Breaking News
Home / ਰਾਸ਼ਟਰੀ / ਵੀਡੀਉ-ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ AAP ਛੱਡੀ

ਵੀਡੀਉ-ਟਿਕਟ ਨਾ ਮਿਲਣ ਤੋਂ ਨਾਰਾਜ਼ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ AAP ਛੱਡੀ

ਦਿੱਲੀ ਵਿਚ ਕਾਲਕਾ ਜੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿਤਾ ਹੈ। ਆਪ ਪਾਰਟੀ ਨੇ ਕਾਲਕਾ ਜੀ ਤੋਂ ਪਾਰਟੀ ਨੇ ਅਵਤਾਰ ਕਾਲਕਾ ਦੀ ਥਾਂ ਆਤਿਸ਼ੀ ਨੂੰ ਟਿਕਟ ਦਿਤੀ ਹੈ। ਟਿਕਟ ਨਾ ਮਿਲਣ ਤੋਂ ਬਾਅਦ ਪਾਰਟੀ ਛੱਡ ਚੁਕੇ ਅਵਤਾਰ ਸਿੰਘ ਕਾਲਕਾ ਨੇ ਕੇਜਰੀਵਾਲ ਉੇਤੇ ਇਲ-ਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਵਿਚ ਟਿਕਟਾਂ ਵੇਚੀਆਂ ਗਈਆਂ ਹਨ। ਮੇਰੇ ਕੋਲੋ ਵੀ ਫੰਡ ਮੰਗਿਆ ਗਿਆ ਸੀ ਪਰ ਮੈਂ ਫੰਡ ਦੇਣ ਤੋਂ ਮਨ੍ਹਾ ਕਰ ਦਿਤਾ ਜਿਸ ਤੋਂ ਬਾਅਦ ਮੈਨੂੰ ਬਿਨਾ ਜਾਣਕਾਰੀ ਤੋਂ ਮੇਰੀ ਟਿਕਟ ਕੱ-ਟ ਦਿਤੀ ਹੈ। ਦਿੱਲੀ ਦੀਆਂ ਬਹੁਤ ਸਾਰੀਆਂ ਸੀਟਾਂ ਤੇ ਟਿਕਟਾਂ ਵੇਚੀਆਂ ਗਈਆਂ ਹਨ।

ਕੇਜਰੀਵਾਲ ਨੇ ਤਾਨਾਸ਼ਾਹੀ – ਕਾਲਕਾ
ਅਵਤਾਰ ਸਿੰਘ ਕਾਲਕਾ ਨੇ ਕੇਜਰੀਵਾਲ ਉਤੇ ਦੋਸ਼ ਲਗਾਂਉਦਿਆਂ ਕਿਹਾ ਕਿ ਕੇਜਰੀਵਾਲ ਪੂਰੀ ਤਰ੍ਹਾਂ ਤਾਨਾਸ਼ਾਹ ਬਣ ਗਏ ਹਨ। ਕੇਜਰੀਵਾਲ ਮੀਟਿੰਗ ਵਿਚ ਵਿਧਾਇਕਾਂ ਨੂੰ ਗਧੇ ਆਖਦੇ ਹਨ। ਜੇਕਰ ਕੋਈ ਵਿਧਾਇਕ ਸਵਾਲ ਕਰਦਾ ਹੈ ਤਾਂ ਉਹ ਵਿਧਾਇਕ ਕੇਜਰੀਵਾਲ ਦੀ ਅੱਖ ਵਿਚ ਰੜ-ਕਣ ਲਗਦਾ ਹੈ । ਕੇਜਰੀਵਾਲ ਦੀ ਵਿਧਾਇਕਾਂ ਨਾਲ ਦੀ ਮੀਟਿੰਗ ਹੁੰਦੀ ਹੈ ਤਾਂ ਕੇਜਰੀਵਾਲ ਵਿਧਾਇਕਾਂ ਨੂੰ ਗਧਾ ਤੱਕ ਕਹਿੰਦੇ ਹਨ। ਕੇਜਰੀਵਾਲ ਵਿਧਾਇਕਾਂ ਦੀ ਸੁਣਦੇ ਨਹੀਂ ਹਨ ਅਤੇ ਆਪਣੇ ਸਿਰਫ ਆਪਣੇ ਫੈਸਲੇ ਸੁਣਾਉਂਦੇ ਹਨ।

‘ਕੇਜਰੀਵਾਲ ਹਨ ਸਿੱਖ ਵਿਰੋਧੀ’
ਅਵਤਾਰ ਕਾਲਕਾ ਨੇ ਕੇਜਰੀਵਾਲ ਅੱਗੇ ਕਿਹਾ ਕਿ ਸਾਲ 2015 ਵਿਚ ਕੇਜਰੀਵਾਲ ਨੇ 4 ਸਿੱਖ ਉਮੀਦਵਾਰਾਂ ਨੂੰ ਦਿੱਲੀ ਤੋਂ ਟਿਕਟ ਦਿੱਤੀ ਸੀ। ਪਰ ਹੁਣ ਸਤਾ ਦੇ ਨ-ਸ਼ੇ ਨੇ ਕੇਜਰੀਵਾਲ ਨੂੰ ਸਿੱਖ ਵਿਰੋਧੀ ਬਣਾ ਦਿੱਤਾ ਹੈ ਇਸ ਕਰਕੇ ਕੇਜਰੀਵਾਲ ਨੇ ਸਿਰਫ 2 ਸਿੱਖਾਂ ਨੂੰ ਟਿਕਟ ਦਿਤੀ ਹੈ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: