Breaking News
Home / ਪੰਜਾਬ / ਕੇ.ਪੀ ਗਿੱਲ ਨੂੰ ਕੈਪਟਨ ਨੇ ਕਿਹਾ ਮਹਾਨ ਅਫ਼ਸਰ, ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ

ਕੇ.ਪੀ ਗਿੱਲ ਨੂੰ ਕੈਪਟਨ ਨੇ ਕਿਹਾ ਮਹਾਨ ਅਫ਼ਸਰ, ਪੰਜਾਬ ਨੂੰ ਕਦੇ ਵੀ ਕੱਟੜਪੰਥੀ ਸੂਬਾ ਬਣਨ ਨਹੀਂ ਦੇਵਾਂਗੇ

ਕੈਪਟਨ ਸਾਬ੍ਹ ਹੁਣ ਤਾਂ ਹਿੰਦੁਸੰਤਾਨ ਦਾ ਵੀ ਮੌਖੌਟਾ ਉਤਰ ਗਿਆ ਤੇ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਹੈ ਕਿ ਇੱਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰ ਹੈ..ਉਸ ਬਾਰੇ ਤੁਹਾਡੇ ਕੀ ਵਿਚਾਰ ਨੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਦੋ ਵਾਰ ਡੀਜੀਪੀ ਰਹੇ ਕੰਵਰ ਪਾਲ ਸਿੰਘ ਗਿੱਲ ਨੂੰ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਸ਼ਾਂਤੀ ਸਥਾਪਤ ਕਰਨ ਦਾ ਮੁੱਖ ਚਿਹਰਾ ਦੱਸਿਆ ਹੈ। ਸੀਐਮ ਅੱਜ ਚੰਡੀਗੜ੍ਹ ‘ਚ ਦੂਜੇ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਸੀਐਮ ਨੇ ਪੰਜਾਬ ‘ਚ ਅੱਤਵਾਦ ਦੇ ਕਾਲੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਖਾੜਕੂ ਖੁਦ ਗਲਤੀਆਂ ਕਰਨ ਲੱਗ ਪਏ ਸਨ। ਉਹ ਲੋਕਾਂ ਦੇ ਘਰਾਂ ਅੰਦਰ ਵੜਦੇ, ਖਾਣਾ ਖਾਂਦੇ ਤੇ ਫਿਰ ਉਨ੍ਹਾਂ ਹੀ ਪਰਿਵਾਰਾਂ ਨੂੰ ਤੰਗ ਕਰਦੇ। ਕੇਪੀਐਸ ਗਿੱਲ ਨੂੰ ਉਨ੍ਹਾ ਨੇ ਇੱਕ ਮਹਾਨ ਤੇ ਬਹਾਦਰ ਅਫਸਰ ਕਿਹਾ। ਨਾਲ ਹੀ ਕੈਪਟਨ ਨੇ ਸਾਫ ਕੀਤਾ ਕਿ ਸੂਬੇ ਨੂੰ ਉਹ ਕਦੇ ਵੀ ਕੱਟੜਪੰਥੀ ਸੂਬਾ ਨਹੀਂ ਬਣਨ ਦੇਣਗੇ। ਪੰਜਾਬ ਪੁਲਿਸ ਨੇ ਅੱਤਵਾਦ ਦੇ ਦੌਰ ‘ਚ ਜੋ ਲੜਾਈ ਲੜੀ, ਉਸਨੇ ਪੁਲਿਸ ਨੂੰ ਹਰ ਤਰ੍ਹਾ ਦੇ ਹਾਲਾਤਾਂ ਨਾਲ ਲੜਨ ਦੇ ਯੋਗ ਬਣਾ ਦਿੱਤਾ ਹੈ।

ਇਸ ਮੌਕੇ ਬੋਲਦੇ ਪੰਜਾਬ ਡੀਜੀਪੀ ਦਿਨਕਰ ਗੁਪਤਾ ਬੋਲੇ ਕਿ ਪੰਜਾਬ ਅੰਦਰ ਪਿਛਲੇ ਢਾਈ ਸਾਲ ਦੇ ਅੰਦਰ 31 ਅੱਤਵਾਦੀ ਗਤੀਵਿਧੀਆਂ ਨੂੰ ਠੱਪ ਕੀਤਾ ਗਿਆ ਹੈ। ਪਰ ਵੱਡੀ ਗੱਲ ਹੈ ਕਿ ਇਨ੍ਹਾ ਸਾਰੇ ਮਾਮਲਿਆਂ ‘ਚ 60 ਫੀਸਦ ਭਰਤੀ ਆਨਲਾਈਨ ਤਰੀਕੇ ਨਾਲ ਕੀਤੀ ਗਈ। ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਪ੍ਰੋਗਰਾਮ ਦੇ ਮੱਖ ਬੁਲਾਰੇ ਅਮਰੀਕਾ ਦੀ ਰੈਂਡ ਕਾਰਪੋਰੇਸ਼ਨ ਦੇ ਸੀਨੀਅਰ ਰਾਜਨੀਤੀਕ ਵਿਗਿਆਨੀ ਪੀਟਰ ਚਾੱਕ ਨੇ ਦੁਨੀਆ ਭਰ ਵਿੱਚ ਅੱਤਵਾਦ, ਡਿਜੀਟਲ ਕੱਟੜਪੰਥ ਦੇ ਮੁੱਦੇ ਉੱਤੇ ਭਾਸ਼ਣ ਦਿੱਤਾ। ਉਨ੍ਹਾ ਕਿਹਾ ਕਿ ਮੈਨੂੰ ਵੀ ਇੱਕ ਵਾਰ ਕੇਪੀਐਸ ਗਿੱਲ ਨਾਲ ਡਿਨਰ ਕਰਨ ਦਾ ਮੌਕਾ ਮਿਲਿਆ ਸੀ ਤੇ ਮੈਂ ਪੜ੍ਹਿਆ ਕਿ ਆਪਣੇ ਦੇਸ਼ ਲਈ ਗਿੱਲ ਨੇ ਅੱਤਵਾਦ ਖਿਲਾਫ ਲੜਾਈ ਲੜੀ।

ਦੱਸ ਦੇਈਏ ਕਿ ਪੰਜਾਬ ਦੇ 2 ਵਾਰ ਡੀਜੀਪੀ ਰਹੇ ਕੇਪੀਐਸ ਗਿੱਲ ਨੂੰ ਲੈ ਕੇ ਪੰਜਾਬ ਅੰਦਰ ਵੱਖ-ਵੱਖ ਧਾਰਾਵਾਂ ਰਹੀਆਂ ਹਨ, ਗਿੱਲ ਨੂੰ ਪੰਜਾਬ ਅੰਦਰ ਸ਼ਾਤੀ ਸਥਾਪਤ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ ਤੇ ਨਾਲ ਹੀ ਕੁੱਝ ਧਿਰਾਂ ਉਨ੍ਹਾ ਦੇ ਕਾਰਜਕਾਲ ਦੌਰਾਨ ਬੇਕਸੂਰ ਸਿੱਖ ਨੌਜਵਾਨਾਂ ਨੂੰ ਟਾਰਚਰ ਕਰਨ ਦੇ ਦੋਸ਼ ਲਾਉਂਦਆ ਹਨ।

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: