Breaking News
Home / ਅੰਤਰ ਰਾਸ਼ਟਰੀ / ਵੀਡੀਉ – ਆਸਟਰੇਲੀਆ ਅੱਗ: ਹੈਲੀਕਾਪਟਰ ਰਾਹੀਂ ਜਾਨਵਰਾਂ ਦੀ ਲਈ ਸੁੱਟੀਆਂ ਗਾਜਰਾਂ ਤੇ ਸ਼ੱਕਰਕੰਦੀ

ਵੀਡੀਉ – ਆਸਟਰੇਲੀਆ ਅੱਗ: ਹੈਲੀਕਾਪਟਰ ਰਾਹੀਂ ਜਾਨਵਰਾਂ ਦੀ ਲਈ ਸੁੱਟੀਆਂ ਗਾਜਰਾਂ ਤੇ ਸ਼ੱਕਰਕੰਦੀ

ਸਤੰਬਰ ਮਹੀਨੇ ਤੋਂ ਆਸਟ੍ਰੇਲੀਆ ਵਿਚ ਲੱਗੀ ਜੰਗਲਾਂ ਨੂੰ ਅੱਗ ਤੋਂ ਬਾਅਦ ਪਈ ਬਾਰਿਸ਼ ਨੇ ਕੁਝ ਰਾਹਤ ਦਿੱਤੀ ਹੈ | ਰਿਪੋਰਟ ਅਨੁਸਾਰ ਅਜੇ ਵੀ 80 ਦੇ ਕਰੀਬ ਅਜਿਹੀਆਂ ਥਾਵਾਂ ਹਨ, ਜਿਥੇ ਅੱਗਾਂ ਲੱਗੀਆਂ ਹਨ, ਜਿਨ੍ਹਾਂ ਵਿਚੋਂ ਕੁਝ ਬਹੁਤ ਹੀ ਖਤਰਨਾਕ ਹਨ | ਦੂਸਰੇ ਪਾਸੇ ਪੂਰਬੀ ਨਿਊ ਸਾਊਥ ਵੇਲਜ ਵਿਚ ਪੈ ਰਹੀ ਬਾਰਿਸ਼ ਨਾਲ ਬਾਰਾਗੰਭਾ ਡੈਮ ਅਤੇ ਹੋਰਾਂ ਥਾਵਾਂ ਤੋਂ ਆ ਰਹੇ ਪਾਣੀ ਵਿਚ ਸੁਆਹ ਵੀ ਆ ਜਾਵੇਗੀ | ਇਥੇ ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਮੁੱਖ ਤੌਰ ‘ਤੇ ਮੀਂਹ ਦਾ ਪਾਣੀ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ |

ਸਿਡਨੀ ਦੇ 5 ਮਿਲੀਅਨ ਤੋਂ ਜ਼ਿਆਦਾ ਲੋਕ ਬਾਰਾਗਾਂਬਾ ਡੈਮ ਦਾ ਪਾਣੀ ਪ੍ਰਯੋਗ ਕਰਦੇ ਹਨ | ਪਾਣੀ ਦੇ ਬੰਨ੍ਹ ਦੇ ਨੇੜੇ-ਤੇੜੇ ਤਿੰਨ ਸੌ ਹਜ਼ਾਰ ਹੈਕਟੇਅਰ ਦਾ ਇਲਾਕਾ ਅੱਗ ਨਾਲ ਸੜ ਚੁੱਕਿਆ ਹੈ ਅਤੇ ਹਰ ਪਾਸੇ ਸੁਆਹ ਫੈਲੀ ਹੋਈ ਹੈ | ਇਹ ਸੁਆਹ ਪਾਣੀ ਵਿਚ ਮਿਲ ਕੇ ਪਾਣੀ ਨੂੰ ਪਾਣੀ ਦੇ ਕਈ ਥਾਈਾ ਪਾਣੀ ਦੇ ਵਹਾਅ ਵੀ ਰੋਕ ਰਹੀ ਹੈ, ਜਿਸ ਨਾਲ ਹੜ੍ਹਾਂ ਵਾਲਾ ਮਾਹੌਲ ਬਣ ਸਕਦਾ ਹੈ | ਵਾਟਰ ਐਨ. ਐਸ. ਡਬਲਯੂ. ਦੇ ਆਪ੍ਰੇਸ਼ਨ ਮੈਨੇਜਰ ਇਡੈਰਨ ਲੈਂਗਡਨ ਕਹਿੰਦੇ ਹਨ ਕਿ ਦਰੱਖਤਾਂ ਨੂੰ ਡੈਮ ਵਿਚ ਜਾਣ ਤੋਂ ਰੋਕਣ ਲਈ ਬੰਨ੍ਹ ‘ਤੇ ਜਾਲ ਲਗਾਇਆ ਗਿਆ ਹੈ |

ਦੂਸਰੇ ਪਾਸੇ ਬਾਰਿਸ਼ ਨਾਲ ਫਾਇਰ ਫਾਈਟਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ 50 ਮਿਲੀਮੀਟਰ ਤੱਕ ਬਾਰਿਸ਼ ਹੋਣ ਦੇ ਆਸਾਰ ਹਨ | ਪਿਛਲੇ ਦਿਨੀਂ ਪਏ ਸੋਕੇ ਨਾਲ ਪਾਣੀ ਦਾ ਸਤਰ 43 ਫੀਸਦੀ ਤੱਕ ਆ ਗਿਆ ਹੈ, ਜਿਹੜਾ 2004 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ |

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: