Breaking News
Home / ਅੰਤਰ ਰਾਸ਼ਟਰੀ / ਵੀਡੀਉ-ਬਰਤਾਨੀਆ ਦੇ ਸ਼ਾਹੀ ਰਾਜ ਘਰਾਣੇ ਦਾ ਅਹੁਦਾ ਛੱਡਣ ਤੋਂ ਬਾਅਦ ਕੈਨੇਡਾ ਪੁੱਜੀ ਮੇਘਨ

ਵੀਡੀਉ-ਬਰਤਾਨੀਆ ਦੇ ਸ਼ਾਹੀ ਰਾਜ ਘਰਾਣੇ ਦਾ ਅਹੁਦਾ ਛੱਡਣ ਤੋਂ ਬਾਅਦ ਕੈਨੇਡਾ ਪੁੱਜੀ ਮੇਘਨ

ਬਰਤਾਨੀਆ ਦੇ ਸ਼ਾਹੀ ਪਰਿਵਾਰ ‘ਚ ਅੱਜ-ਕੱਲ੍ਹ ਸਭ ਚੰਗਾ ਨਹੀਂ ਚੱਲ ਰਿਹਾ | ਛੋਟੇ ਰਾਜਕੁਮਾਰ ਹੈਰੀ ਅਤੇ ਉਸ ਦੀ ਧਰਮ ਪਤਨੀ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਜੋਂ ਖ਼ੁਦ ਨੂੰ ਪਿੱਛੇ ਕਰਦਿਆਂ ਆਪਣੀ ਆਜ਼ਾਦ ਵਿੱਤੀ ਨਿਰਭਰਤਾ ਲਈ ਕੰਮ ਕਰਨ ਦਾ ਰਾਹ ਚੁਣਿਆ ਹੈ |

‘ਡਿਊਕ ਐਾਡ ਡਿਊਚ ਆਫ਼ ਸੁਸੈਕਸ’ ਵਲੋਂ ਕੈਨੇਡਾ ਵਿਖੇ ਕਿ੍ਸਮਸ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਯੂ. ਕੇ. ਪਰਤਦਿਆਂ ਹੀ ਸ਼ਾਹੀ ਕੰਮਕਾਜ ਤੋਂ ਖ਼ੁਦ ਨੂੰ ਅਲੱਗ ਕਰਨ ਦਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਮਹਾਰਾਣੀ ਨੂੰ ਲਗਾਤਾਰ ਹਮਾਇਤ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂ. ਕੇ. ਅਤੇ ਦੱਖਣੀ ਅਮਰੀਕਾ ਵਿਚਕਾਰ ਸੰਤੁਲਨ ਬਣਾਉਣ ਦੀ ਯੋਜਨਾ ਹੈ ਅਤੇ ਪਰ ਮਹਾਰਾਣੀ, ਰਾਸ਼ਟਰਮੰਡਲ ਅਤੇ ਉਨ੍ਹਾਂ ਦੇ ਪ੍ਰਯੋਜਕਾਂ ਲਈ ਉਹ ਆਪਣੇ ਫ਼ਰਜ਼ ਅਦਾ ਕਰਦੇ ਰਹਿਣਗੇ |

ਰਾਜਕੁਮਾਰ ਹੈਰੀ ਅਤੇ ਮੇਗਨ ਦੇ ਇਸ ਐਲਾਨ ਨੇ ਬਰਤਾਨੀਆ ਦੇ ਸ਼ਾਹੀ ਘਰਾਣੇ ‘ਚ ਵੱਧ ਰਹੀਆਂ ਤਰੇੜਾਂ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ, ਅਜੇ ਬੀਤੇ ਵਰੇ੍ਹ ਹੀ ਹੈਰੀ ਅਤੇ ਵਿਲੀਅਮ ਵਿਚਕਾਰ ਅਣਬਣ ਦੀਆਂ ਖ਼ਬਰਾਂ ਆਈਆਂ ਸਨ ਅਤੇ ਬਾਅਦ ‘ਚ ਦੋਵਾਂ ਨੇ ਸਮਾਜ ਸੇਵਾ ਸੰਸਥਾਵਾਂ ਅਤੇ ਹੋਰ ਕੰਮ ਕਾਜ ਨੂੰ ਵੱਖ ਕਰ ਲਿਆ ਸੀ |

ਸ਼ਾਹੀ ਜੋੜੇ ਦੇ ਇਸ ਫ਼ੈਸਲੇ ਤੇ ਪ੍ਰਤੀਕਰਮ ਦਿੰਦਿਆਂ ਸ਼ਾਹੀ ਪਰਿਵਾਰ ਵਲੋਂ ਜਾਰੀ ਬਿਆਨ ‘ਚ ਇਸ ਫ਼ੈਸਲੇ ਨੂੰ ਜਲਦਬਾਜ਼ੀ ਕਿਹਾ ਗਿਆ ਹੈ | ਸੂਤਰਾਂ ਅਨੁਸਾਰ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਐਲਾਨ ਕਰਨ ਤੋਂ ਪਹਿਲਾਂ ਮਹਾਰਾਣੀ ਨਾਲ ਗੱਲ ਨਹੀਂ ਕੀਤੀ | ਮਹਾਰਾਣੀ ਐਲਿਜ਼ਾਬੈੱਥ ਪਿ੍ੰਸ ਹੈਰੀ ਅਤੇ ਮੇਗਨ ਦੇ ਫ਼ੈਸਲੇ ਤੋਂ ਨਿਰਾਸ਼ ਹਨ |

ਬਰਤਾਨੀਆ ਦੇ ਸ਼ਾਹੀ ਖ਼ਾਨਦਾਨ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੋਣ ਦਾ ਐਲਾਨ ਕਰ ਤੂਫ਼ਾਨ ਖੜ੍ਹਾ ਕਰਨ ਵਾਲੀ ਰਾਜਕੁਮਾਰ ਹੈਰੀ ਦੀ ਪਤਨੀ ਮੇਘਨ ਮਾਰਕਲ ਕੈਨੇਡਾ ਚੱਲੀ ਗਈ ਹੈ¢ ਮੀਡੀਆ ਰਿਪੋਰਟਾਂ ਮੁਤਾਬਿਕ ਮੇਘਨ ਆਪਣੇ ਬੇਟੇ ਆਰਚੀ ਨੂੰ ਮਿਲਣ ਲਈ ਵੀਰਵਾਰ ਨੂੰ ਕੈਨੇਡਾ ਪਰਤ ਗਈ ਹੈ¢ ਜ਼ਿਕਰਯੋਗ ਹੈ ਕਿ ਬੀਤੇ ਦਿਨ ਇਹ ਖ਼ਬਰਾਂ ਸਨ ਕਿ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪਿ੍ੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਨੇ ਸ਼ਾਹੀ ਵਿਰਾਸਤ ਤੋਂ ਵੱਖਰੇ ਹੋਣ ਦਾ ਫ਼ੈਸਲਾ ਕਰ ਲਿਆ ਹੈ¢ ਇਸ ਗੱਲ ਦੀ ਜਾਣਕਾਰੀ ਖ਼ੁਦ ਪਿ੍ੰਸ ਹੈਰੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਦਿੱਤੀ ਸੀ¢

ਇਸ ਦੌਰਾਨ ਪਿ੍ੰਸ ਹੈਰੀ ਨੇ ਕਿਹਾ ਸੀ ਕਿ ਉਹ ਤੇ ਉਨ੍ਹਾਂ ਦੀ ਪਤਨੀ ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੇ ਆਪਣੇ ਅਹੁਦੇ ਨੂੰ ਛੱਡ ਰਹੇ ਹਨ ਅਤੇ ਹੁਣ ਉਹ ਸ਼ਾਹੀ ਪਰਿਵਾਰ ਦੇ ਮੈਂਬਰ ਦੇ ਅਹੁਦੇ ਤੋਂ ਵੱਖ ਹੋ ਕੇ ਖ਼ੁਦ ਨੂੰ ਆਰਥਿਕ ਰੂਪ ਨਾਲ ਸੁਤੰਤਰ ਕਰਨ ਲਈ ਕੰਮ ਕਰਨਗੇ¢

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: