ ਵੀ ਇਨਸਾਨ ਚਾਹੇ ਉਹ ਕਿਸੇ ਵੀ ਅਹੁਦੇ ‘ਤੇ ਕਿਉਂ ਨਾ ਹੋਵੇ, ਉਸਨੂੰ ਬਖਸ਼ਣਗੇ ਨਹੀਂ | ਇਸ ਸਬੰਧੀ ਜਦੋਂ ਅਕਾਲੀ ਆਗੂ ਅਨਵਰ ਮਸੀਹ ਨਾਲ ਗਿ੍ਫ਼ ਤਾਰੀ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਈਲ ਨੰਬਰ ਬੰਦ ਪਾਇਆ ਗਿਆ | ਜਦੋਂ ਐਸ.ਟੀ.ਐਫ. ਦੇ ਅਧਿਕਾਰੀ ਏ. ਡੀ. ਜੀ. ਪੀ. ਹਰਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪਤਾ ਕਰਕੇ ਦਸ ਸਕਦੇ ਹਨ

ਪਿੰਡ ਸੁਲਤਾਨਵਿੰਡ ਦੇ ਇਲਾਕਾ ਅਕਾਸ਼ ਵਿਹਾਰ ਪੱਤੀ ਛੇ ਵਾਂਟ ਪੰਡੋਰਾ ‘ਚ ਸਥਿਤ ਇਕ ਕੋਠੀ ‘ਚੋਂ ਐਸ.ਟੀ.ਐਫ ਨੇ ਵਿਸ਼ੇਸ਼ ਅਪ੍ਰੇਸ਼ਨ ਦੌਰਾਨ ਇਕ ਹਜ਼ਾਰ ਕਰੋੜ ਤੋਂ ਵੱਧ ਕੀਮਤ ਦੀ ਹੈਰੋ ਇਨ ਬਰਾਮਦ ਕਰਨ ਨਾਲ, ਜਿਥੇ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਕਾ ਬੂ ਕੀਤਾ ਗਿਆ, ਉਥੇ ਹੀ ਇਹ ਕੋਠੀ ਅਕਾਲੀ ਦਲ ਨਾਲ ਸਬੰਧਿਤ ਕਿਸੇ ਆਗੂ ਦੀ ਦੱਸੀ ਜਾ ਰਹੀ ਹੈ |
ਪਿੰਡ ਸੁਲਤਾਨਵਿੰਡ ਦੇ ਵਾਸੀਆਂ ਨੇ ਦੱਸਿਆ ਕਿ ਅਕਾਲੀ ਦਲ ਨਾਲ ਸਬੰਧਿਤ ਅਨਵਰ ਮਸੀਹ ਨੇ ਇਹ ਕੋਠੀ ਕਿਸੇ ਵਿਅਕਤੀ ਨੂੰ ਕਿਰਾਏ ‘ਤੇ ਦਿੱਤੀ ਹੋਈ ਸੀ | ਉਨ੍ਹਾਂ ਕਿਹਾ ਕਿ ਉਕਤ ਕੋਠੀ ‘ਚ ਹੈਰੋ ਇਨ ਦੀ ਸਪਲਾਈ ਦਾ ਕਾਰੋਬਾਰ ਚਲਦਾ ਸੀ, ਛਾਪੇ ਤੋਂ ਬਾਅਦ ਉਕਤ ਕੋਠੀ ਨੂੰ ਸੀਲ ਕਰ ਦਿੱਤਾ ਗਿਆ | ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਸੁਲਤਾਨਵਿੰਡ ਇਸ ਤਰ੍ਹਾਂ ਦੇ ਅਨ ਸਰਾਂ ਕਰਕੇ ਨ ਸ਼ਿਆਂ ਦਾ ਗੜ੍ਹ ਮੰਨਿਆ ਜਾ ਰਿਹਾ ਤੇ ਇਥੋਂ ਦੇ ਅਨੇਕਾਂ ਨੌਜਵਾਨ ਨ ਸ਼ਿਆਂ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਅਨਵਰ ਮਸੀਹ ਨੇ ਕਿਹਾ ਕਿ ਹੈਰੋ ਇਨ ਸਮੇਤ ਫੜੇ ਵਿਅਕਤੀਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ ਹੋ ਰਹੀ ਜਾਂਚ ‘ਚ ਪੁਲਿਸ ਦਾ ਸਾਥ ਦੇਣ ਲਈ ਤਿਆਰ ਹਾਂ |

Check Also

ਦੁਬਈ ‘ਚ ਭਿਖਾਰੀ ਦੀ ਜ਼ਿੰਦਗੀ ਜਿਉਣ ਵਾਲੇ ਨੌਜਵਾਨ ਪਰਤੇ ਘਰ

ਹਾਲ ਹੀ ਵਿੱਚ ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ …

%d bloggers like this: