Breaking News
Home / ਅੰਤਰ ਰਾਸ਼ਟਰੀ / ਆਸਟ੍ਰੇਲੀਆ ਦੀ ਪੀ. ਆਰ. ਲਈ ਵਿਦਿਆਰਥੀਆਂ ਨੂੰ ਦੇਣਾ ਪੈਂਦਾ ਦਰਜਨਾਂ ਵਾਰ ਟੈਸਟ

ਆਸਟ੍ਰੇਲੀਆ ਦੀ ਪੀ. ਆਰ. ਲਈ ਵਿਦਿਆਰਥੀਆਂ ਨੂੰ ਦੇਣਾ ਪੈਂਦਾ ਦਰਜਨਾਂ ਵਾਰ ਟੈਸਟ

ਮੈਲਬੌਰਨ, 21 ਜਨਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਪੱਕੇ ਨਿਵਾਸੀ ਬਣਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਈਲਟਸ ਟੈਸਟ ਇਕ ਵਾਰ, ਦੋ ਵਾਰ ਜਾਂ 40-50 ਵਾਰ ਵੀ ਦੇਣਾ ਪੈਂਦਾ ਹੈ, ਤੇ ਇਹ ਕਿਧਰੇ ਜਾ ਕੇ ਉਹ ਇਮੀਗ੍ਰੇਸ਼ਨ ਵਿਭਾਗ ਦੀ ਸ਼ਰਤ ਪੂਰੀ ਕਰ ਪਾਉਂਦੇ ਹਨ, ਜਦੋਂ ਵੀ ਇਥੇ ਪੜ੍ਹਾਈ ਪੂਰੀ ਹੋ ਜਾਂਦੀ ਹੈ ਤਾਂ ਬਾਹਰਲੇ ਮੁਲਕਾਂ ਤੋਂ ਆਏ ਵਿਦਿਆਰਥੀਆਂ ਨੂੰ ਸਥਾਈ ਨਿਵਾਸ ਦੀ ਅਰਜ਼ੀ ਲਈ ਲੋੜੀਂਦੇ ਬੈਂਡ ਲੈਣੇ ਪੈਂਦੇ ਹਨ | ਇਸ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ 30 ਤੋਂ ਵੱਧ ਵਾਰ ਟੈਸਟ ਦੇਣ ਵਾਲਿਆਂ ਦੀ ਗਿਣਤੀ ਸੈਂਕੜਿਆਂ ‘ਚ ਹੋ ਸਕਦੀ ਹੈ |

ਭਾਰਤ ਤੋਂ ਇਥੇ ਪੜ੍ਹਨ ਆਈ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ 33 ਵਾਰ ਇਹ ਅੰਗਰੇਜ਼ੀ ਦਾ ਟੈਸਟ ਦਿੱਤਾ ਸੀ ਅਤੇ ਫਿਰ ਜਾ ਕੇ ਉਸ ਦੇ ਉਹ ਬੈਂਡ ਪੂਰੇ ਹੋ ਸਕੇ ਸਨ, ਜੋ ਵਿਭਾਗ ਦੀਆਂ ਸ਼ਰਤਾਂ ‘ਚ ਸਨ | ਇਸ ਟੈਸਟ ‘ਤੇ ਉਹ 11000 ਡਾਲਰ ਖਰਚ ਚੁੱਕੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਹਰ ਸਾਲ 100,000 ਲੋਕ ਇਹ ਟੈਸਟ ਦਿੰਦੇ ਹਨ ਤੇ ਉਨ੍ਹਾਂ ‘ਚ ਕਈ ਦਰਜਨਾਂ ਵਾਰੀ ਵੀ ਆਪਣੀ ਕਿਸਮਤ ਅਜ਼ਮਾਈ ਕਰਦੇ ਹਨ | ਇਕ ਹੋਰ ਪੰਜਾਬੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪੀ. ਆਰ. ਲਈ 67 ਵਾਰੀ ਇਹ ਅੰਗਰੇਜ਼ੀ ਦਾ ਟੈਸਟ ਦੇਣਾ ਪਿਆ ਸੀ ਤੇ ਫਿਰ ਜਾ ਕੇ ਉਹ ਪੱਕੀ ਹੋਈ ਸੀ | ਉਸ ਨੇ 35,000 ਡਾਲਰ ਟੈਸਟਾਂ ‘ਤੇ ਹੀ ਖਰਚ ਦਿੱਤੇ ਸਨ |
ਪੀ. ਟੀ. ਈ. ਅਤੇ ਆਈਲਟਸ ਟੈਸਟ ਦੀ ਇਕ ਵਾਰ ਦੀ ਫੀਸ 340 ਡਾਲਰ ਹੈ | ਇਵੇਂ ਹੀ ਇਥੇ ਹਰ ਨਾਗਰਿਕ ਨੂੰ ਸਿਟੀਜ਼ਨਸ਼ਿਪ ਲੈਣ ਲਈ ਵੀ ਵਿਭਾਗ ਦਾ ਆਪਣਾ ਅੰਗਰੇਜ਼ੀ ਟੈਸਟ ਵੀ ਪਾਸ ਕਰਨਾ ਪੈਂਦਾ ਹੈ |

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: