ਜੇਕਰ ਪੰਜਾਬ ਖੇਤੀਬਾੜੀ ਮਹਿਕਮੇ ਦੇ ਅੰਕੜਿਆਂ ਗੱਲ ਕਰੀਏ ਤਾਂ ਪੰਜਾਬ ਵਿਚ ਕੀਟਨਾ-ਸ਼ਕ ਅਤੇ ਕੀ-ੜੇ-ਮਾਰ ਦਵਾਈਆਂ ਦੀ ਵਰਤੋਂ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ ਇਸ ਗੱਲ ਦੀ ਗਵਾਹੀ ਪੰਜਾਬ ਖੇਤੀਬਾੜੀ ਮਹਿਕਮੇ ਦੇ ਅੰਕੜੇ ਭਰਦੇ ਹਨ। ਪੰਜਾਬ ਵਿੱਚ ਕੀਟ-ਨਾ-ਸ਼ਕ ਅਤੇ ਕੀ-ੜੇ-ਮਾ-ਰ ਦਵਾਈਆਂ ਦੀ ਖਪਤ ਦਾ ਅੰਕੜਾ (2012-13 to 2017-18)।
ਪੰਜਾਬ ਵਿਚ ਰਸਾਇਣਕ ਖਾਦਾਂ ,ਕੀ-ਟਨਾ-ਸ਼ਕ ਅਤੇ ਨਦੀਨ-ਨਾਸ਼ਕ ਦੀ ਵਧਦੀ ਖਪਤ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਖੇਤੀ ਵਿਰਾਸਤ ਮਿਸ਼ਨ ਦੇ ਮੁਖੀ ਉਮਿੰਦਰ ਦੱਤ ਦੱਸਿਆ ਕਿ ਜਿਸ ਤਰੀਕੇ ਨਾਲ ਪੰਜਾਬ ਵਿਚ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ ਉਹ ਪੰਜਾਬ ਦੇ ਵਾਤਾਵਰਨ ਅਤੇ ਸਿਹਤ ਲਈ ਵੱਡਾ ਸੰਕਟ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਅਧੀਨ ਹਿੰਦੁਸਤਾਨ ਦਾ ਡੇਢ ਫ਼ੀਸਦੀ ਰਕਬਾ ਹੈ ਪਰ ਇੱਥੇ ਕੀਟਨਾਸ਼ਕਾਂ ਦੀ ਦੇਸ਼ ਭਰ ਵਿਚੋਂ 18 ਫ਼ੀਸਦੀ ਖਪਤ ਅਤੇ ਕੈਮੀਕਲ ਯੁਕਤ ਖਾਦਾਂ ਦੀ ਵਰਤੋਂ 14 ਫ਼ੀਸਦੀ ਹੈ।ਧਰਤੀ ਉੱਤੇ ਇੰਨੇ ਜ਼ਿਆਦਾ ਰਸਾਇਣਕ ਖਾਦਾਂ ,ਕੀ-ਟਨਾ-ਸ਼ਕ ਅਤੇ ਨਦੀਨ-ਨਾ-ਸ਼ਕ ਦੀ ਵਰਤੋਂ ਨਾਲ ਪੰਜਾਬ ਇੱਕ ਮਰਦੀ ਹੋਈ ਸਭਿਅਤਾ ਵੱਲ ਵਧਦਾ ਜਾ ਰਿਹਾ ਹੈ।ਉਹਨਾ ਆਖਿਆ ਕਿ ਬਠਿੰਡਾ, ਮਾਨਸਾ,ਸੰਗਰੂਰ, ਫ਼ਰੀਦਕੋਟ ਅਤੇ ਮੁਕਤਸਰ ਨੂੰ ਕਪਾਹ ਪੱਟੀ ਵਜੋਂ ਜਾਣਿਆ ਜਾਂਦਾ ਹੈ ਅਤੇ ਕੈਂਸਰ ਵੀ ਇਹਨਾਂ ਹੀ ਇਲਾਕਿਆਂ ਵਿਚ ਜ਼ਿਆਦਾ ਹੈ ਕਿਉਂਕਿ ਇੱਥੇ ਕੀ-ਟਨਾ-ਸ਼ਕਾਂ ਦਾ ਇਸਤੇਮਾਲ ਵੱਡੀ ਗਿਣਤੀ ਵਿਚ ਹੋ ਰਿਹਾ ਹੈ।
ਉਮਿੰਦਰ ਦੱਤ ਮੁਤਾਬਕ ਜੇਕਰ ਪੰਜਾਬ ਨੂੰ ਬਚਾਉਣ ਹੈ ਤਾਂ ਵਾਤਾਵਰਨ ਐਮਰਜੈਂਸੀ ਦਾ ਤੁਰੰਤ ਐਲਾਨ ਕਰ ਦੇਣਾ ਚਾਹੀਦਾ ਹੈ। ਦੱਤਾ ਮੁਤਾਬਕ ਹਰ ਸਾਲ ਦਸ ਫ਼ੀਸਦੀ ਖੇਤੀ ਨੂੰ ਕੁਦਰਤੀ ਖੇਤੀ ਵੱਲ ਲੈ ਕੇ ਜਾਣ ਦੀ ਸਕੀਮ ਸਰਕਾਰ ਨੂੰ ਉਲੀਕਣੀ ਹੋਵੇਗੀ।