Breaking News
Home / ਅੰਤਰ ਰਾਸ਼ਟਰੀ / ਵੀਡੀਉ-ਪਾਕਿਸਤਾਨ ’ਚ ਮੁੜ ਹਿੰਦੂ ਕੁੜੀ ਦਾ ਧਰਮ ਪਰਿਵਰਤਨ, ਜਾਣੋ ਪੂਰਾ ਮਾਮਲਾ

ਵੀਡੀਉ-ਪਾਕਿਸਤਾਨ ’ਚ ਮੁੜ ਹਿੰਦੂ ਕੁੜੀ ਦਾ ਧਰਮ ਪਰਿਵਰਤਨ, ਜਾਣੋ ਪੂਰਾ ਮਾਮਲਾ

ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਜੈਕਬਾਬਾਦ ਦੇ ਗੋਟਕੀ ‘ਚ ਇਸੇ ਹਫ਼ਤੇ ਕਥਿਤ ਤੌਰ ਅ-ਗਵਾ ਕੀਤੀ ਦੱਸੀ ਜਾ ਰਹੀ ਮਹਿਕ ਕੁਮਾਰੀ (15 ਸਾਲ) ਪੁਤਰੀ ਵਿਜੈ ਕੁਮਾਰ ਬਾਰੇ ਜਾਰੀ ਕੀਤੀ ਗਈ ਇਕ ਵੀਡੀਓ ‘ਚ ਨਾ ਸਿਰਫ਼ ਉਹ ਸਵੀਕਾਰ ਕਰਦੀ ਵਿਖਾਈ ਗਈ ਹੈ ਕਿ ਉਸ ਨੇ ਆਪਣੀ ਇੱਛਾ ਨਾਲ ਇਕ ਗੈਰ ਹਿੰਦੂ ਨਾਲ ਨਿਕਾਹ ਕੀਤਾ, ਸਗੋਂ ਇਹ ਵੀ ਕਿ ਉਸ ਨੇ ਬਿਨਾ ਕਿਸੇ ਬਾਹਰੀ ਦਬਾਅ ਦੇ ਦਰਗਾਹ ਅਰਮੂਹ ਸ਼ਰੀਫ਼ ‘ਚ ਇਸਲਾਮ ਵੀ ਕਬੂਲ ਕੀਤਾ। ।

ਪਾਕਿਸਤਾਨ ਵਿਚ ਇਕ ਵਾਰ ਫਿਰ ਹਿੰਦੂ ਕੁੜੀ ਦਾ ਜਬ-ਰਨ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕੁੜੀ-ਮੁੰਡੇ ਨੂੰ ਬਰਾਮਦ ਕਰ ਲਿਆ ਹੈ ਪਰ ਫਿਲਹਾਲ ਪੁਲਿਸ ਨੇ ਕੁੜੀ ਨੂੰ ਪਰਿਵਾਰ ਹਵਾਲੇ ਨਹੀਂ ਕੀਤਾ ਹੈ।

ਪਾਕਿਸਤਾਨ ਵਿਚ ਇਕ ਵਾਰ ਫਿਰ ਹਿੰਦੂ ਕੁੜੀ ਦਾ ਜਬ-ਰਨ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇਕ ਵੀਡੀਓ ਸਾਹਮਣੇ ਆਈ ਹੈ। ਹਿੰਦੂ ਕੁੜੀ ਮਹਿਕਾ ਕੁਮਾਰੀ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ’ਚ ਮੁਸਲਿਮ ਲੜਕੇ ਅਲੀ ਰਜ਼ਾ ਨਾਲ ਨਿਕਾਹ ਕਰ ਇਸਲਾਮ ਕਬੂਲ ਕਰਨ ਦੀ ਗੱਲ ਕਹਿ ਰਹੀ ਹੈ।

ਵੀਡੀਓ ਵਿਚ ਕੁੜੀ ਨੇ ਆਪਣੀ ਉਮਰ 18 ਸਾਲ ਦੱਸੀ ਹੈ। ਜਦਕਿ ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਨਾਬਾਲਗ ਹੈ। ਉਸ ਦੀ ਉਮਰ ਮਹਿਜ਼ 15 ਸਾਲ ਹੈ ਤੇ ਉਹ 10ਵੀਂ ਜਮਾਤ ਵਿਚ ਪੜ੍ਹ ਰਹੀ ਹੈ। ਨਾਲ ਹੀ ਪਰਿਵਾਰ ਵਾਲਿਆਂ ਨੇ ਇਲ-ਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਧੀ ਨੂੰ ਅ-ਗਵਾ ਕਰਕੇ ਜ-ਬਰੀ ਧਰਮ ਪਰਿਵਰਤਨ ਕੀਤਾ ਗਿਆ ਹੈ। ਕੁੜੀ ਦੇ ਪਰਿਵਾਰ ਵਾਲਿਆ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੁਸਲਿਮ ਲੜਕੇ ਦੀ ਉਮਰ 28 ਸਾਲ ਹੈ ਅਤੇ ਉਸ ਦਾ 2 ਵਾਰ ਵਿਆਹ ਹੋ ਚੁੱਕਾ ਹੈ। ਉਸ ਦੇ ਚਾਰ ਬੱਚੇ ਵੀ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ’ਚ ਹਿੰਦੂ ਭਾਈਚਾਰੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਹਿੰਦੂ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਉਤੇ ਜੁਲਮ ਹੋ ਰਿਹਾ ਹੈ। ਉਨ੍ਹਾਂ ਦੀਆਂ ਧੀਆਂ ਭੈਣਾਂ ਦਾ ਜ=ਬਰੀ ਧਰਮ ਪਰਿਵਤਰਨ ਕਰਵਾਇਆ ਜਾ ਰਿਹਾ ਹੈ। ਜਿਸ ਕਾਰਨ ਹਿੰਦੂ ਭਾਈਚਾਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮੁੰਡਾ ਕੁੜੀ ਦੋਹਾਂ ਨੂੰ ਬਰਾਮਦ ਕਰ ਲਿਆ ਹੈ, ਪਰ ਫਿਲਹਾਲ ਕੁੜੀ ਨੂੰ ਪੁਲਿਸ ਨੇ ਪਰਿਵਾਰ ਹਵਾਲੇ ਨਹੀਂ ਕੀਤਾ ਹੈ। ਇਹ ਮਾਮਲਾ ਜਾਕੋਬਾਬਾਦ ਦਾ ਦੱਸਿਆ ਜਾ ਰਿਹਾ ਹੈ।

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: