Home / ਪੰਜਾਬ / ਪੰਜਾਬ ਦੀ ਆਬਕਾਰੀ ਨੀਤੀ: ਹੁਣ ਸ਼ਰਾਬ ਦੀ ਹੋ ਸਕਦੀ ਹੈ ‘ਹੋਮ-ਡਲਿਵਰੀ’

ਪੰਜਾਬ ਦੀ ਆਬਕਾਰੀ ਨੀਤੀ: ਹੁਣ ਸ਼ਰਾਬ ਦੀ ਹੋ ਸਕਦੀ ਹੈ ‘ਹੋਮ-ਡਲਿਵਰੀ’

ਸ਼ੁਕਰਵਾਰ ਨੂੰ ਪੰਜਾਬ ਸਰਕਾਰ ਨੇ ਸਾਲ 2020-21 ਲਈ ਆਪਣੀ ਨਵੀਂ ਆਬਕਾਰੀ ਨੀਤੀ ਦਾ ਐਲਾਨ ਕੀਤਾ। ਇਸ ਰਾਹੀਂ ਸੂਬੇ ਵਿੱਚ ਈ-ਕਾਮਰਸ ਸਾਈਟਾਂ ਰਾਹੀਂ ਸ਼ਰਾਬ ਦੀ ਵਿਕਰੀ ਲਈ ਗੁੰਜਾਇਸ਼ ਰੱਖੀ ਗਈ ਹੈ।ਤਜਰਬੇ ਦੇ ਅਧਾਰ ‘ਤੇ ਸਰਕਾਰ ਵੱਲੋਂ ਮੋਹਾਲੀ ਸ਼ਹਿਰ ਵਿੱਚ ਹੋਮ ਡਿਲਿਵਰੀ ਲਈ ਇੱਕ ਆਨਲਾਈਨ ਪਲੇਟਫਾਰਮ ਸ਼ੁਰੂ ਕੀਤਾ ਜਾ ਸਕਦਾ ਹੈ।ਹਾਲਾਂਕਿ ਇਹ ਕੰਮ ਠੇਕੇਦਾਰਾਂ ਦੀ ਸਲਾਹ ਨਾਲ ਹੀ ਕੀਤਾ ਜਾਵੇਗਾ ਤੇ ਜੇਕਰ ਇੱਕ ਵੀ ਲਾਇਸੰਸਧਾਰਕ ਨੇ ਇਤਰਾਜ਼ ਕਰ ਦਿੱਤਾ ਤਾਂ ਇਹ ਤਜਰਬਾ ਨਹੀਂ ਕੀਤਾ ਜਾਵੇਗਾ।

ਸਰਾਕਾਰ ਨੇ ਇਸ ਵਾਰ ਸਾਲ 2019-20 ਦੌਰਾਨ 5676 ਕਰੋੜ ਦੇ ਅਨੁਮਾਨਿਤ ਮਾਲੀਏ ਦੀ ਉਗਰਾਹੀ ਦੇ ਮੁਕਾਬਲੇ 6250 ਕਰੋੜ ਰੁਪਏ ਦੇ ਮਾਲੀਏ ਦੀ ਉਗਰਾਹੀ ਦਾ ਟੀਚਾ ਮਿੱਥਿਆ ਹੈ।ਨਵੀਂ ਨੀਤੀ ਤਹਿਤ ਮੈਰਿਜ ਪੈਲੇਸਾਂ ਦੇ ਵਿਹੜੇ ਵਿੱਚ ਸ਼ਰਾਬ ਦੀ ਅਣਅਧਿਕਾਰਤ ਖਪਤ ਲਈ ਪੈਲੇਸ ਵਾਲੇ ਹੀ ਜ਼ਿੰਮੇਵਾਰ ਹੋਣਗੇ।

ਪਹਿਲੇ ਜੁਰਮ ‘ਤੇ 25,000 ਰੁਪਏ, ਦੂਸਰੇ ‘ਤੇ 50,000 ਰੁਪਏ ਅਤੇ ਤੀਜੇ ਜੁਰਮ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।ਪ੍ਰਚੂਨ ਵਿੱਚ ਆਬਕਾਰੀ ਡਿਊਟੀ ਵਿੱਚ ਮਾਮੂਲੀ ਵਾਧਾ ਕੀਤਾ ਜਾਵੇਗਾ ਜੋ ਪੰਜਾਬ ਵਿੱਚ ਬਣੀ ਸ਼ਰਾਬ ਲਈ 5 ਰੁਪਏ, ਦੇਸ਼ ਵਿੱਚ ਹੀ ਬਣੀ ਵਿਦੇਸ਼ੀ ਸ਼ਰਾਬ ਲਈ 4 ਰੁਪਏ ਅਤੇ ਬੀਅਰ ਲਈ 2 ਰੁਪਏ ਹੈ।

ਥੋਕ ਪੜਾਅ ‘ਤੇ ਪੰਜਾਬ ਵਿੱਚ ਬਣੀ ਸ਼ਰਾਬ ‘ਤੇ ਆਬਕਾਰੀ ਡਿਊਟੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਦੇਸ਼ ਵਿੱਚ ਹੀ ਬਣੀ ਵਿਦੇਸ਼ੀ ਸ਼ਰਾਬ ਦੇ ਮਾਮਲੇ ਵਿੱਚ ਲਗਭਗ 5 ਫੀਸਦੀ ਵਾਧਾ ਹੈ ਅਤੇ ਬੀਅਰ ਦੇ ਮਾਮਲੇ ਵਿੱਚ ਸਟਰੌਂਗ ਬੀਅਰ ਲਈ 62 ਰੁਪਏ ਪ੍ਰਤੀ ਬੋਤਲ ਤੋਂ ਵਧਾ ਕੇ 68 ਰੁਪਏ ਕੀਤੀ ਗਈ ਹੈ।

Check Also

ਦੁਬਈ ‘ਚ ਭਿਖਾਰੀ ਦੀ ਜ਼ਿੰਦਗੀ ਜਿਉਣ ਵਾਲੇ ਨੌਜਵਾਨ ਪਰਤੇ ਘਰ

ਹਾਲ ਹੀ ਵਿੱਚ ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ …

%d bloggers like this: