ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਕਾਰਨ ਬਠਿੰਡਾ ਦੇ ਖਾਲਸਾ ਕਾਲਜ ਦੇ ਪਰਧਾਨ ਖਿਲਾਫ ਹਿੰਦੂ ਸਟਾਫ ਮੈਂਬਰਾਂ ਵਲੋਂ DC ਕੋਲ ਸ਼ਿਕਾਇਤ ਦਰਜ ।
ਨੋਟ: ਇਹ ਖਬਰ ਤੁਹਾਨੂੰ ਸਰਕਾਰੀ ਮੀਡੀਆ ਨੇ ਸਹੀ ਰੂਪ ਵਿੱਚ ਨਹੀਂ ਦਿਖਾਉਣੀ।
ਵਿਦਿਆਰਥੀਆਂ ਨੂੰ ਸਿੱਖੀ ਸਰੂਪ ਨਾਲ ਜੁੜਨ ਤੇ ਅਮ੍ਰਿਤ ਛਕਣ ਦੀ ਪ੍ਰੇਰਨਾ ਦੇਣ ਕਾਰਨ ਬਠਿੰਡਾ ਦੇ ਖਾਲਸਾ ਕਾਲਜ ਦੇ ਪਰਧਾਨ ਖਿਲਾਫ ਹਿੰਦੂ ਸਟਾਫ ਮੈਂਬਰਾਂ ਵਲੋਂ DC ਕੋਲ ਸ਼ਿਕਾਇਤ ਦਰਜ ।
* ਕਿਹਾ ਕਾਲਜ ਪਰਧਾਨ ਵਲੋ ਸਿੱਖ ਧਰਮ ਨੂੰ ਪ੍ਰਮੋਟ ਕਰਨ ਕਾਰਨ ਸ਼ਹਿਰ ਵਿੱਚ ਹੋ ਸਕਦਾ ਹੈ ਫਿਰਕੂ ਤਣਾਅ ਅਤੇ ਮਹੌਲ ਖਰਾਬ ਹੋ ਸਕਦਾ।
* DC ਨੂੰ ਦਿੱਤੇ ਮੰਗ ਪੱਤਰ ਵਿੱਚ ਖਾਲਸਾ ਕਾਲਜ ਦੇ ਹਿੰਦੂ ਸਟਾਫ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਨਾਲ ਕਾਲਜ ਵਿੱਚ ਪੱਖਪਾਤ ਹੋ ਰਿਹਾ ਹੈ ।
* DC ਨੇ ਹਿੰਦੂ ਸਟਾਫ ਮੈਬਰਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਬਠਿੰਡਾ ਦੇ DC ਬੀ.ਸਿਰੀਨਿਵਾਸਨ ਨੇ ਫੌਰੀ ਜਾਂਚ ਦੇ ਹੁਕਮ ਜਾਰੀ ਕਰਦਿਆਂ, ਸਿੰਘ ਸਭਾ ਪ੍ਰਬੰਧਕੀ ਕਮੇਟੀ ਦੇ ਪਰਧਾਨ ਕੀਤਾ ਤਲਬ। ਹਿੰਦੂ ਸਟਾਫ ਦੀਆਂ ਮੰਗਾਂ ਮੰਨਣ ਦੀ ਦਿੱਤੀ ਸਲਾਹ ।
ਟਿਪਣੀ: RSS ਜਾਂ ਇਸਾਈ ਮਿਸ਼ਨਰੀਆਂ ਵਲੋਂ ਚਲਾਏ ਜਾਂਦੇ ਸਕੂਲਾਂ ਕਾਲਜਾਂ ਵਿੱਚ ਆਪੋ ਆਪਣੇ ਮਤ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਇਥੋਂ ਤਕ ਕਿ ਬੱਚਿਆ ਦੇ ਪੰਜਾਬੀ ਬੋਲਣ ਤੇ ਵੀ ਰੋਕ ਲਗਾਈ ਜਾਂਦੀ ਹੈ, ਕਈ ਥਾਈ ਸਿੱਖ ਬੱਚਿਆਂ ਨੂੰ ਕਕਾਰ ਪਹਿਨਣ ਲਈ ਵੀ ਪਾਬੰਦੀਆਂ ਦਾ ਸਾਹਮਣਾ ਕਰਨਾਂ ਪੈਂਦਾ ਹੈ, ਬਾਕੀ ਇਹੋ ਜਿਹੀਆਂ ਸੰਸਥਾਵਾਂ ਵਿੱਚ ਸਿੱਖੀ ਸੋਚ ਨੂੰ ਕਿੰਨਾ ਕੁ ਮਾਣ ਤਾਣ ਮਿਲਦਾ ਸਭ ਨੂੰ ਪਤਾ ਹੈ, ਪਰ ਹੁਣ ਜੇ ਸਿੱਖ ਅਦਾਰਿਆਂ ਵਿੱਚ ਬੱਚਿਆਂ ਨੂੰ ਸਿੱਖੀ ਨਾਲ ਜੁੜਣ ਦੀ ਪ੍ਰੇਰਨਾ ਦਿੱਤੀ ਜਾਵੇ ਤਾਂ ਇਸਦੇ ਵਿੱਚ ਕਿਸੇ ਨੂੰ ਤਕਲੀਫ ਕਿਉਂ ? ਇਥੇ DC ਨੇ ਵੀ ਬੜੀ ਜਲਦੀ ਕਾਰਵਾਈ ਦੇ ਹੁਕਮ ਦੇ ਦਿੱਤੇ, ਕਿਉਂ ? ਕੀ ਵਿਦਿਆਰਥੀ ਨੂੰ ਸਿੱਖੀ ਪ੍ਰਤੀ ਪ੍ਰੇਰਿਤ ਕਰਨਾ ਕੋਈ ਗੈਰ-ਕਾਨੂੰਨੀ ਜੁਰਮ ਹੈ ?