ਜਿਹੜੇ ਵੀਰ ਬਾਹਰ ਬੈਠੇ ਸਿੱਖਾਂ ਨੂੰ ਚੁੱਪ ਕਰਵਾਉਣ ਲਈ ਨਿਹੋਰੇ ਮਾਰਦੇ ਨੇ ਕਿ ਜੇ ਖਾਲਿਸਤਾਨ ਦੀ ਗੱਲ ਕਰਨੀ ਹੈ ਤਾਂ ਪੰਜਾਬ ਆ ਕੇ ਕਰੋ, ਉਹਨਾਂ ਵੀਰਾਂ ਨੂੰ ਆਪਣੀ ਬੁੱਧੀ ਦੇ ਵਿਕਾਸ ਲਈ Sikhs, Swamis, Students and Spies, ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ…. ਇਹ 460 ਪੇਜ਼ਾਂ ਦੀ ਕਿਤਾਬ ਅਮਰੀਕਾ ਦੀ University Of Illinois ਦੇ ਪ੍ਰੋਫੈਸਰ Harold Alton Gould ਦੀ ਲਿਖੀ ਹੋਈ ਹੈ…. ਇਹ ਕਿਤਾਬ ਸਬੂਤਾਂ ਨਾਲ ਤੁਹਾਨੂੰ ਦੱਸਦੀ ਹੈ ਕਿ ਸੰਨ 1900 ਤੋਂ ਲੈ ਕੇ 1946 ਤੱਕ ਅਮਰੀਕਾ-ਕੈਨੇਡਾ ਵਿੱਚ ਬੈਠੇ ਸਿੱਖਾਂ ਦੀ ਲਾਬੀ ਨੇ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ ਦੇ ਵਿੱਚ ਕਿੰਨਾ ਅਹਿਮ ਯੋਗਦਾਨ ਪਾਇਆ ਸੀ ਜਿਸ ਨੇ ਭਾਰਤ ਵਿੱਚੋਂ ਬ੍ਰਿਟਿਸ਼ਾਂ ਦੀਆਂ ਜੜ੍ਹਾਂ ਹਿਲਾਉਣ ਲਈ ਪਿੰਨ ਪੁਆਂਇੰਟ ਦਾ ਕੰਮ ਕੀਤਾ ਸੀ..!
ਇਹ ਗੱਲ ਮੈਂ ਅੱਜ ਤੋਂ 120 ਸਾਲ ਪਹਿਲਾਂ ਦੀ ਕਰ ਰਿਹਾ ਹਾਂ – ਜਦੋਂ ਚਿੱਠੀ ਪੱਤਰ ਰਾਹੀਂ ਇੱਕ ਦੂਜੇ ਤੱਕ ਸੁਨੇਹਾਂ ਪਹੁੰਚਾਉਣ ਲਈ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਸੀ…. ਉਦੋਂ ਦੇ ਇਤਿਹਾਸ ਵਿੱਚ ਇਹ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਉਦੋਂ ਦੇ ਭਾਰਤੀਆਂ ਨੇ ਬਾਹਰ ਬੈਠੇ ਸਿੱਖਾਂ ਨੂੰ ਇਹ ਕਿਹਾ ਹੋਵੇ ਕਿ ਤੁਸੀਂ ਭਾਰਤ ਦੀ ਅਜ਼ਾਦੀ ਦੀ ਗੱਲ ਭਾਰਤ ਆ ਕੇ ਕਰੋ…. ਅੱਜ ਜਦੋਂ ਦੁਨੀਆਂ ਵਿੱਚ ਕਿਤੇ ਵੀ ਇੱਕ ਦੂਜੇ ਤੱਕ ਸੁਨੇਹਾਂ ਪਹੁੰਚਾਉਣ ਨੂੰ ਮਹਿਜ਼ ਤਿੰਨ ਸੈਕੰਡ ਦਾ ਸਮਾਂ ਲਗਦਾ – ਅੱਜ ਜਦੋਂ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਕਿਹਾ ਜਾਂਦਾ ਤਾਂ ਅੱਜ ਦੇ ਸਮੇਂ ਵਿੱਚ ਸਾਡੇ ਨਾ-ਸਮਝ ਵੀਰ ਕਹਿੰਦੇ ਨੇ ਜੇ ਤੁਸੀਂ ਖਾਲਿਸਤਾਨ ਦੀ ਗੱਲ ਕਰਨੀ ਹੈ ਤਾਂ ਪੰਜਾਬ ਆ ਕੇ ਕਰੋ 😂😂
ਵੀਰੋ ਇਤਿਹਾਸ ਪੜ੍ਹਿਆ ਕਰੋ, ਅਤੇ ਆਪਣੀ ਸੋਚ ਦਾ ਦਾਇਰਾ ਵਧਾਓ…. ਜਦੋਂ ਤੁਸੀਂ ਇਹੋ ਜਿਹੀ ਗੱਲ ਕਰਦੇ ਹੋਂ ( ਪੰਜਾਬ ਆ ਕੇ ਖਾਲਿਸਤਾਨ ਦੀ ਗੱਲ ਕਰੋ ) ਤਾਂ ਲੋਕ ਤੁਹਾਡੇ ਤੇ ਹੱਸਦੇ ਹਨ, ਅਸਲ ਵਿੱਚ ਤੁਹਾਨੂੰ ਇਹ ਪਤਾ ਹੀ ਨਹੀਂ ਕਿ ਤੁਹਾਨੂੰ ਤੁਹਾਡੇ ਹੀ ਭਰਵਾਂ ਪ੍ਰਤੀ ਇਹੋ ਜਿਹੇ ਸਲੋਗ਼ਨ ਦਿੱਤੇ ਕਿਸ ਨੇ ਹਨ,
ਕੁੱਝ ਵੱਧ-ਘੱਟ ਲਿਖਿਆ ਗਿਆ ਹੋਵੇ ਤਾਂ #_ਮੁਆਫੀ 🙏🙏
Gurvir Singh Bhullar
