Breaking News
Home / ਅੰਤਰ ਰਾਸ਼ਟਰੀ / ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਹਾਂਗਕਾਂਗ ਪੁਲੀਸ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਬਣੀ

ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਹਾਂਗਕਾਂਗ ਪੁਲੀਸ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਬਣੀ

ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੇ ਕਿਸਾਨ ਪਰਿਵਾਰ ਦੀ 24 ਸਾਲਾ ਸੁਖਦੀਪ ਕੌਰ ਹਾਂਗਕਾਂਗ ਪੁਲੀਸ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਬਣ ਗਈ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਸਿੱਖ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੁਖਦੀਪ ਕੌਰ ਨੂੰ ਆਪਣੀ ਮਰਿਆਦਾ ਦਾ ਸਤਿਕਾਰ ਕਰਨ ਦੀ ਆਗਿਆ ਦਿੱਤੀ ਹੈ। ਹਿੰਦ-ਪਾਕਿ ਸਰਹੱਦ ਦੇ ਐਨ ਨਾਲ ਲੱਗਦੇ ਪਿੰਡ ਭੁੱਚਰ ਖੁਰਦ ਵਿਚ ਸੁਖਦੀਪ ਕੌਰ ਦਾ ਖੇਤਾਂ ’ਚ ਬਣਿਆ ਘਰ ਪਿੰਡ ਨੇੜਿਓਂ ਲੰਘਦੀ ਸੜਕ ਤੋਂ ਚਾਰ ਕਿਲੋਮੀਟਰ ਦੂਰ ਕੱਚੇ ਰਾਹਾਂ ’ਤੇ ਜਾ ਕੇ ਹੈ, ਜਿਥੇ ਆਉਣ-ਜਾਣ ਦਾ ਕੋਈ ਸਾਧਨ ਨਹੀਂ ਹੈ। ਸੁਖਦੀਪ ਦੇ ਵੱਡੇ ਭਰਾ ਜਸਕਰਨ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ 20 ਦਿਨਾਂ ਦੀ ਹੀ ਸੀ ਕਿ ਉਨ੍ਹਾਂ ਦੇ ਪਿਤਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜਸਕਰਨ ਵੀ ਅਜੇ ਘਰ ਦੀ ਕਬੀਲਦਾਰੀ ਸੰਭਾਲਣ ਦੇ ਯੋਗ ਨਹੀਂ ਸੀ। ਭੈਣ-ਭਰਾ ਨੂੰ ਆਪਣੀ ਮੁੱਢਲੀ ਪੜ੍ਹਾਈ ਕਰਨ ਲਈ ਰਿਸ਼ਤੇਦਾਰ ਕੋਲ ਅੰਮ੍ਰਿਤਸਰ ਜਾਣਾ ਪਿਆ।

ਜਸਕਰਨ ਸਿੰਘ ਨੇ ਦੱਸਿਆ ਕਿ ਸੁਖਦੀਪ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਮੋਹਰੀ ਸੀ। ਪੰਜਵੀਂ ਪਾਸ ਕਰਦਿਆਂ ਹੀ ਮਾਮਾ ਦੀਦਾਰ ਸਿੰਘ ਉਸ ਨੂੰ ਆਪਣੇ ਪਰਿਵਾਰ ਨਾਲ ਹਾਂਗਕਾਂਗ ਲੈ ਗਿਆ, ਜਿਥੇ ਉਸ ਨੇ ਉੱਚ ਵਿਦਿਆ ਪ੍ਰਾਪਤ ਕੀਤੀ। ਇਸੇ ਦੌਰਾਨ ਮਾਂ ਸਤਿੰਦਰ ਕੌਰ ਬਿਮਾਰ ਰਹਿਣ ਲੱਗ ਪਈ ਜਿਸ ਕਰ ਕੇ ਉਸ ਨੂੰ ਹਾਂਗਕਾਂਗ ਤੋਂ ਪਿੰਡ ਵਾਪਸ ਆਉਣਾ ਪਿਆ। ਸੁਖਦੀਪ ਕੌਰ ਦੀ ਮਾਂ ਵੀ ਦੋਹਾਂ ਭੈਣ-ਭਰਾਵਾਂ ਨੂੰ ਮੁਸ਼ਲਕਾਂ ਨਾਲ ਜੂਝਣ ਲਈ ਛੱਡ ਕੇ ਸਦਾ ਲਈ ਚਲੀ ਗਈ। ਜਸਕਰਨ ਨੇ ਕਿਹਾ ਕਿ ਸੁਖਦੀਪ ਨੇ ਐਨੀਆਂ ਮੁਸ਼ਕਿਲਾਂ ਹੋਣ ’ਤੇ ਵੀ ਹੌਸਲਾ ਨਹੀਂ ਹਾਰਿਆ। ਉਸ ਨੇ ਇੱਧਰੋਂ ਕੰਪਿਊਟਰ ਸਾਇੰਸ ਦੀ ਬੀਐੱਸਸੀ ਕਰ ਲਈ ਅਤੇ ਫਿਰ ਹਾਂਗਕਾਂਗ ਆਪਣੇ ਮਾਮਾ ਕੋਲ ਚਲੀ ਗਈ। ਉੱਧਰ ਜਾ ਕੇ ਯੋਗਤਾ ਦੇ ਆਧਾਰ ’ਤੇ ਉਹ ਉੱਥੋਂ ਦੇ ਜੇਲ੍ਹ ਵਿਭਾਗ ਵਿੱਚ ਅਧਿਕਾਰੀ ਚੁਣੀ ਗਈ। ਸੁਖਦੀਪ ਕੌਰ ਸਿਰ ’ਤੇ ਦਸਤਾਰ ਸਜਾ ਕੇ ਆਪਣੀ ਡਿਊਟੀ ’ਤੇ ਜਾਂਦੀ ਹੈ ਅਤੇ ਉਹ ਵਿਲੱਖਣ ਪਹਿਰਾਵੇ ਵਿੱਚ ਹੋਣ ਕਰ ਕੇ ਸਭਨਾਂ ਲਈ ਖਿੱਚ ਦਾ ਕੇਂਦਰ ਬਣ ਜਾਂਦੀ ਹੈ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: