Breaking News
Home / ਪੰਥਕ ਖਬਰਾਂ / ਮਾਮਲਾ ਹਰੀਕੇ ਪੱਤਣ ਆ ਕੇ ਮੱਛੀ ਖਾਣ ਦੇ ਦਿੱਤੇ ਬਿਆਨ ਦਾ-ਹਰਮਿੰਦਰ ਸਿੰਘ ਗਿੱਲ ਨੇ ਮੰਗੀ ਮੁਆਫ਼ੀ

ਮਾਮਲਾ ਹਰੀਕੇ ਪੱਤਣ ਆ ਕੇ ਮੱਛੀ ਖਾਣ ਦੇ ਦਿੱਤੇ ਬਿਆਨ ਦਾ-ਹਰਮਿੰਦਰ ਸਿੰਘ ਗਿੱਲ ਨੇ ਮੰਗੀ ਮੁਆਫ਼ੀ

ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਇਕ ਸਮਾਗਮ ਦੌਰਾਨ ਦਿੱਤਾ ਬਿਆਨ ਕਿ ਸ੍ਰੀ ਦਰਬਾਰ ਸਾਹਿਬ ਆਉਂਦੇ ਲੱਖਾਂ ਸ਼ਰਧਾਲੂਆਂ ਦਾ ਮੂੰਹ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਹਰੀਕੇ ਝੀਲ ਵੱਲ ਕੀਤਾ ਜਾਵੇ ਤੇ ਉਹ ਹਰੀਕੇ ਪੱਤਣ ਆ ਕੇ ਮੱਛੀ ਵੀ ਖਾਣ | ਇਸ ਬਿਆਨ ਦੇ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਗਿੱਲ ਦੀ ਤਿੱਖੀ ਆਲੋਚਨਾ ਹੋਈ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ | ਆਪਣੇ ਇਸ ਬਿਆਨ ਨੂੰ ਲੈ ਕੇ ਵਿਧਾਇਕ ਗਿੱਲ ਨੇ ਸੰਗਤਾਂ ਕੋਲੋਂ ਮੁਆਫ਼ੀ ਮੰਗ ਲਈ ਹੈ |
ਕੀ ਸੀ ਮਾਮਲਾ

9 ਜਨਵਰੀ ਨੂੰ ਹਰੀਕੇ ਪੱਤਣ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਤੇ ਉਪ ਚੇਅਰਮੈਨ ਦਾ ਤਾਜਪੋਸ਼ੀ ਸਮਾਗਮ ਦਾਣਾ ਮੰਡੀ ਹਰੀਕੇ ‘ਚ ਹੋ ਰਿਹਾ ਸੀ, ਜਿਸ ‘ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਪਹੁੰਚੇ ਸਨ | ਇਸ ਮੌਕੇ ਵਿਧਾਇਕ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਹਰੀਕੇ ਝੀਲ ਦੁਨੀਆ ਦੀ ਵੱਡੀ ਝੀਲ ਹੈ ਤੇ ਇਥੇ ਯੂਰਪ ਦੇਸ਼ਾ ਤੋਂ ਲੱਖਾਂ ਪੰਛੀ ਪ੍ਰਵਾਸ ਕਰ ਕੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇਥੇ ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਦਾ ਨਜ਼ਾਰਾ ਵੇਖਣਯੋਗ ਹੈ ਅਤੇ ਇਸ ਝੀਲ ‘ਤੇ ਹੁਣ ਸਰਕਾਰ ਨੇ ਸਾਢੇ 9 ਕਰੋੜ ਰੁਪਏ ਖਰਚੇ ਹਨ ਤੇ ਜਲਦ ਹੀ ਕੁਝ ਦਿਨਾਂ ਵਿਚ ਵਿਭਾਗ ਦੇ ਮੰਤਰੀ ਇਥੇ ਆਉਣਗੇ | ਸਾਡੀ ਇਹ ਕੋਸ਼ਿਸ਼ ਹੈ ਕਿ ਇਸ ਝੀਲ ਨੂੰ ਸੈਲਾਨੀਆਂ ਲਈ ਵਿਕਸਿਤ ਕੀਤਾ ਜਾਵੇ ਅਤੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਰੋਜ਼ਾਨਾ ਇਕ ਲੱਖ ਸ਼ਰਧਾਲੂ ਆਉਂਦੇ ਹਨ, ਉਨ੍ਹ•ਾਂ ਦਾ ਮੂੰਹ ਮੋੜ ਕੇ ਹਰੀਕੇ ਝੀਲ ‘ਤੇ ਲੈ ਕੇ ਆਉਣਾ ਚਾਹੁੰਦੇ ਹਾਂ ਤੇ ਉਹ ਇਥੇ ਆ ਕੇ ਰਹਿਣ ਅਤੇ ਹਰੀਕੇ ਪੱਤਣ ਦੀ ਮੱਛੀ ਖਾਣ ਅਤੇ ਤੁਹਾਡਾ ਹੋਰ ਕਾਰੋਬਾਰ ਵੀ ਚੱਲੇ |

ਵਿਧਾਇਕ ਗਿੱਲ ਨੇ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਸੁਪਨੇ ਵਿਚ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਬਰਾਬਰਤਾ ਕਿਸੇ ਨਾਲ ਨਹੀਂ ਕਰ ਸਕਦਾ | ਮੈਂ ਜੋ ਕੁਝ ਵੀ ਹੁਣ ਤੱਕ ਪ੍ਰਾਪਤ ਕੀਤਾ ਹੈ, ਉਹ ਇਸ ਗੁਰੂ ਘਰ ਤੋਂ ਹੀ ਪਾਇਆ ਹੈ | ਮੈਂ ਖੁਦ ਮੀਟ, ਆਂਡਾ, ਸ਼ਰਾਬ ਦਾ ਸੇਵਨ ਨਹੀਂ ਕਰਦਾ, ਪਰ ਜੇਕਰ ਮੇਰੇ ਕੋਲੋਂ ਜਾਣੇ-ਅਨਜਾਣੇ ਵਿਚ ਕੋਈ ਗਲਤੀ ਹੋਈ ਹੈ ਤਾਂ ਮੈਂ ਸੰਗਤਾਂ ਕੋਲੋਂ ਮੁਆਫੀ ਮੰਗਦਾ ਹਾਂ |

Check Also

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਰੀ …

%d bloggers like this: