Breaking News
Home / ਅੰਤਰ ਰਾਸ਼ਟਰੀ / ਪਾਕਿ ਸਿੱਖ ਆਗੂ ਮਾਮਲੇ ‘ਚ ਨਾਮਜ਼ਦ ਬਲਦੇਵ ਕੁਮਾਰ ਨੂੰ ਸੰਮਨ ਜਾਰੀ

ਪਾਕਿ ਸਿੱਖ ਆਗੂ ਮਾਮਲੇ ‘ਚ ਨਾਮਜ਼ਦ ਬਲਦੇਵ ਕੁਮਾਰ ਨੂੰ ਸੰਮਨ ਜਾਰੀ

ਅੰਮਿ੍ਤਸਰ, 16 ਜਨਵਰੀ-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਘੱਟ-ਗਿਣਤੀ ਮੰਤਰੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਐਮ. ਪੀ. ਏ. ਡਾ: ਸੂਰਨ ਸਿੰਘ ਦੇ ਕ,ਤਲ ‘ਚ ਨਾਮਜ਼ਦ ਬਲਦੇਵ ਕੁਮਾਰ ਨੂੰ ਪਿਸ਼ਾਵਰ ਹਾਈ ਕੋਰਟ ਵਲੋਂ ਸੰਮਨ ਜਾਰੀ ਕੀਤੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਜੇਕਰ 20 ਜਨਵਰੀ ਨੂੰ ਉਹ ਅਦਾਲਤ ‘ਚ ਪੇਸ਼ ਨਾ ਹੋਇਆ ਤਾਂ ਉਸ ਨੂੰ ਭ,ਗੌੜਾ ਕਰਾਰ ਦਿੱਤਾ ਜਾ ਸਕਦਾ ਹੈ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਵ. ਡਾ: ਸੂਰਨ ਸਿੰਘ ਦੇ ਪੁੱਤਰ ਅਜੇ ਸਿੰਘ ਦੇ ਅਨੁਸਾਰ ਸਿੱਖੀ ਰੂਪ ਧਾਰਨ ਕਰਕੇ ਆਪਣੇ ਪਰਿਵਾਰ ਸਮੇਤ ਭਾਰਤੀ ਪੰਜਾਬ ਦੇ ਖੰਨਾ ਸ਼ਹਿਰ ‘ਚ ਰਹਿ ਰਹੇ ਬਲਦੇਵ ਕੁਮਾਰ ਪੁੱਤਰ ਨਾਨਕ ਚੰਦ ਵਿਰੁੱਧ ਪਿਸ਼ਾਵਰ ਹਾਈ ਕੋਰਟ ‘ਚ ਅਜੇ ਵੀ ਕੇਸ ਚੱਲ ਰਿਹਾ ਹੈ |

ਉਨ੍ਹਾਂ ਕਿਹਾ ਕਿ ਪਾਕਿ ਹਿੰਦੂ ਤੇ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਾਕਿਸਤਾਨੀ ਸਿੱਖ ਆਗੂ ਦੇ ਕ.ਤਲ ‘ਚ ਨਾਮਜ਼ਦ ਉਕਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਨਾਗਰਿਕਤਾ ਸੋਧ ਐਕਟ ਤਹਿਤ ਭਾਰਤ ਦੀ ਨਾਗਰਿਕਤਾ ਨਾ ਦਿੱਤੀ ਜਾਵੇ ਅਤੇ ਜਲਦੀ ਪਾਕਿ ਵਾਪਸ ਭੇਜਿਆ ਜਾਵੇ | ਅਜੇ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਜਾਣ ‘ਤੇ ਬਲਦੇਵ ਕੁਮਾਰ ਨੇ ਖੁਦ ਮੰਨਿਆ ਸੀ ਕਿ ਉਸ ਨੇ 10 ਹਜ਼ਾਰ ਡਾਲਰ ਦੇ ਕੇ ਪੇਸ਼ੇਵਰ ਵਿਅਕਤੀਆਂ ਕੋਲੋਂ ਡਾ: ਸੂਰਨ ਸਿੰਘ ਦਾ 22 ਅਪ੍ਰੈਲ, 2016 ਨੂੰ ਕ.ਤਲ ਕਰਵਾਇਆ ਸੀ | ਦੋ ਸਾਲ ਦੀ ਜੇਲ੍ਹ ਦੀ ਸਜ਼ਾ ਦੇ ਬਾਅਦ ਉਸ ਨੂੰ ਪਿਸ਼ਾਵਰ ਦੀ ਅੱ.ਤਵਾਦ ਵਿਰੋਧੀ ਅਦਾਲਤ ਵਲੋਂ ਸਬੂਤਾਂ ਦੀ ਘਾਟ ਕਾਰਨ ਰਿਹਾਅ ਕਰ ਦਿੱਤਾ ਗਿਆ | ਅਜੇ ਸਿੰਘ ਦਾ ਦਾਅਵਾ ਹੈ ਕਿ ਉਕਤ ਅਦਾਲਤ ਦੇ ਫ਼ੈਸਲੇ ਦੇ ਵਿਰੁੱਧ ਪਾਕਿ ਸਿੱਖ ਭਾਈਚਾਰੇ ਵਲੋਂ ਸੂਬਾ ਖ਼ੈਬਰ ਪਖਤੂਨਖਵਾ ਦੀ ਹਾਈ ਕੋਰਟ ‘ਚ ਅਪੀਲ ਦਾਇਰ ਕੀਤੀ ਗਈ, ਜਿੱਥੇ ਇਹ ਮਾਮਲਾ ਅਜੇ ਵੀ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜੋ ਵਿਅਕਤੀ ਰਾਜਨੀਤਕ ਚੌਧਰ ਕਾਇਮ ਕਰਨ ਲਈ ਧੋਖੇ ਨਾਲ ਕਿਸੇ ਨਿਰਦੋਸ਼ ਵਿਅਕਤੀ ਦਾ ਕ.ਤਲ ਕਰਵਾ ਸਕਦਾ ਹੈ, ਉਸ ‘ਤੇ ਭਾਰਤ ਸਰਕਾਰ ਕਿਸੇ ਤਰ੍ਹਾਂ ਦਾ ਭਰੋਸਾ ਨਾ ਕਰੇ |

Check Also

ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਜਲੰਧਰ, 18 ਜਨਵਰੀ – ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ …

%d bloggers like this: