Breaking News
Home / ਅੰਤਰ ਰਾਸ਼ਟਰੀ / ਵੀਡੀਉ -ਕੈਨੇਡਾ ਵਿਚ ਹੋਏ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਵੀਡੀਉ -ਕੈਨੇਡਾ ਵਿਚ ਹੋਏ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

ਅਜਨਾਲਾ, 10 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸੁਨਹਿਰੇ ਭਵਿੱਖ ਲਈ ਵਿਦੇਸ਼ੀ ਧਰਤੀ ਕੈਨੇਡਾ ਗਏ ਇੱਥੋਂ ਨੇੜਲੇ ਸਰਹੱਦੀ ਪਿੰਡ ਗ੍ਰੰਥ ਗੜ੍ਹ ਦੇ ਜੰਮਪਲ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸ ਦੇ ਦੋਸਤ ਦੀ ਅੱਜ ਉੱਥੇ ਹੋਏ ਇੱਕ ਸੜਕ ਹਾਦਸੇ ਵਿਚ ਦੁਖਦਾਈ ਮੌਤ ਹੋ ਗਈ, ਜਿਸ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

ਮ੍ਰਿਤਕ ਨੌਜਵਾਨ ਕਰਮਬੀਰ ਸਿੰਘ ਕਰਨ ਦੇ ਤਾਏ ਦੇ ਲੜਕੇ ਮਾਸਟਰ ਰਮਨਦੀਪ ਸਿੰਘ ਨੇ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜੀ ਦੂਰ ੇ ਹਾਈਵੇ ਨੰਬਰ ੧੧ ਤੇ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ ਸੜਕ ਹਾਦਸੇ ਵਿਚ ਉਸ ਦੇ ਟਰੱਕ ਦੀ ਇੱਕ ਹੋਰ ਟਰੱਕ ਨਾਲ ਟੱਕਰ ਹੋਣ ਕਾਰਨ ਉਸ ਦੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਇਸ ਦੌਰਾਨ ੫੦ ਫ਼ੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਕਰਮਬੀਰ ਸਿੰਘ ਕਰਮ ਅਤੇ ਵਡਾਲਾ ਜੌਹਲ ਪਿੰਡ ਦੇ ਰਹਿਣ ਵਾਲੇ ਉਸ ਦੇ ਇੱਕ ਦੋਸਤ ਸਮੇਤ ਦੋ ਹੋਰਨਾਂ ਕੈਨੇਡੀਅਨ ਵਸਨੀਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: