Breaking News
Home / ਰਾਸ਼ਟਰੀ / ਭਾਰਤ ਲੋਕਤੰਤਰੀ ਦੇਸ਼ਾਂ ਦੀ ਸੂਚੀ ‘ਚ 10 ਸਥਾਨ ਹੇਠਾਂ ਤਿ ਲਕਿਆ

ਭਾਰਤ ਲੋਕਤੰਤਰੀ ਦੇਸ਼ਾਂ ਦੀ ਸੂਚੀ ‘ਚ 10 ਸਥਾਨ ਹੇਠਾਂ ਤਿ ਲਕਿਆ

ਭਾਰਤ 2019 ਦੀ ਲੋਕਤੰਤਰੀ ਦੇਸ਼ਾਂ ਦੀ ਸੂਚੀ ਵਿੱਚ 10 ਸਥਾਨ ਤਿਲਕ ਕੇ 51ਵੇਂ ਨੰਬਰ ’ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਇਸ ਸੂਚੀ ਵਿੱਚ 41ਵੇਂ ਨੰਬਰ ’ਤੇ ਸੀ।

ਦਿ ਇਕੌਨਮਿਸਟ, ਇੰਟਲੀਜੈਂਸੀ ਯੂਨਿਟ ਮੁਤਾਬਕ ਇਸ ਦਾ ਕਾਰਨ ‘ਦੇਸ਼ ‘ਚ ਨਾਗਰਿਕਾਂ ਦੇ ਹੱਕਾਂ ਨੂੰ ਲੱਗਿਆ ਖੋ ਰਾ’ ਹੈ। ਇਹ ਸੂਚਕ ਅੰਕ ਸਾਲ 2006 ਤੋਂ ਛਾਪਿਆ ਜਾ ਰਿਹਾ ਹੈ ਤੇ ਉਸ ਸਮੇਂ ਤੋਂ ਭਾਰਤ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਹੈ। ਇਸ ਸੂਚੀ ਵਿੱਚ 167 ਦੇਸ਼ ਤੇ ਇਲਾਕਿਆਂ ਦੀ ਲੋਕਤੰਤਰੀ ਪੱਖ ਤੋਂ ਦਰਜੇਬੰਦੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ।

ਭਾਰਤ ਦਾ ਸਕੋਰ 10 ਵਿੱਚੋਂ 6.9 ਹੈ। ਇਸ ਤੋਂ ਪਿਛਲੇ ਸਾਲਾਂ ਦੌਰਾਨ ਭਾਰਤ ਦੇ ਸਕੋਰ ਸਾਲ 2016 ਵਿੱਚ 7.81, 2017 ਤੇ 2018 ਵਿੱਚ 7.23, ਰਿਹਾ ਹੈ।

ਇਸ ਦਰਜੇਬੰਦੀ ਨੂੰ ਘਟਾਉਣ ਵਿੱਚ ਭਾਰਤੀ ਸੰਸਦ ਵੱਲੋਂ ਪਾਸ ਕੀਤੇ ਗਏ ਵਿਤ ਕਰਾ ਕਾਰੀ ਨਾਗਿਰਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਨੂੰ ਲੈ ਕੇ ਭਾਰਤ ਸਰਕਾਰ ਦਾ ਅੜੀਅਲ ਰਵੱਈਆ ਅਤੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਬਣੀ ਸਥਿਤੀ, ਦਾ ਯੋਗਦਾਨ ਹੈ।ਪਾਕਿਸਤਾਨ 4.25 ਅੰਕਾਂ ਨਾਲ 108ਵੇਂ, ਸ੍ਰੀਲੰਕਾ 6.27 ਅੰਕਾਂ ਨਾਲ 69ਵੇਂ ਅਤੇ ਬੰਗਲਾਦੇਸ਼ 5.88 ਅੰਕਾਂ ਨਾਲ 80ਵੇਂ ਨੰਬਰ ’ਤੇ ਰਿਹਾ। ਓਵਰਆਲ ਸੂਚੀ ’ਚ ਨਾਰਵੇ ਪਹਿਲੇ, ਆਈਸਲੈਂਡ ਦੂਜੇ ਅਤੇ ਸਵੀਡਨ ਤੀਜੇ ਸਥਾਨ ’ਤੇ ਰਿਹਾ। ਪਹਿਲੇ 10 ਸਥਾਨ ਹਾਸਲ ਕਰਨ ਵਾਲਿਆਂ ’ਚ ਨਿਊਜ਼ੀਲੈਂਡ (4), ਫਿਨਲੈਂਡ (5), ਆਇਰਲੈਂਡ (6), ਡੈਨਮਾਰਕ (7), ਕੈਨੇਡਾ (8), ਆਸਟਰੇਲੀਆ (9) ਅਤੇ ਸਵਿਟਜ਼ਰਲੈਂਡ (10) ਸ਼ਾਮਲ ਹਨ। ਦੱਖਣੀ ਕੋਰੀਆ ਆਲਮੀ ਰੈਂਕਿੰਗ ’ਚ ਫਾਡੀ ਯਾਨੀ 167ਵੇਂ ਸਥਾਨ ’ਤੇ ਰਿਹਾ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: