Breaking News
Home / ਅੰਤਰ ਰਾਸ਼ਟਰੀ / ਵਾਇਰਲ ਵੀਡੀਉ – ਕੈਨੇਡਾ ‘ਚ ਬਰਫ਼ੀਲੇ ਤੂਫਾਨ ਕਾਰਨ ਰਨਵੇ ‘ਤੇ ਫਸਿਆ ਹਵਾਈ ਜਹਾਜ਼

ਵਾਇਰਲ ਵੀਡੀਉ – ਕੈਨੇਡਾ ‘ਚ ਬਰਫ਼ੀਲੇ ਤੂਫਾਨ ਕਾਰਨ ਰਨਵੇ ‘ਤੇ ਫਸਿਆ ਹਵਾਈ ਜਹਾਜ਼

ਐਬਟਸਫੋਰਡ, 7 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਦੇ ਸਟੇਨਫੀਲਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੈਸਟਜੈਟ ਕੰਪਨੀ ਦਾ ਜਹਾਜ਼ ਬਰਫ਼ੀਲਾ ਤੂਫਾਨ ਆਉਣ ਕਰਕੇ ਹਵਾਈ ਅੱਡੇ ਦੇ ਟਰਮੀਨਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਰਨਵੇ ‘ਤੇ ਖੜ੍ਹ ਗਿਆ |

ਜਹਾਜ਼ ਵਿਚ ਅਮਲੇ ਦੇ 7 ਮੈਂਬਰਾਂ ਸਮੇਤ 172 ਮੁਸਾਫਿਰ ਸਵਾਰ ਸਨ, ਜਿਨ੍ਹਾਂ ਨੂੰ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਵਲੋਂ ਬੱਸਾਂ ਰਾਹੀਂ ਟਰਮੀਨਲ ‘ਤੇ ਲਿਜਾਇਆ ਗਿਆ |


ਵੈਸਟਜੈੱਟ ਏਅਰਲਾਈਨ ਕੰਪਨੀ ਦੇ ਬੁਲਾਰੇ ਲੌਰਨ ਸਟੀਵਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੈਲੀਫੈਕਸ ਮੌਸਮ ਵਿਭਾਗ ਦੇ ਵਿਗਿਆਨੀਆਂ ਵਲੋਂ ਬਰਫ਼ੀਲਾ ਤੂਫਾਨ ਆਉਣ ਦੀ ਪਹਿਲਾਂ ਚਿਤਾਵਨੀ ਦਿੱਤੀ ਸੀ ਪਰ ਉਸ ਵਕਤ ਫਲਾਈਟ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਤੂਫਾਨ ਏਨਾ ਤੇਜ਼ ਸੀ ਕਿ ਜਹਾਜ਼ ਨੇ ਕਈ ਵਾਰ ਉੱਚਾ-ਨੀਵਾਂ ਹੋਇਆ, ਜਿਸ ਕਾਰਨ ਇਕ ਵਾਰ ਤਾਂ ਯਾਤਰੀ ਕਾਫ਼ੀ ਡਰ ਗਏ ਸਨ ਪਰ ਪਾਇਲਟ ਨੇ ਸੂਝਬੂਝ ਨਾਲ ਜਹਾਜ਼ ਨੂੰ ਸੁਰੱਖਿਅਤ ਰਨਵੇ ‘ਤੇ ਉਤਾਰ ਲਿਆ | ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ |

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: