Breaking News
Home / ਪੰਥਕ ਖਬਰਾਂ / RSS ਵੱਲੋਂ ਜ਼ਮੀਨੀ ਪੱਧਰ ਤੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ ਦਾ ਵਿਰੋਧ, ਸਿੰਘ ਵੀ ਗਰਜਿਆ ਮੈਦਾਨ ‘ਚ

RSS ਵੱਲੋਂ ਜ਼ਮੀਨੀ ਪੱਧਰ ਤੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ ਦਾ ਵਿਰੋਧ, ਸਿੰਘ ਵੀ ਗਰਜਿਆ ਮੈਦਾਨ ‘ਚ

ਬਰਤਾਨੀਆ ਦੀ ਪਾਰਲੀਮੈਂਟ ਵਿੱਚ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਰਤਾਨੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਇਹ ਦੋਵੇਂ ਉਹਨਾਂ ਖਿਲਾਫ ਪ੍ਰਚਾਰ ਕਰ ਰਹੀਆਂ ਹਨ। ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਭਾਰਤ ਵਿੱਚ ਕਸ਼ਮੀਰੀਆਂ ਅਤੇ ਹੋਰ ਦਬਾਈਆਂ ਜਾ ਰਹੀਆਂ ਕੌਮਾਂ, ਭਾਈਚਾਰਿਆਂ ਦੇ ਹੱਕ ਵਿੱਚ ਉਹਨਾਂ ਵੱਲੋਂ ਅਵਾਜ਼ ਚੁੱਕਣ ਕਾਰਨ ਇਹ ਸਭ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਤਨਮਨਜੀਤ ਸਿੰਘ ਢੇਸੀ ਬਰਤਾਨੀਆ ਦੀ ਪਾਰਲੀਮੈਂਟ ਦੇ ਪਹਿਲੇ ਦਸਤਾਰਧਾਰੀ ਮੈਂਬਰ ਬਣੇ ਸਨ ਜਦੋਂ ਤਿੰਨ ਸਾਲ ਪਹਿਲਾਂ ਉਹ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੇ ਸਨ। ਭਾਜਪਾ ਅਤੇ ਆਰਐੱਸਐੱਸ ਨਾਲ ਸਬੰਧਿਤ ਓਵਰਸੀਜ਼ ਫਰੈਂਡਸ ਆਫ ਬੀਜੇਪੀ (OFBJP) ਸੰਸਥਾ ਵੱਲੋਂ ਤਨਮਨਜੀਤ ਸਿੰਘ ਢੇਸੀ ਨੂੰ ਹਰਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਢੇਸੀ ਤੋਂ ਇਲਾਵਾ ਇਸ ਸੰਸਥਾ ਉਹਨਾਂ 50 ਦੇ ਕਰੀਬ ਲੇਬਰ ਪਾਰਟੀ ਨਾਲ ਸਬੰਧਿਤ ਮੈਂਬਰਾਂ ਨੂੰ ਹਰਾਉਣ ਲਈ ਯਤਨਸ਼ੀਲ ਹੈ ਜਿਹਨਾਂ ਕਸ਼ਮੀਰੀ ਸੰਘਰਸ਼ ਦੀ ਹਮਾਇਤ ਕਰਦਿਆਂ ਕਸ਼ਮੀਰੀਆਂ ਲਈ ਸਵੈ-ਨਿਰਣੇ ਦੇ ਹੱਕ ਦੀ ਮੰਗ ਕੀਤੀ ਸੀ।

ਢੇਸੀ ਨੂੰ ਹਰਾਉਣ ਲਈ ਹਿੰਦੂਆਂ ਨੂੰ ਕੀਤੀ ਜਾ ਰਹੀ ਹੈ ਅਪੀਲ
ਭਾਜਪਾ ਅਤੇ ਆਰਐਸਐਸ ਵੱਲੋਂ ਢੇਸੀ ਦੇ ਹਲਕੇ ਸਲੋਹ ਵਿੱਚ ਪਰਚੇ ਵੰਡ ਕੇ ਹਿੰਦੂ ਵੋਟਰਾਂ ਨੂੰ ਢੇਸੀ ਦੇ ਖਿਲਾਫ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੈ। ਇਸ ਪਰਚੇ ਵਿੱਚ ਕਿਹਾ ਗਿਆ ਹੈ ਕਿ ਢੇਸੀ ਵੱਲੋਂ ਕਸ਼ਮੀਰ, ਫਲਸਤੀਨ ਅਤੇ ਮਿਆਂਮਾਰ ਵਿੱਚ ਮੁਸਲਮਾਨਾਂ ਦਾ ਸਮਰਥਨ ਕੀਤਾ ਗਿਆ।

Check Also

ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ ਕਹਿ ਕੇ ਸੰਬੋਧਨ ਕੀਤਾ ਤਾਂ ਪਿੰਕੀ ਕੈ ਟ ਹੋਇਆ ਨਾ ਰਾ ਜ਼

ਸਿੱਖ ਨੌਜਵਾਨਾਂ ਦੇ ਕਾ ਤ ਲ ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ …

%d bloggers like this: