Breaking News
Home / ਪੰਥਕ ਖਬਰਾਂ / ਵੀਡੀਉ-ਰਣਜੀਤ ਸਿੰਘ ਢੱਡਰੀਆਂਵਾਲੇ ਦੇ ਝੂਠ ਦਾ ਹੋਇਆ ਪਰਦਾ-ਫਾਸ਼

ਵੀਡੀਉ-ਰਣਜੀਤ ਸਿੰਘ ਢੱਡਰੀਆਂਵਾਲੇ ਦੇ ਝੂਠ ਦਾ ਹੋਇਆ ਪਰਦਾ-ਫਾਸ਼

ਅੰਮ੍ਰਿਤਸਰ – ਵਿਵਾਦਿਤ ਸਿਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਉਸ ਦੇ ਨਾਮ ਕੋਈ ਜ਼ਮੀਨ ਜਾਂ ਪ੍ਰਾਪਰਟੀ ਨਾ ਹੋਣ ਦੇ ਪਿਛਲੇ ਅਠ ਸਾਲਾਂ ਤੋਂ ਕੀਤੇ ਜਾ ਰਹੇ ਝੂਠੇ ਅਤੇ ਖੋਖਲੇ ਦਾਅਵਿਆਂ ਦਾ ਸਬੂਤਾਂ ਸਹਿਤ ਖੁਲਾਸੇ ਰਾਹੀਂ ਪਰਦਾ-ਫਾਸ਼ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਉਸ ਨੂੰ ਐਲਾਨ ਮੁਤਾਬਕ ਸਟੇਜ ਛੱਡਣ ਲਈ ਵੰਗਾਰਿਆ ਹੈ।
ਪ੍ਰੋ: ਸਰਚਾਂਦ ਸਿੰਘ ਨੇ ਭਾਈ ਢੱਡਰੀਆਂ ਵਾਲੇ ਦੇ ਵੱਖ ਵੱਖ ਵੀਡੀਉਜ਼ ਕਲਿੱਪਾਂ ਅਤੇ ਉਸ ਨਾਲ ਸੰਬੰਧਿਤ ਜ਼ਮੀਨਾਂ ਦੀਆਂ ਫ਼ਰਦਾਂ ਜਾਰੀ ਕਰਦਿਆਂ ਉਸ ਨੂੰ ਝੂਠਾ ਸਾਬਤ ਕੀਤਾ ਹੈ।

ਭਾਈ ਢੱਡਰੀਆਂ ਵਾਲਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਟੇਜ ਅਤੇ ਪੈੱ੍ਰਸ ਇੰਟਵਿਊਆਂ ਦੌਰਾਨ ਪਿਛਲੇ 9 ਸਾਲਾਂ ਤੋਂ ਉਸ ਦੇ ਨਾਮ ਕੋਈ ਪ੍ਰਾਪਰਟੀ ਨਾ ਹੋਣ ਅਤੇ ਸਾਰੀ ਪ੍ਰਾਪਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਨ ਸੰਬੰਧੀ ਦਾਅਵੇ ਕੀਤੇ ਗਏ ਹਨ, ਅਤੇ ਇਹ ਵਾਰ ਵਾਰ ਐਲਾਨ ਕੀਤਾ ਗਿਆ ਦਿਖਾਇਆ ਗਿਆ ਹੈ ਜਿਸ ਵਿਚ ਢੱਡਰੀਆਂ ਵਾਲਾ ਨੇ ਉਸ ਦੇ ਨਾਮ ਦੁਨੀਆ ‘ਚ ਕਿਤੇ ਇਕ ਹਜਾਰ ਰੁਪੈ ਦੀ ਪ੍ਰਾਪਰਟੀ ਦਿਖਾ ਦੇਣ ‘ਤੇ ਉਸ ਨੂੰ ਸਟੇਜ ਤੋਂ ਬਾਂਹ ਫੜ ਕੇ ਉਤਾਰ ਦੇਣ ਦੀ ਗਲ ਕਹੀ ਗਈ ਹੈ।

ਪ੍ਰੋ: ਸਰਚਾਂਦ ਸਿੰਘ ਨੇ ਢੱਡਰੀਆਂ ਦੇ ਦਾਅਵਿਆਂ ਨੂੰ ਝੂਠ ਸਾਬਤ ਕਰਦਿਆਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੀ ਆਨ ਲਾਈਨ ਫ਼ਰਦ ਅਤੇ ਜਮ੍ਹਾਬੰਦੀਆਂ ਦਿਖਾਈਆਂ ਜਿਨ੍ਹਾਂ ਵਿਚ ਭਾਈ ਢੱਡਰੀਆਂ ਦਾ ਨਾਮ ”ਭਾਈ” ਵਜੋਂ ਨਹੀਂ ਸਗੋਂ ”ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਪੁੱਤਰ ਸੰਪੂਰਨ ਸਿੰਘ” ਵਜੋਂ ਦਰਜ ਹੈ। ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੇਖੂਪੁਰ ਦੀ ਜਮਾਂਬੰਦੀ 1017-18 ਹੱਦਬਸਤ ਨੰ: 50 ‘ਤੇ ਖੇਵਟ ਨੰ: 80 ਅਤੇ ਖਤੌਨੀ ਨੰ: 124 ਵਿਚ ਮਾਲਕ ਦਾ ਨਾਮ ਅਤੇ ਵੇਰਵਾ ”ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਪੁੱਤਰ ਸੰਪੂਰਨ ਸਿੰਘ” ਅਤੇ ਕਾਸ਼ਤਕਾਰ ਦਾ ਨਾਮ ਤੇ ਵੇਰਵਾ ਮਕਬੂਜ਼ਾ ਮਾਲਕ ਵਜੋਂ ਦਰਜ ਹੈ। ਇਸ ਤੋਂ ਇਲਾਵਾ ਖੇਵਟ ਨੰ: 110 ਤੇ ਖਤੌਨੀ ਨੰ: 178 ‘ਤੇ ਕਾਸ਼ਤਕਾਰ ਵਜੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਗੁਰਦੁਆਰਾ ਪ੍ਰਮੇਸਵਰ ਦੁਆਰ ਸਾਹਿਬ 1/2 ਹਿੱਸਾ, ਗੁਰਦੁਆਰਾ ਪ੍ਰਮੇਸਵਰ ਦੁਆਰ ਸਾਹਿਬ ਸੇਖੂਪੁਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 1/2 ਹਿੱਸਾ ਮੁਸ਼ਤਰਿਆਨ ਕਾਸ਼ਤ ਮੁਸ਼ਤਰੀਆਨ ਵਜੋਂ ਦਰਜ ਹਨ।

ਇਸੇ ਤਰਾਂ ਹੀ ਖੇਵਟ ਨੂੰ 112 ਦੇ ਖਤੌਨੀ 181 ‘ਤੇ ਪ੍ਰਮੇਸਰ ਦੁਆਰ ਚੈਰੀਟੇਬਲ ਟਰੱਸਟ ਸ਼ੇਖੂਪੁਰ 125/494 ਹਿੱਸਾ ਅਤੇ ਸੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪ੍ਰਮੇਸਵਰ ਦੁਆਰ ਸਾਹਿਬ 369/494 ਹਿੱਸਾ ਵਜੋਂ ਦਰਜ ਹੋਣ ਨਾਲ ਸਪਸ਼ਟ ਹੈ ਕਿ ਨਿਰੋਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਨਾਮ ‘ਤੇ ਕੋਈ ਜ਼ਮੀਨ ਨਹੀਂ ਹੈ। ਹਰ ਜ਼ਮੀਨ ‘ਤੇ ਕਿਸੇ ਨਾ ਕਿਸੇ ਤਰਾਂ ਆਪਣਾ ਜਾਂ ਟਰੱਸਟ ਨੂੰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦ ਭਾਈ ਢੱਡਰੀਆਂ ਵਾਲੇ ਦਾ ਸਾਰਾ ਝੂਠ ਸਭ ਦੇ ਸਾਹਮਣੇ ਆ ਗਿਆ ਹੈ ਤਾਂ ਉਸ ਦਾ ਨੈਤਿਕ ਫ਼ਰਜ਼ ਬਣ ਦਾ ਹੈ ਕਿ ਉਹ ਕੌਲ ਪੂਰਾ ਕਰੇ, ਕੀ ਉਹ ਗੁਰੂ ਦੇ ਹਜੂਰੀ ਵਿਚ ਸੰਗਤ ਨਾਲ ਕੀਤੇ ਕੌਲ ਮੁਤਾਬਿਕ ਸਟੇਜ ਛੱਡ ਦੇਣਗੇ? ਪਰ ਵਾਰ ਵਾਰ ਝੂਠ ਬੋਲ ਕੇ ਸੰਗਤ ਨੂੰ ਗੁਮਰਾਹ ਕਰਨ ਤੇ ਜਜਬਾਤਾਂ ਨਾਲ ਖੇਡਣ ਵਾਲੇ ਭਾਈ ਢੱਡਰੀਆਂ ਵਾਲੇ ਤੋਂ ਇਹ ਨੈਤਿਕਤਾ ਦੀ ਆਸ ਨਹੀਂ ਕੀਤੀ ਜਾ ਸਕਦੀ ।

ਪ੍ਰੋ: ਸਰਚਾਂਦ ਸਿੰਘ ਨੇ ਅਗੇ ਕਿਹਾ ਕਿ ਜ਼ਮੀਨ ਦੀ ਫ਼ਰਦ ਵਿਚ ਕਿ ਸਾਫ਼ ਲਿਖਿਆ ਹੈ ਕਿ 2012 – 13 ਦੀ ਜਮ੍ਹਾਬੰਦੀ ਵਿਚ ਭਾਈ ਸਾਹਿਬ ਨੇ 12 ਵਿੱਘੇ 10 ਬਿਸਵਾ (ਤਕਰੀਬਨ 2 ਕਿੱਲੇ ) ਜ਼ਮੀਨ 2008 ਵਿਚ ਖਰੀਦੀ ਸੀ ਅਤੇ ਇੰਤਕਾਲ 2016 ਵਿਚ ਕਰਵਾਇਆਂ ਸੀ। ਸਾਲ 2017 – 18 ਦੀ ਜਮ੍ਹਾਬੰਦੀ ਵਿਚ ਹੀ 2008 ਦੀ ਖਰੀਦੀ ਜ਼ਮੀਨ ਦਾ ਇੰਤਕਾਲ 2016 ਵਿਚ ਕਰਵਾਇਆ ਹੈ ਅਤੇ ਹੁਣ ਜਨਵਰੀ 2020 ਤੱਕ ਵੀ ”ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ’ ਦੇ ਨਾਮ 12 ਵਿੱਘੇ 10 ਬਿਸਵੇ (2 ਕਿੱਲੇ ) ਜ਼ਮੀਨ ਪਰਮੇਸ਼ਰ ਦੁਆਰ, ਸ਼ੇਖੂਪੁਰ ਵਿਚ ਹੈ।

ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਢੱਡਰੀਆਂ ਵਾਲਾ ਸਾਰੀ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 2012 ਵਿਚ ਕੀਤੀ ਦੱਸਦਾ ਹੈ ਜਦਕਿ 2008 ਵਿਚ ਖਰੀਦੀ 2 ਕਿੱਲੇ ਜ਼ਮੀਨ ਦਾ ਇੰਤਕਾਲ ਉਹ 2016 ਵਿਚ ਚੜਵਾ ਰਿਹਾ ਹੈ। ਅਤੇ ਇੰਤਕਾਲ ਵਿਚ ਆਪਣੇ ਨਾਮ ਨਾਲ ”ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ’ ਲਿਖਵਾ ਰਿਹਾ ਹੈ। ਪਰ ਭਾਈ ਤਾਂ ਇਹ 2014 – 15 ਵਿਚ ਹੀ ਬਣ ਗਿਆ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦੀ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋ ਜਾਣ ਤੋਂ ਬਾਅਦ ਵੀ ਇਸ ਦੀ ਹੀ ਰਹਿਣੀ ਹੈ ਕਿਉਂਕਿ ਜ਼ਮੀਨ ਦੇ ਮਾਲਕੀ ਖਾਨੇ ਵਿਚ ਇਸ ਨੇ ਬਕਾਇਦਾ ਆਪਣੇ ਗੁਰਦੁਆਰੇ ਦਾ ਨਾਮ ਅਤੇ ਪਿੰਡ ਦਾ ਨਾਮ ਵੀ ਲਿਖਵਾਇਆ ਹੈ। ਉਨ੍ਹਾਂ ਕਿਹਾ ਕਿ ਭਾਈ ਢੱਡਰੀਆਂ ਵਾਲੇ ‘ਚ ਜ਼ਮੀਰ ਨਾਂ ਦੀ ਕੋਈ ਸ਼ੈਅ ਜੀਉਦੀ ਹੈ ਤਾਂ ਰਿਕਾਰਡ ਨੂੰ ਐਲਾਨ ਮੁਤਾਬਿਕ ਦਰੁਸਤ ਕਰਾਵੇ ਅਤੇ ਸਟੇਜ ਦਾ ਤਿਆਗ ਕਰੇ

Check Also

ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋ ਸ਼ੀ ਆਂ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ …

%d bloggers like this: