Breaking News
Home / ਪੰਥਕ ਖਬਰਾਂ / ਵੀਡੀਉ – ਦਰਬਾਰ ਸਾਹਿਬ ਨੇੜੇ ਬੁੱਤ ਤੋੜਨ ਵਾਲੇ ਦਾ ਇੰਟਰਵਿਊ, ਦੱਸੀ ਵਜ੍ਹਾ

ਵੀਡੀਉ – ਦਰਬਾਰ ਸਾਹਿਬ ਨੇੜੇ ਬੁੱਤ ਤੋੜਨ ਵਾਲੇ ਦਾ ਇੰਟਰਵਿਊ, ਦੱਸੀ ਵਜ੍ਹਾ

ਦਰਬਾਰ ਸਾਹਿਬ ਸਿੱਖੀ ਦਾ ਕੇਂਦਰ ਹੈ। ਇਹ ਪੰਜਾਬੀਅਤ ਦੀ ਅਰਾਜਕ ਦੇਹੀ ਦਾ ਜਸ਼ਨ ਨਹੀਂ ਹੈ। ਐਥੇ ਧਰਤੀ ਦੇ ਦੇਹੀ ਜੋਸ਼ ਨੂੰ ਸ਼ਬਦ ਦੇ ਪ੍ਰਕਾਸ਼ ਥੱਲੇ ਲਿਆ ਕੇ transcend ਕਰਵਾਇਆ ਜਾਂਦਾ ਹੈ।

ਐਥੇ ਲਾਏ ਜਾਂਦੇ ਪ੍ਰਤੀਕਾਂ ਚੋਂ ਸਿੱਖੀ ਦੀ ਰੂਹਾਨੀ ਗਹਿਰਾਈ, ਸਿੱਖ ਇਤਿਹਾਸ ਦੇ ਮਹਾਂ ਪਲ, ਸਹਿਜ/ਸੰਜਮ ਚੋਂ ਉਪਜ ਰਹੇ ਸ੍ਰਮ ਯਾ ਨਿਰਭਉ ਨਿਰਵੈਰ ਅਵਸਥਾ ਦੇ ਦਰਸਨ ਹੋਣੇ ਚਾਹੀਦੇ ਹਨ। ਪੂਰਨ ਸਿੰਘ ਕਹਿੰਦੇ ਨੇ ਕਿ ਪਰਕਰਮਾ ਚ ਪੈਰ ਬੋਚ ਬੋਚ ਰੱਖੋ, ਕਿਉਂਕਿ ਐਥੇ ਹਰ ਇੱਟ ਥੱਲੇ ਗੁਰੂ ਪ੍ਰੀਤ ਚ ਰੰਗੇ ਅਨੇਕਾਂ ਸ਼ਹੀਦਾਂ ਦਾ ਲ.ਹੂ ਡੁੱਲ੍ਹਿਆ ਹੋਇਆ ਹੈ। ਇਸ ਥਾਂ ਦੀ ਤਾਂ ਨੀਂਹ ਚ ਇੱਟ ਵੀ ਅੰਬਰਾਂ ਦਾ ਸੂਫ਼ੀ ਆਪ ਝੁਕ ਕੇ ਧਰਦਾ ਹੈ।

ਜਦ 1997 ਚ ਅਕਾਲੀ ਦਲ ਨੂੰ ਪੰਜਾਬ ਪਾਰਟੀ ਐਲਾਨ ਦਿੱਤਾ ਗਿਆ ਸੀ, ਤਦ ਹੀ ਇਹਨਾਂ ਬੁੱਤਾਂ ਦੇ ਦਰਬਾਰ ਸਾਹਿਬ ਦੇ ਮੂਹਰੇ ਲੱਗਣ ਦੀ ਨੀਂਹ ਰੱਖੀ ਗਈ ਸੀ। ਇਹ ਬਦਲ ਰਹੇ ਸਿੱਖ ਮਨ ਦੀ ਖਬਰ ਸੀ। ਇਹ ਬਦਲ ਰਿਹਾ ਸਿੱਖ ਮਨ ਹੀ ਸੁਖਬੀਰ ਬਾਦਲ ਦੇ ਰੂਪ ਚ ਅਕਾਲੀ ਦਲ ਦਾ ਪ੍ਰਧਾਨ ਬਣਦਾ ਹੈ। ਇਸੇ ਮਨ ਅੰਦਰ ਦਰਬਾਰ ਸਾਹਿਬ ਜਾ ਕੇ ਵੀ ਪਲਾਜ਼ਾ, ਸੈਰ ਸਪਾਟਾ, ਰੇਵਨਿਊ ਜਿਹੇ ਸੰਕਲਪ ਹੀ ਗੂੰਜਦੇ ਰਹਿੰਦੇ ਹਨ। ਦਰਬਾਰ ਸਾਹਿਬ ਦੀ ਦਿੱਖ ਲਈ ਕੁਝ ਕਰਨਾ ਲੋਚਦਾ ਇਹ ਮਨ ਸਿੱਖ ਰੰਗ ਤੋਂ ਕੋਰੀ ਐਨੀ ਕੁ ਉਡਾਣ ਭਰ ਸਕਿਆ ਕਿ ਬਾਹਰ ਗਿੱਧੇ ਭੰਗੜੇ ਦੇ ਬੁੱਤ ਲਾ ਦਿੱਤੇ ਗਏ। ਜੋ ਬੁੱਤ ਪਹਿਲਾਂ ਅੰਦਰ ਉਸਰਦਾ ਹੈ ਓਹੀ ਬੁੱਤ ਬਾਹਰ ਰੂਪਮਾਨ ਹੁੰਦਾ ਹੈ। ਮਨ ਓਹੀ ਸੀ ਜੋ ਕਬੱਡੀ ਕੱਪਾਂ ਚ ਪ੍ਰਿਯੰਕਾ ਚੋਪੜਾ ਤੇ ਕਟਰੀਨਾ ਕੈਫ ਨੂੰ ਨਚਾਉਂਦਾ ਸੀ। ਇਹ ਮਨ ਸਿੱਖੀ ਦੇ ਨਹੀਂ ਬਲਕਿ ਕਬਾਇਲੀ ਤੇ ਸੈਕੂਲਰ ਭੋਗ ਕਲਚਰ ਦੇ ਰੰਗ ਚ ਰੰਗਿਆ ਹੋਇਆ ਹੈ।

ਅੱਜ ਦੁਸ਼ਮਣ ਬਾਹਰੋਂ ਹ.ਮਲਾ ਨਹੀਂ ਕਰਦਾ। ਬਲਕਿ ਉਹ ਤੁਹਾਡੇ ਅੰਦਰ ਹੀ ਕੁਝ ਐਸਾ ਸੁੱਟ ਦਿੰਦਾ ਹੈ ਕਿ ਤੁਹਾਡੀ ਨਜ਼ਰ, ਵਿਆਖਿਆ, ਸਮਝ ਬਦਲ ਜਾਂਦੀ ਹੈ। ਤੁਸੀਂ ਅੰਦਰੋਂ ਹੀ ਗੁਲਾਮ ਹੁੰਦੇ ਓ। ਤੁਹਾਡੀ ਰਸਾਇਣਕ ਬਣਤਰ ਹੀ ਬਦਲ ਜਾਂਦੀ ਹੈ। ਤੁਹਾਨੂੰ ਆਪਣਾ ਹੀ ਬੇਗਾਨਾ ਲੱਗਣ ਲਗਦਾ ਹੈ। ਇਹ ਗਿਆਨਤਮਿਕ ਟਿੱਡੀ ਦਲ ਦਾ ਹ.ਮਲਾ ਸਿੱਖਾਂ ਨੂੰ ਸਿਰਫ ਜ਼ੋਰ ਨਾਲ ਨਹੀਂ ਬਲਕਿ ਗਿਆਨ ਤੇ ਧਿਆਨ ਨਾਲ ਕਰਨਾ ਪਏਗਾ। ਇਸੇ ਲਈ 84 ਤੋਂ ਬਾਅਦ ਗੁਰਭਗਤ ਸਿੰਘ ਹੋਰਾਂ ਕਿਹਾ ਸੀ ਕਿ ਆਪਣੇ ਜ਼ਖਮ ਨੂੰ ਸੂਰਜ ਬਣਾਓ। ਜੇ ਇਹ ਕੰਮ ਨਾ ਕੀਤਾ ਤਾਂ ਹੋ ਸਕਦਾ ਕਿ ਅਗਲੀ ਵਾਰ …….

ਹਰਮੀਤ ਸਿੰਘ ਫਤਿਹ

Check Also

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ …

%d bloggers like this: