Breaking News
Home / ਪੰਥਕ ਖਬਰਾਂ / ਵੀਡੀਉ- ਬੁੱਤ ਹਟਾਉਣ ਵਾਲਿਆਂ ਦੇ ਹੱਕ ‘ਚ ਨਿੱਤਰੇ ਸ੍ਰੀ ਦਰਬਾਰ ਸਾਹਿਬ ਦੇ ਰਾਗੀ

ਵੀਡੀਉ- ਬੁੱਤ ਹਟਾਉਣ ਵਾਲਿਆਂ ਦੇ ਹੱਕ ‘ਚ ਨਿੱਤਰੇ ਸ੍ਰੀ ਦਰਬਾਰ ਸਾਹਿਬ ਦੇ ਰਾਗੀ

ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵਲੋਂ (ਸ੍ਰੋਮਣੀ ਰਾਗੀ ਸਭਾ) ਲਾਇਆ ਮੋਰਚਾ, ਬੁੱਤ ਹਟਣੇ ਚਾਹੀਦੇ ਹਨ ਦਰਬਾਰ ਸਾਹਿਬ ਦੇ ਰਸਤੇ ਵਿਚੋਂ

ਅੰਮ੍ਰਿਤਸਰ: ਬੀਤੇ ਦਿਨੀਂ ਸਿੱਖ ਨੌਜਵਾਨਾਂ ਦੇ ਜਥੇ ਵੱਲੋਂ ਦਰਬਾਰ ਸਾਹਿਬ ਨੇੜੇ ਮੁੱਖ ਰਾਹ ‘ਤੇ ਸਰਕਾਰ ਵੱਲੋਂ ਲਾਏ ਗਏ ਨਚਾਰਾਂ ਦੇ ਬੁੱਤਾਂ ਨੂੰ ਤੋੜਨ ਦੀ ਕਾਰਵਾਈ ਦਾ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਰਾਗੀ ਜਥਿਆਂ ਨੇ ਵੀ ਸਮਰਥਨ ਕੀਤਾ ਹੈ। ਰਾਗੀ ਜਥਿਆਂ ਦੀ ਜਥੇਬੰਦੀ ਸ਼੍ਰੋਮਣੀ ਰਾਗੀ ਸਭਾ ਨੇ ਅੱਜ ਕਾਰਵਾਈ ਕਰਨ ਵਾਲੇ ਸਿੰਘਾਂ ਦੇ ਸਮਰਥਨ ਵਿਚ ਅਤੇ ਇਹਨਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਮੋਰਚਾ ਲਾਇਆ।

ਸ਼੍ਰੋਮਣੀ ਰਾਗੀ ਸਭਾ ਨੇ ਕਿਹਾ ਕਿ ਇਹ ਬੁੱਤ ਦਰਬਾਰ ਸਾਹਿਬ ਨੂੰ ਜਾਂਦੇ ਰਾਹ ‘ਤੇ ਲਾਉਣੇ ਗਲਤ ਹਨ ਤੇ ਸਾਰੀਆਂ ਸਿੱਖ ਸੰਗਤਾਂ ਇਹਨਾਂ ਨੂੰ ਹਟਾਉਣ ਦੇ ਹੱਕ ਵਿਚ ਹਨ। ਉਹਨਾਂ ਮੰਗ ਕੀਤੀ ਕਿ ਬੁੱਤ ਤੋੜਨ ਦੀ ਕਾਰਵਾਈ ਕਰਨ ਵਾਲੇ ਸਿੰਘਾਂ ‘ਤੇ ਲਾਈਆਂ ਧਾਰਾਵਾਂ ਹਟਾ ਕੇ ਉਹਨਾਂ ਨੂੰ ਬਰੀ ਕੀਤਾ ਜਾਵੇ ਅਤੇ ਇਹਨਾਂ ਬੁੱਤਾਂ ਨੂੰ ਇਸ ਥਾਂ ਤੋਂ ਹਟਾਇਆ ਜਾਵੇ।

Check Also

ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ ਕਹਿ ਕੇ ਸੰਬੋਧਨ ਕੀਤਾ ਤਾਂ ਪਿੰਕੀ ਕੈ ਟ ਹੋਇਆ ਨਾ ਰਾ ਜ਼

ਸਿੱਖ ਨੌਜਵਾਨਾਂ ਦੇ ਕਾ ਤ ਲ ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ …

%d bloggers like this: