ਸ਼ੂਗਰ ਬਹੁਤ ਪੁਰਾਣੀ ਬਿਮਾਰੀ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਚਰਕ ਅਤੇ ਸੁਸ਼ਰੁਤ ਨੇ ਇਸ ਨੂੰ ਮਧੂਮੇਹ ਦਾ ਨਾਂਅ ਦਿੱਤਾ ਸੀ। ਉੱਚ ਖੂਨ ਦਬਾਅ ਦੀ ਤਰ੍ਹਾਂ ਸ਼ੂਗਰ ਵੀ ਇਕ ਵਾਰ ਹੋ ਜਾਣ ਪਿੱਛੋਂ ਜੀਵਨ ਭਰ ਦਾ ਸਾਥੀ ਬਣ ਜਾਂਦੀ ਹੈ। ਜੀਵਨ ਵਿਚ ਖਾਣ-ਪੀਣ, ਸਰੀਰਕ ਮਿਹਨਤ ਤੋਂ ਬਚਣਾ, ਰਹਿਣ- ਸਹਿਣ, ਮਾਨਸਿਕ ਪ੍ਰੇਸ਼ਾਨੀਆਂ ਆਦਿ ਸ਼ੂਗਰ ਦੇ ਰੋਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਹਨ।ਸਰੀਰ ਦੀਆਂ ਤੰਤੂ ਕੋਸ਼ਿਕਾਵਾਂ ਨੂੰ ਆਪਣਾ ਕੰਮ ਕਰ ਸਕਣ ਲਈ ਸ਼ਕਤੀ ਖੂਨ ਵਿਚ ਮੌਜੂਦ ਗੁਲੂਕੋਜ਼ ਤੋਂ ਮਿਲਦੀ ਹੈ। ਖੂਨ ਵਿਚ ਗੁਲੂਕੋਜ਼ ਦੀ ਅਸਾਧਾਰਨ ਵਧੇਰੇ ਮਾਤਰਾ ਦੀ ਹਾਲਤ ਨੂੰ ਹਾਇਪਰ ਗਲਾਈਸੀਮੀਆ ਅਤੇ ਪੇਸ਼ਾਬ ਵਿਚ ਗੁਲੂਕੋਜ਼ ਨਿਕਲਣ ਨੂੰ ਗਲਾਈਕੋਸੂਰੀਆ ਕਹਿੰਦੇ ਹਨ ਸਰੀਰ ਵਿਚ ਗੁਲੂਕੋਜ਼ ਦੇ ਸਮੁੱਚੇ ਉਪਯੋਗ ਦੇ ਲਈ ਇਕ ਖਾਸ ਹਾਰਮੋਨ ਇੰਸੁਲਿਨ ਜ਼ਰੂਰੀ ਹੈ। ਜਦੋਂ ਕਿਸੇ ਕਾਰਨ ਸਰੀਰ ਵਿਚ ਇਨਸੁਲਿਨ ਕਮਜ਼ੋਰ ਹੋ ਜਾਂਦਾ ਹੈ ਤਾਂ ਸਰੀਰ ਵਿਚ ਹਾਇਪਰ ਗਲਾਇਸੀਮੀਆ ਦੀ ਜੋ ਸਥਿਤੀ ਬਣਦੀ ਹੈ, ਉਸ ਨੂੰ ਡਾਇਬ- ਟੀਜ਼ ਜਾਂ ਸ਼ੂਗਰ ਕਹਿੰਦੇ ਹਨ। .
ਮਨੁੱਖੀ ਸਰੀਰ ਵਿਚ ਇਨਸੁਲਿਨ ਤਾਂ ਬਣਦੀ ਹੈ ਪਰ ਕੁਝ ਹੋਰ ਦਵਾਈਆਂ ਕਾਰਨ ਤੰਤੂ ਕੋਸ਼ਿਕਾਵਾਂ ‘ਤੇ ਉਸ ਦਾ ਲੋੜੀਂਦਾ ਪ੍ਰਭਾਵ ਨਹੀਂ ਪੈਂਦਾ ਹੈ, ਤਦ ਮਨੁੱਖ ਮੋਟਾ ਹੁੰਦਾ ਹੈ। ਜੀਵਨ ਵਿਚ ਮਿਹਨਤ ਦੀ ਕਮੀ ਅਤੇ ਜਿਗਰ ਦਾ ਰੋਗ ਇਸ ਦਾ ਕਾਰਨ ਬਣ ਜਾਂਦਾ ਹੈ। ਇਹ ਬਿਮਾਰੀ ਇਨਫੈਕਸ਼ਨ ਕਰਕੇ ਵੀ ਹੁੰਦੀ ਹੈ। ਜੇਕਰ ਮਾਤਾ-ਪਿਤਾ ਦੋਵਾਂ ਨੂੰ ਸ਼ੂਗਰ ਹੋਵੇ ਤਾਂ ਉਨ੍ਹਾਂ ਦੀ ਸੰਤਾਨ ਨੂੰ ਇਸ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ।ਇਸ ਬਿਮਾਰੀ ਦਾ ਪ੍ਰਭਾਵ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਪੈਂਦਾ ਹੈ, ਜਿਵੇਂ ਅੱਖਾਂ ਵਿਚ ਮੋਤੀਆ ਰੋਗ ਪਹਿਲਾਂ ਹੁੰਦਾ ਹੈ, ਜਿਸ ਦਾ ਪੂਰਨ ਇਲਾਜ ਨਾ ਕਰਵਾਉਣ ਕਰਕੇ ਰੋਗੀ ਪੂਰਾ ਅੰਨ੍ਹਾ ਹੋ ਜਾਂਦਾ ਹੈ।ਇਸ ਬਿਮਾਰੀ ਦਾ ਅਸਰ ਗੁਰਦਿਆਂ ‘ਤੇ ਪੈਂਦਾ ਹੈ। ਸ਼ੂਗਰ ਦੇ ਨਾਲ ਉੱਚ ਖੂਨ ਦਬਾਅ ਵੀ ਹੋਣ ‘ਤੇ ਖੂਨ ਦੀ ਨਲੀ ਵਿਚ ਚਰਬੀ ਦਾ ਜਮਾਅ ਵਧੇਰੇ ਹੁੰਦਾ ਹੈ, ਜਿਸ ਕਰਕੇ ਕੰਮ ਕਰਨਾ ਬੰਦ ਕਰ ਦਿੰਦਾ ਹੈ, ਸਹੀ ਰੂਪ ਨਾਲ ਇਲਾਜ ਨਾ ਹੋਣ ਕਰਕੇ ਰੋਗੀ ਦੀ ਮੌਤ ਵੀ ਹੋ ਸਕਦੀ ਹੈ।
