Breaking News
Home / ਰਾਸ਼ਟਰੀ / ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲਾ- ਜ਼ਖਮੀ ਆਈਸ਼ੀ ਘੋਸ਼ ਦੀ ਹੱਡਬੀਤੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲਾ- ਜ਼ਖਮੀ ਆਈਸ਼ੀ ਘੋਸ਼ ਦੀ ਹੱਡਬੀਤੀ

ਐਤਵਾਰ ਸ਼ਾਮ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ABVP ਵੱਲੋਂ ਕੈਂਪਸ ਵਿੱਚ ਵਡਟੁੱਕ ਕਰਨ ਤੋਂ ਬਾਅਦ ਇਹ ਗੱਲ੍ਹਾਂ ਸੋਮਵਾਰ ਨੂੰ ਜੇਐੱਨਯੂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਨੇ ਕਹੀਆਂ।

ਇਸ ਵਿੱਚ ਕਈ ਵਿਦਿਆਰਤੀ ਅਤੇ ਟੀਚਰ ਜ਼ਖਮੀ ਹੋ ਗਏ ਹਨ। ਆਈਸ਼ੀ ਦੇ ਸਿਰ ‘ਤੇ ਵੀ ਸੱਟਾ ਲੱਗੀਆਂ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੈਂਪਸ ਅੰਦਰ ਜੋ ਹੋਇਆ ਉਸ ਬਾਰੇ ਗੱਲ੍ਹਬਾਤ ਕੀਤੀ।

ਆਈਸ਼ੀ ਨੇ ਇਲਜ਼ਾਮ ਲਾਇਆ ਕਿ ਇਸ ਸਭ ਦੀ ਤਿਆਰੀ ਕੁਝ ਦਿਨ ਪਹਿਲਾਂ ਤੋਂ ਹੀ ਹੋ ਗਈ ਸੀ।

ਆਈਸ਼ੀ ਨੇ ਕਿਹਾ, ”ਚਾਰ-ਪੰਜ ਦਿਨ ਤੋਂ ਕੈਂਪਸ ਦੇ ਅੰਦਰ ਹਿਸਾ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ, ਕੁਝ ਆਰਐੱਸਐੱਸ ਨਾਲ ਸਬੰਧਤ ਪ੍ਰੋਫੈਸਰਾਂ ਵੱਲੋਂ ਅਤੇ ਏਬੀਵੀਪੀ ਦੇ ਲੋਕਾਂ ਵੱਲੋਂ। ਇਹ ਸਾਫ਼ ਤੌਰ ਤੇ ਇੱਕ ਸੋਚਿਆ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ।”

ਉਨ੍ਹਾਂ ਅੱਗੇ ਕਿਹਾ ਕਿ ਇਹ ਟੀਚਰਾਂ ਅਤੇ ਵਿਦਿਆਰਥੀਆਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਹੋਈ ਹੈ। ਆਪਣੀਆਂ ਕਈ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਟੀਚਰ ਐਸੋਸ਼ੀਏਸ਼ਨ ਕਈ ਦਿਨਾਂ ਤੋਂ ਹੜਤਾਲ ‘ਤੇ ਸੀ।

ਇਹ ਦਿੱਲੀ ਦੀ ਪੁਲਸ ਹੈ ਮੇਰੇ ਦੋਸਤ ਇਸੇ ਤਰਾਂ ਹੀ ਕਰਦੀ ਹੈ, ਭੀੜ ਦੇ ਹੱਥ ਹਥਿਰ ਦੇਕੇ, ਆਪ ਇੱਕ ਪਾਸੇ ਖੜ ਜਾਂਦੀ ਹੈ, ਫੇਰ ਤਾਂਡਵ ਹੁੰਦਾ ਹੈ, ਕਤਲੋਗਰਤ: ਅਸੂਲਾਂ ਦੀ, ਨਿਯਮਾਂ ਦੀ ਹਾਂ ਸੱਚ ਲੋਕਾਂ ਦੀ ਵੀ। ਇੱਕ ਪਾਸੇ ਖੜਕੇ ਸਭ ਦੇਖਦੀ ਹੈ ਇਹ ਪੁਲਸ, ਸਭ ਨਿੱਬੜ ਜਾਣ ਤੋਂ ਬਾਅਦ ਇਹ ਹਰਕਤ ਵਿੱਚ ਆਉਂਦੀ ਹੈ। ਆਪਣੇ ਆਕਾ ਤੋਂ ਵਫ਼ਾਦਾਰੀ ਦਾ ਇਨਾਮ ਲੈਣ ਲਈ।- ਸਿਮਰਨਜੋਤ ਸਿੰਘ ਮੱਕੜ

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: