Breaking News
Home / ਅੰਤਰ ਰਾਸ਼ਟਰੀ / ਮੁੰਬਈ- ਡੀ.ਆਈ.ਜੀ ਤੇ ਇੱਜ਼ਤ ਨੂੰ ਹੱਥ ਪਾਉਣ ਦੇ ਦੋਸ਼ ਲਾਉਣ ਵਾਲੀ ਸਿੱਖ ਕੁੜੀ ਗਾਇਬ

ਮੁੰਬਈ- ਡੀ.ਆਈ.ਜੀ ਤੇ ਇੱਜ਼ਤ ਨੂੰ ਹੱਥ ਪਾਉਣ ਦੇ ਦੋਸ਼ ਲਾਉਣ ਵਾਲੀ ਸਿੱਖ ਕੁੜੀ ਗਾਇਬ

ਮਹਾਰਾਸ਼ਟਰ ’ਚਪੁਲਿਸ ਦੇ ਡਾਇਰੈਕਟਰ ਜਨਰਲ (ਡੀਆਈਜੀ) ਨਿਸ਼ੀਕਾਂਤ ਮੋਰੇ ‘ਤੇ ਇੱਜ਼ਤ ਨੂੰ ਹੱਥ ਪਾਉਣ ਦੇ ਦੋਸ਼ ਲਗਾਉਣ ਵਾਲੀ ਮੁੰਬਈ ਦੀ 17 ਸਾਲਾ ਕੁੜੀ ਸੋਮਵਾਰ ਤੋਂ ਲਾਪਤਾ ਹੈ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਇਕ ਨੋਟ ਵੀ ਛੱਡ ਗਈ ਹੈ। ਨਵੀਂ ਮੁੰਬਈ ਦੀ ਲੜਕੀ ਜਿਸ ਨੇ ਇੱਜ਼ਤ ਨੂੰ ਹੱਥ ਪਾਉਣ ਦਾ ਕੇਸ ਦਾਇਰ ਕੀਤਾ ਸੀ ,ਉਹ ਗਾਇਬ ਹੈ। ਪੁਲਿਸ ਨੇ ਇੱਕ ਸਰਚ ਟੀਮ ਬਣਾਈ ਪਰ ਅਜੇ ਤੱਕ ਲੜਕੀ ਦਾ ਪਤਾ ਨਹੀਂ ਲੱਗ ਸਕਿਆ।

ਇਸ ਦੌਰਾਨ ਗਾਇਬ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਧੀ ਸੋਮਵਾਰ ਨੂੰ ਕਾਲਜ ਗਈ ਸੀ। ਜਦੋਂ ਉਹ ਕਾਲਜ ਤੋਂ ਪਰਤੀ ਤਾਂ ਸਿੱਧੇ ਸੋਣ ਲਈ ਚਲੀ ਗਈ। ਜਿਸ ਤੋਂ ਬਾਅਦ ਅਗਲੀ ਸਵੇਰ ਉਹ ਲਾਪਤਾ ਹੋ ਚੁੱਕੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਹੈ। ਸਾਡਾ ਪਰਿਵਾਰ ਸਾਡੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਤ ਹੈ। ਸਾਨੂੰ ਨਹੀਂ ਪਤਾ ਕਿ ਕੱਲ੍ਹ ਕੀ ਹੋਵੇਗਾ।

ਉਸ ਨੇ ਨੋਟ ਵਿੱਚ ਲਿਖਿਆ ਕਿ ਉਸਦੇ ਪਰਿਵਾਰ ਨੇ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਇਹ ਵੀ ਦੱਸਿਆ ਕਿ ਨਿਸ਼ਿਕਾਂਤ ਮੋਰੇ ਮੇਰੇ ਪਰਿਵਾਰ ‘ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਿਹਾ ਹੈ। ਉਸ ਨੇ ਨੋਟ ਵਿਚ ਲਿਖਿਆ ਹੈ ਕਿ ਉਹ ਰੇਲ ਦੇ ਅੱਗੇ ਛਾਲ ਮਾਰ ਕੇ ਮੌਤ ਨੂੰ ਗਲੇ ਲਾ ਲਵੇਗੀ। ਉਸ ਦੇ ਭਰਾ ਨੇ ਇਹ ਵੀ ਦੋਸ਼ ਲਾਏ ਕਿ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਾਂਸਟੇਬਲ ਨੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਸੀ ਜੋ ਇੱਕ ਵਾਰ ਡੀਆਈਜੀ ਕੋਲ ਤਾਇਨਾਤ ਸੀ। ਕਾਂਸਟੇਬਲ ਦੀ ਪਛਾਣ ਦਿਨਕਰ ਸਾਲਵੇ ਵਜੋਂ ਹੋਈ ਹੈ।

ਦੱਸ ਦੇਈਏ ਕਿ ਕਿ ਡੀਆਈਜੀ ਮੋਰੇ ਨੂੰ ਸਰਕਾਰ ਨੇਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਜਾਣਕਾਰੀ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦਿੱਤੀ ਸੀ। ਉਨ੍ਹਾਂ ਖ਼ਿਲਾਫ਼ ਪਿਛਲੇ ਸਾਲ 26 ਦਸੰਬਰ ਨੂੰ ਸਬੰਧਿਤ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਡੀ ਆਈ ਜੀ ਵਲੋਂ ਗਲਤ ਹਰਕਤ ਦੀ ਘਟਨਾ ਤਾਲੋਜਾ ’ਚ ਜੂਨ 2019 ’ਚ 17 ਸਾਲਾ ਲੜਕੀ ਦੇ ਘਰ ’ਚ ਉਸ ਦੀ ਆਪਣੇ ਜਨਮ ਦਿਨ ਦੀ ਪਾਰਟੀ ਮੌਕੇ ਵਾਪਰੀ ਸੀ।

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: