Home / ਪੰਜਾਬ / ਵੀਡੀਉ-ਅੰਮ੍ਰਿਤਸਰ ਵਿਚ ਅਕਾਲੀ ਆਗੂ ਦੇ ਘਰ ਚਲ੍ਹ ਰਹੀ ਹੈ ਰੋ ਇ ਨ ਦੀ ਫੈਕਟਰੀ ਦਾ ਪ ਰ ਦਾ ਫਾ ਸ਼

ਵੀਡੀਉ-ਅੰਮ੍ਰਿਤਸਰ ਵਿਚ ਅਕਾਲੀ ਆਗੂ ਦੇ ਘਰ ਚਲ੍ਹ ਰਹੀ ਹੈ ਰੋ ਇ ਨ ਦੀ ਫੈਕਟਰੀ ਦਾ ਪ ਰ ਦਾ ਫਾ ਸ਼

ਸੂਬਾ ਸਰਕਾਰ ਵਲੋਂ ਨ ਸ਼ਿਆਂ ਿਖ਼ਲਾਫ਼ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਹੈਰੋ ਇਨ ਦੀ ਇਕ ਫ਼ੈਕਟਰੀ ਦਾ ਇਥੇ ਪ ਰ ਦਾ ਫਾ ਸ਼ ਕਰਦਿਆਂ ਉਥੋਂ 188.455 ਕਿਲੋਗਾ੍ਰਮ ਹੈ ਰੋ ਇ ਨ, ਛੇ ਡਰੰਮ ਕੈਮੀਕਲ, 38 ਕਿਲੋਗ੍ਰਾਮ ਤੋਂ ਵਧੇਰੇ ਡੈਕਸਟਰੋਮੈਥੋਫਾਰਮਨ ਪਾਊਡਰ ਤੇ ਸ਼ੱਕੀ ਕੈਮੀਕਲ, ਕੈਫੀਨ ਆਦਿ ਬਰਾਮਦ ਕਰਕੇ ਇਕ ਅਫਗਾਨੀ ਨਾਗਰਿਕ ਸਣੇ 6 ਦੋ ਸ਼ੀਆਂ ਨੂੰ ਗਿ੍ ਫ਼ ਤਾਰ ਕਰ ਲਿਆ ਗਿਆ | ਇਨ੍ਹਾਂ ‘ਚ ਇਕ ਕੁੜੀ ਵੀ ਸ਼ਾਮਿਲ ਹੈ | ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਦਿਆਂ
ਸਿੰਘ ਸਿੱਧੂ ਨੇ ਦੱਸਿਆ ਕਿ ਤਸਕਰਾਂ ਵਲੋਂ ਸੁਲਤਾਨਵਿੰਡ ਖੇਤਰ ਦੇ ਇਕ ਘਰ ‘ਚ ਉਕਤ ਫ਼ੈਕਟਰੀ ਚਲਾਈ ਜਾ ਰਹੀ ਸੀ, ਜਿਸ ਦੀ ਤਲਾਸ਼ੀ ਦੌਰਾਨ ਉਥੋਂ ਉਕਤ ਹੈ ਰੋ ਇਨ ਤੇ ਹੋਰ ਸਮਾਨ ਬਰਾਮਦ ਹੋਇਆ ਹੈ |

ਇਸ ਸਬੰਧੀ ਬੀਤੇ 29 ਜਨਵਰੀ ਨੂੰ ਅਜਨਾਲਾ ਰੋਡ ਤੋਂ ਬਰੀਜ਼ਾ ਕਾਰ ਸਵਾਰ ਵਿਅਕਤੀ ਨੂੰ 6 ਕਿਲੋਗਾ੍ਰਮ ਹੈ ਰੋ ਇਨ ਸਬੰਧੀ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਸ਼ਨਾਖਤ ਸੁਖਬੀਰ ਸਿੰਘ ਹੈਪੀ ਵਾਸੀ ਅਜਨਾਲਾ ਰੋਡ ਵਜੋਂ ਹੋਈ ਸੀ, ਉਸ ਪਾਸੋਂ ਕੀਤੀ ਪੁੱਛਗਿੱਛ ਦੇ ਆਧਾਰ ‘ਤੇ ਹੀ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਕਥਿਤ ਦੋਸ਼ੀ ਸੁਖਬੀਰ ਸਿੰਘ ਅਤੇ ਕੱਪੜਾ ਵਪਾਰੀ ਅੰਕੁਸ਼ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਕਿ ਕੁਈਨਜ਼ ਰੋਡ ‘ਤੇ ਕੱਪੜੇ ਦਾ ਸ਼ੋਅ ਰੂਮ ਚਲਾਉਂਦਾ ਹੈ | ਉਨ੍ਹਾਂ ਦੱਸਿਆ ਕਿ ਗਿ੍ ਫ਼ ਤਾਰ ਕੀਤੇ ਅਫਗਾਨੀ ਨਾਗਰਿਕ ਦੀ ਸ਼ਨਾਖਤ ਅਰਮਾਨ ਬਸ਼ਾਰਮਲ ਆਚੀਨ ਨਗਰ ਅਫ਼ਗਾਨਿਸਤਾਨ ਵਜੋਂ ਹੋਈ ਹੈ, ਜੋ ਕਿ ਦਿੱਲੀ ਰਾਹੀਂ ਇਥੇ ਅੰਮਿ੍ਤਸਰ ‘ਚ ਪੁੱਜਿਆ ਸੀ ਅਤੇ ਹੈਰੋਇਨ ਦੇ ਮਿਕਸਰ, ਗਰਾਈਾਡਰ ਅਤੇ ਰਿਫਾਇਨ ਦੇ ਮਾਹਿਰ ਵਜੋਂ ਕੰਮ ਕਰਦਾ ਸੀ, ਉਹ ਇਥੇ ਅਕਾਸ਼ ਐਵੀਨਿਊ ਸੁਲਤਾਨਵਿੰਡ ਵਿਖੇ ਕਿਰਾਏ ਦੇ ਘਰ ‘ਚ ਰਹਿੰਦਾ ਸੀ | ਪੁਲਿਸ ਅਨੁਸਾਰ ਪਿਛਲੇ ਇਕ ਮਹੀਨੇ ਤੋਂ ਇਹ ਘਰ ਹੈਰੋਇਨ ਨੂੰ ਗੋਦਾਮ ਕਰਨ ਤੇ ਉਸਦੇ ਸੋਧੀਕਰਨ ਤੇ ਸਪਲਾਈ ਲਈ ਵਰਤਿਆ ਜਾ ਰਿਹਾ ਸੀ | ਪੁਲਿਸ ਨੇ ਇਸ ਘਰ ‘ਚੋਂ ਗੈਸ ਬਰਨਰ, ਵਪਾਰਕ ਸਿਲੰਡਰ, ਵੱਡੀ ਤਾਦਾਦ ‘ਚ ਸਟੀਲ ਅਤੇ ਐਲੂਮੀਨੀਅਨ ਦੇ ਭਾਂਡੇ ਵੀ ਬਰਾਮਦ ਹੋਏ ਹਨ ਅਤ ਹੁਣ ਤੱਕ ਕੁੱਲ 194 ਕਿਲੋਗ੍ਰਾਮ ਹੈ ਰੋ ਇਨ ਬਰਾਮਦ ਹੋ ਚੁੱਕੀ ਹੈ | ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਹੋਰਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਸੁਖਵਿੰਦਰ ਸਿੰਘ ਤੇ ਮੇਜ਼ਰ ਸਿੰਘ ਵਾਸੀਆਨ ਪਿੰਡ ਨੌਸ਼ਹਿਰਾ ਖ਼ੁਰਦ ਮਜੀਠਾ ਰੋਡ, ਲੜਕੀ ਤੰਮਨਾ ਵਾਸੀ ਅੰਮਿ੍ਤਸਰ ਸ਼ਹਿਰ ਨੂੰ ਵੀ ਗਿ੍ ਫ਼ ਤਾਰ ਕੀਤਾ ਹੈ | ਇਨ੍ਹਾਂ ‘ਚੋਂ ਸੁਖਵਿੰਦਰ ਸਿੰਘ ਇਥੇ ਮਾਲ ਰੋਡ ਸਥਿਤ ਇਕ ਜਿੰਮ ਦਾ ਟਰੇਨਰ ਹੈ, ਜਿਥੇ ਉਕਤ ਸਾਰੇ ਅਭਿਆਸ ਲਈ ਜਾਂਦੇ ਸਨ | ਇਸ ਤੋਂ ਇਲਾਵਾ ਇਸ ਮਾਮਲੇ ‘ਚ ਸਿਮਰਨਜੀਤ ਸਿੰਘ ਸੰਧੂ ਵਾਸੀ ਰਣਜੀਤ ਐਵੀਨਿਊ ਦੀ ਵੀ ਸ਼ਮੂਲੀਅਤ ਪਾਈ ਗਈ ਹੈ, ਜੋ ਕਿ ਗੁਜਰਾਤ ਵਿਖੇ 300 ਕਿਲੋਗ੍ਰਾਮ ਹੈ ਰੋ ਇਨ ਦੇ ਮਾਮਲੇ ‘ਚ ਪੁਲਿਸ ਨੂੰ ਲੋੜੀਂਦਾ ਸੀ | ਉਨ੍ਹਾਂ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਉਸ ਨੂੰ ਇੰਟਰ ਪੋਲ ਰਾਹੀਂ ਇਟਲੀ ਤੋਂ ਗਿ੍ਫ਼ ਤਾਰ ਕਰ ਲਿਆ ਗਿਆ ਹੈ | ਦੂਜੇ ਪਾਸੇ ਇਕ ਅਕਾਲੀ ਦਲ ਦੇ ਆਗੂ ਦੇ ਘਰ ਚੱਲ ਰਹੀ ਇਸ ਫ਼ੈਕਟਰੀ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ | ਇਸ ਦੇ ਨਾਲ ਕਿਸੇ ਕਾਂਗਰਸੀ ਕੌਾਸਲਰ ਜਾ ਆਗੂ ਦੀ ਸ਼ਮੂਲੀਅਤ ਦੇ ਰੌਲੇ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਕਿਸੇ ਨੇਤਾ ਨੂੰ ਗਿ੍ਫ਼ ਤਾਰ ਨਹੀਂ ਕੀਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਕਿਸੇ ਕਾਂਗਰਸੀ ਕੌਾਸਲਰ ਜਾਂ ਨੇਤਾ ਦੀ ਗਿ੍ਫ਼ ਤਾਰੀ ਤੋਂ ਵੀ ਇਨਕਾਰ ਕੀਤਾ | ਇਸ ਮੌਕੇ ਆਈ. ਜੀ. ਕੌਸ਼ਤੂਭ ਸ਼ਰਮਾ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਏ. ਆਈ. ਜੀ. ਰਛਪਾਲ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ |

ਅੱਜ ਐਸ. ਟੀ. ਐਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵਲੋਂ ਅੰਮਿ੍ਤਸਰ ਸ਼ਹਿਰ ‘ਚ ਹੈ ਰੋ ਇਨ ਦੀ ਵੱਡੀ ਖੇਪ ਬਰਾਮਦਗੀ ਸਬੰਧੀ ਪੈ੍ਰਸ ਕਾਨਫ਼ਰੰਸ ਕੀਤੀ ਜਾ ਰਹੀ ਸੀ ਤਾਂ ਨੇੜੇ ਬੈਠੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਚਿਹਰੇ ਤੋਂ ਨ ਮੋ ਸ਼ੀ ਸਾਫ਼ ਝਲਕ ਰਹੀ ਸੀ | ਸ਼ਹਿਰੀ ਖੇਤਰ ‘ਚ ਇਕ ਮਹੀਨੇ ਤੋਂ ਚੱਲ ਰਹੇ ਹੈ ਰੋ ਇਨ ਦੇ ਐਨੇ ਵੱਡੇ ਕਾਰੋਬਾਰ, ਬਰਾਮਦਗੀ ਤੇ ਵਿਦੇਸ਼ੀ ਨਾਗਰਿਕਾਂ ਦੀ ਰਿਹਾਇਸ਼ ਤੋਂ ਵੀ ਅੰਮਿ੍ਤਸਰ ਸ਼ਹਿਰੀ ਪੁਲਿਸ ਅਣਜਾਣ ਰਹੀ ਤੇ ਐਸ. ਟੀ. ਐਫ. ਇਸ ਦਾ ਸਿਹਰਾ ਲੈਣ ‘ਚ ਕਾਮਯਾਬ ਰਹੀ | ਜਦੋਂ ਪੱਤਰਕਾਰਾਂ ਵਲੋਂ ਸ: ਸਿੱਧੂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਪੁਲਿਸ ਚੌਕੀ ਨੇੜੇ ਹੀ ਚੱਲ ਰਹੀ ਹੈ ਤੇ ਇਸ ਹੈ ਰੋ ਇਨ ਦੀ ਵੱਡੇ ਕਾਰੋਬਾਰ ਬਾਰੇ ਪੁਲਿਸ ਨੂੰ ਪਹਿਲਾਂ ਕਿਉਂ ਨਹੀਂ ਪਤਾ ਚੱਲ ਸਕਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ | ਦੂਜੇ ਪਾਸੇ ਐਸ. ਟੀ. ਐਫ. ਦਾ ਰਾਤ ਸਮੇਂ ਹੋਇਆ ਇਹ ਏਨਾ ਗੁ ਪ ਤ ਅਪ੍ਰੇਸ਼ਨ ਸੀ ਕਿ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਵੀ ਅੱਜ ਸਵੇਰ ਤੱਕ ਇਹ ਪਤਾ ਨਹੀਂ ਲੱਗਿਆ ਸੀ ਕਿ ਕਿੰਨੀ ਹੈ ਰੋ ਇਨ ਦੀ ਬਰਾਮਦਗੀ ਹੋਈ ਹੈ ਅਤੇ ਇਸ ‘ਚ ਕੌਣ-ਕੌਣ ਸ਼ਾਮਿਲ ਹਨ |

ਇਕ ਅਕਾਲੀ ਆਗੂ ਤੋਂ ਕਿਰਾਏ ਦੇ ਘਰ ‘ਚ ਚਲਾਈ ਜਾ ਰਹੀ ਹੈ ਰੋਇਨ ਦੀ ਫ਼ੈਕਟਰੀ ਸਬੰਧੀ ਜਦੋਂ ਸ੍ਰੀ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਵੇਗੀ ਤੇ ਜੋ ਵੀ ਇਸ ‘ਚ ਸ਼ਾਮਿਲ ਹੋਵੇਗਾ ਉਸ ਨੰੂ ਬਖ਼ਸ਼ਿਆ ਨਹੀਂ ਜਾਵੇਗਾ |ਇਥੇ ਸੁਲਤਾਨਵਿੰਡ ਤੋਂ ਫੜੀ ਗਈ ਹੈ ਰੋ ਇਨ ਦੀ ਵੱਡੀ ਖੇਪ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੇ ਹੋਣ ਦਾ ਖ਼ੁਲਾਸਾ ਹੋਇਆ ਹੈ | ਇਸ ਮਾਮਲੇ ‘ਚ ਪੁਲਿਸ ਵਲੋਂ ਗਿ੍ਫ ਤਾਰ ਕੀਤੇ ਗਏ ਅਫਗਾਨੀ ਨਾਗਰਿਕ ਵਲੋਂ ਹੈ ਰੋ ਇਨ ਮਿਕਸ ਕਰਨ ਦੇ ਮਾਹਿਰ ਵਜੋਂ ਇਥੇ ਆ ਕੇ ਕੰਮ ਕਰਨਾ ਇਸ ਦਾ ਪ੍ਰਤੱਖ ਸੰਕੇਤ ਹੈ ਕਿ ਇਹ ਹੈ ਰੋ ਇਨ ਸਰੱਹਦ ਪਾਰ ਤੋਂ ਹੀ ਆਈ ਹੈ ਅਤੇ ਇਸ ਨੂੰ ਇਥੇ ਸੋਧ ਕੇ ਅਤੇ ਇਸ ‘ਚ ਹੋਰ ਰਸਾ ਇਣ ਮਿਲਾ ਵਟ ਕਰ ਕੇ ਅੱਗੇ ਸਪਲਾਈ ਕੀਤੀ ਜਾਣੀ ਸੀ | ਅੱਜ ਪੱਤਰਕਾਰ ਸੰਮੇਲਨ ‘ਚ ਐਸ ਟੀ.ਐਫ. ਦੇ ਮੁਖੀ ਤੇ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀਆਂ ਤਾਰਾਂ ਗੁਜਰਾਤ ਦੇ 300 ਕਿਲੋਗ੍ਰਾਮ ਹੈ ਰੋ ਇਨ ਦੇ ਮਾਮਲੇ ‘ਚ ਲੋੜੀਂਦੇ ਸਿਮਰਜੀਤ ਸਿੰਘ ਸੰਧੂ ਨਾਲ ਜੁੜੀਆਂ ਹੋਈਆਂ ਹਨ ਜਿਸ ਨੂੰ ਮੀਡੀਆ ਰਿਪੋਰਟਾਂ ਮੁਤਾਬਿਕ ਇਟਲੀ ਵਿਖੇ ਗਿ੍ ਫ ਤਾਰ ਕਰ ਲਿਆ ਗਿਆ ਹੈ | ਤਸ ਕਰ ਸੰਧੂ ਗੁਜਰਾਤ ‘ਚ ਹੈ ਰੋ ਇਨ ਦੀ ਖੇਪ ਫੜੇ ਜਾਣ ਉਪਰੰਤ ਇਟਲੀ ਭੱਜ ਗਿਆ ਸੀ | ਇਹ ਵੀ ਪਤਾ ਲਗਾ ਹੈ ਕਿ ਇਸ ਮਾਮਲੇ ‘ਚ ਗਿ੍ ਫ ਤਾਰ ਕੀਤੀ ਗਈ ਲੜਕੀ ਦੇ ਰੋਲ ਬਾਰੇ ਪੁਲਿਸ ਜਾਂਚ ਕਰ ਰਹੀ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਸਦਾ ਹੈ ਰੋ ਇਨ ਦੀ ਤ ਸ ਕਰੀ ਨਾਲ ਕੋਈ ਲੈਣਾ ਦੇਣਾ ਨਹੀਂ ਸਗੋਂ ਉਹ ਇਕ ਤਸ ਕਰ ਦੀ ਦੋਸਤ ਹੋਣ ਕਾਰਨ ਫੈਕਟਰੀ ‘ਚ ਗਈ ਸੀ ਅਤੇ ਪੁਲਿਸ ਛਾਪੇ ਵੇਲੇ ਕਾ ਬੂ ਆ ਗਈ | ਸ: ਸਿੱਧੂ ਨੇ ਕਿਹਾ ਕਿ ਲੜਕੀ ਦੇ ਰੋਲ ਦੀ ਜਾਂਚ ਕੀਤੀ ਜਾਵੇਗੀ | ਇਸ ਸਬੰਧੀ ਹੈ ਰੋ ਇਨ ਦੇ ਦੋਵੇਂ ਮਾਮਲੇ ਮੁਹਾਲੀ ਵਿਸ਼ੇਸ਼ ਥਾਣੇ ਵਿਖੇ ਦਰਜ ਕੀਤੇ ਗਏ ਹਨ | ਦੂਜੇ ਪਾਸੇ ਜਿਸ ਘਰ ‘ਚ ਇਹ ਫੈਕਟਰੀ ਚਲਾਈ ਜਾ ਰਹੀ ਸੀ ਉਹ ਅਕਾਲੀ ਆਗੂ ਦੀ ਦੱਸੀ ਗਈ ਹੈ ਜਿਸ ਨੇ ਕਿਹਾ ਕਿ ਉਸਨੇ ਇਹ ਕੋਠੀ ਵੇਚ ਦਿੱਤੀ ਸੀ ਪੁਲਿਸ ਵਲੋਂ ਅਕਾਲੀ ਆਗੂ ਦੇ ਨਾਂਅ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ |

Check Also

ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ

ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ, ਰਾਜ ਸਭਾ …

%d bloggers like this: