ਇਮਲੀ ਫਲੀਆਂ ਰੋਜ਼ਾਨਾ ਖਾਣੇ ਦੇ ਨਾਲ ਸਲਾਦ ਵਜੋਂ ਜਾਂ ਖਾਣੇ ਤੋਂ ਬਾਅਦ ਗੁੜ ਸ਼ੱਕਰ ਦੀ ਜਗਾ ਖਾਧੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਪੌਲੀਫਿਨੌਲਜ਼ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਹ ਅੰਦਰੂਨੀ ਅੰਗਾਂ ਦੀ ਸੋਜ਼ ਬੜੀ ਜਲਦੀ ਤੇ ਪੱਕੇ ਤੌਰ ਤੇ ਉਤਾਰਦੇ ਹਨ। ਇਹ ਖੂਨ ਵਿੱਚ ਘੁੰਮਦੇ ਖਤਰਨਾਕ ਫਰੀ ਰੈਡੀਕਲਜ਼ ਨੂੰ ਵੀ ਨਸ਼ਟ ਕਰਦੇ ਹਨ। ਇਉਂ ਇਹ ਹਾਰਟ ਅਟੈਕ, ਕੈਂਸਰ ਅਤੇ ਡਾਇਬੇਟੀਜ਼ ਤੋਂ ਬਚਾਉਂਦੇ ਹਨ। ਇਮਲੀ ਦੇ ਬੀਜ ਵਿਚਲਾ ਗੁੱਦਾ ਫੈਟੀ ਲਿਵਰ ਨੂੰ ਠੀਕ ਕਰਨ ਚ ਦਵਾਈ ਵਾਂਗ ਕੰਮ ਕਰਦਾ ਹੈ। ਇਹ ਬਲੱਡ ਸ਼ੂਗਰ ਨੂੰ ਵੀ ਦਵਾਈ ਵਾਂਗ ਹੀ ਘਟਾਉਂਦਾ ਹੈ। ਇਹ ਮੋਟਾਪਾ ਘਟਾਉਣ ਚ ਵੀ ਕਮਾਲ ਦਾ ਅਸਰ ਦਿਖਾਉਂਦਾ ਹੈ।
ਗਰਭ ਧਾਰਨ ਕਰਨ ਤੋਂ ਪਹਿਲਾਂ ਜੇ ਕੋਈ ਔਰਤ ਇੱਕ ਇਮਲੀ ਫਲੀ ਇਕ ਦੋ ਮਹੀਨੇ ਲਗਾਤਾਰ ਰੋਜ਼ਾਨਾ ਖਾਣੇ ਨਾਲ ਖਾਵੇ ਤਾਂ ਉਸਦੇ ਹਾਰਮੋਨਜ਼, ਐਂਜ਼ਾਇਮਜ਼ ਤੇ ਮਾਹਵਾਰੀ ਸੰਬੰਧੀ ਨੁਕਸ ਠੀਕ ਹੋ ਜਾਂਦੇ ਹਨ। ਇਉਂ ਉਸਦੇ ਸੌਖਿਆਂ ਹੀ ਗਰਭ ਧਾਰਨ ਹੁੰਦਾ ਹੈ। ਜੇ ਕੋਈ ਗਰਭਵਤੀ ਔਰਤ ਪਹਿਲੇ ਤਿੰਨ ਮਹੀਨੇ ਰੋਜ਼ਾਨਾ ਇੱਕ ਫਲੀ ਖਾਣੇ ਨਾਲ ਖਾਂਦੀ ਰਹਿੰਦੀ ਹੈ ਤਾਂ ਉਸਦੇ ਉਲਟੀ, ਘਬਰਾਹਟ, ਜੀਅ ਕੱਚਾ ਹੋਣਾ, ਭੁੱਖ ਨਾ ਲੱਗਣੀ, ਪੇਟ ਭਾਰੀਪਨ, ਤੇਜ਼ਾਬੀਪਨ, ਕਬਜ਼ ਆਦਿ ਤੋਂ ਬਚਾਅ ਹੁੰਦਾ ਹੈ। ਬੱਚੇ ਦਾ ਵਿਕਾਸ ਵੀ ਸਹੀ ਤਰ੍ਹਾਂ ਹੁੰਦਾ ਹੈ। ਬੱਚੇ ਦੇ ਜਮਾਂਦਰੂ ਨੁਕਸ ਬਣਨ ਦੇ ਚਾਂਸ ਨਹੀਂ ਰਹਿੰਦੇ।
ਜਿਗਰ ਸੰਬੰਧੀ ਕਿਸੇ ਵੀ ਰੋਗ ਵਿੱਚ ਮਰੀਜ਼ ਨੂੰ ਹਰ ਖਾਣੇ ਬਾਅਦ ਇਕ ਦੋ ਇਮਲੀ ਫਲੀਆਂ ਦਿੱਤੀਆਂ ਜਾ ਸਕਦੀਆਂ ਹਨ। ਕੈਂਸਰ ਰੋਗੀ ਜਾਂ ਕਿਸੇ ਰਸੌਲੀ, ਗਿਲਟੀ ਦੇ ਮਰੀਜ਼ ਨੂੰ ਵੀ ਇੱਕ ਦੋ ਇਮਲੀ ਫਲੀਆਂ ਖਾਣੀਆਂ ਚਾਹੀਦੀਆਂ ਹਨ ਤਾਂ ਕਿ ਉਸਦੇ ਵਿਗੜ ਕੇ ਕੈਂਸਰ ਨਾ ਬਣੇ।ਹਾਈ ਬੀਪੀ, ਹਾਈ ਕੋਲੈਸਟਰੋਲ, ਮੋਟਾਪੇ ਜਾਂ ਸ਼ੂਗਰ ਰੋਗੀ ਨੂੰ ਵੀ ਇਹ ਰੋਜ਼ਾਨਾ ਇੱਕ ਦੋ ਵਾਰ ਖਾਣੇ ਦੇ ਨਾਲ ਹੀ ਖਾਣੀਆਂ ਚਾਹੀਦੀਆਂ ਹਨ।ਬੱਚਿਆਂ ਨੂੰ ਜੰਕ ਫੂਡ, ਬਾਜ਼ਾਰੂ ਖਾਣਿਆਂ ਆਦਿ ਤੋਂ ਬਚਾਉਣ ਲਈ ਵੀ ਰੋਜ਼ਾਨਾ ਦੋ ਤਿੰਨ ਇਮਲੀ ਫਲੀਆਂ (tamarind pods) ਦੇ ਸਕਦੇ ਹੋ। ਇਮਲੀ ਦਾ ਇੱਕ ਡੱਬਾ ਬੱਚਿਆਂ ਨੂੰ ਗਿਫਟ ਵਜੋਂ ਜਾਂ ਫਲਾਂ ਦੀ ਜਗ੍ਹਾ ਵੀ ਦੇ ਸਕਦੇ ਹੋ। ਇਹ ਬੱਚਿਆਂ ਦੀ ਭੁੱਖ ਵਧਾਉਣ, ਹਾਜ਼ਮਾ ਵਧਾਉਣ ਅਤੇ ਸਿਹਤਮੰਦ ਰੱਖਣ ਚ ਵੀ ਕਮਾਲ ਦਾ ਅਸਰ ਦਿਖਾਉਂਦੀ ਹੈ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ,ਬੈੰਸ ਹੈਲਥ ਸੈਂਟਰ ਮੋਗਾ 9463038229
